ਪਟਾਕੇ ਵੇਚਣ ਦੇ ਆਰਜ਼ੀ ਲਾਇਸੰਸ ਲੈਣ ਲਈ 23 ਅਕਤੂਬਰ ਤੱਕ ਸੇਵਾ ਕੇਂਦਰ ਵਿਖੇ ਜਮਾਂ ਹੋਣਗੀਆਂ ਦਰਖ਼ਾਸਤਾਂ- ਡਿਪਟੀ ਕਮਿਸ਼ਨਰ

VINEET KUMAR
ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ 9 ਤੋਂ 15 ਨਵੰਬਰ ਨੂੰ ਮੁਹੱਈਆ ਕਰਵਾਏ ਜਾਣਗੇ ਵਿਸ਼ੇਸ਼ ਉਪਕਰਨ

ਫਿਰੋਜ਼ਪੁਰ 18 ਅਕਤੂਬਰ 2021 

ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ਰੀ ਵੀਨੀਤ ਕੁਮਾਰ ਨੇ ਦੱਸਿਆ ਕਿ ਦੀਵਾਲੀ ਦੇ ਮੌਕੇ ’ਤੇ ਪਟਾਕੇ ਵੇਚਣ ਲਈ ਆਰਜ਼ੀ ਲਾਇਸੰਸ ਲੈਣ ਦੇ ਚਾਹਵਾਨ ਵਿਅਕਤੀ 23 ਅਕਤੂਬਰ 2021 ਸ਼ਾਮ 5 ਵਜੇ ਤੱਕ ਦਫ਼ਤਰੀ ਕੰਮ ਦੇ ਸਮੇਂ ਦੌਰਾਨ ਸਬ-ਡਵੀਜ਼ਨ ਵਾਈਜ਼ ਆਪਣੀਆਂ ਦਰਖ਼ਾਸਤਾਂ ਨੇੜੇ ਦੇ ਸੇਵਾ ਕੇਂਦਰ ਵਿਖੇ ਦੇ ਸਕਦੇ ਹਨ।

ਹੋਰ ਪੜ੍ਹੋ :-ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਫ਼ਸਲ ਦਾ ਦਾਣਾ-ਦਾਣਾ ਖ਼ਰੀਦਿਆ ਜਾਵੇਗਾ-ਰਵਨੀਤ ਕੌਰ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਿਸਚਿਤ ਕੀਤੇ ਗਏ ਸਮੇਂ ਦੌਰਾਨ ਪ੍ਰਾਪਤ ਹੋਈਆਂ ਦਰਖ਼ਾਸਤਾਂ ਨੂੰ ਹੀ ਵਿਚਾਰਿਆ ਜਾਵੇਗਾ ਅਤੇ ਇਸ ਸਬੰਧੀ ਮਿਤੀ 25 ਅਕਤੂਬਰ 2021 ਨੂੰ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਲਾਟਰੀ ਸਿਸਟਮ ਰਾਹੀਂ ਪਟਾਕੇ ਵੇਚਣ ਸਬੰਧੀ ਆਰਜ਼ੀ ਲਾਇਸੰਸ ਜਾਰੀ ਕਰਨ ਲਈ ਡਰਾਅ ਕੱਢਿਆ ਜਾਵੇਗਾ। ਉਨਾਂ ਕਿਹਾ ਕਿ ਜਿਨਾਂ ਵਿਅਕਤੀਆਂ ਨੂੰ ਆਰਜ਼ੀ ਲਾਇਸੰਸ ਜਾਰੀ ਕੀਤਾ ਜਾਵੇਗਾ, ਸਿਰਫ ਉਹ ਵਿਅਕਤੀ ਹੀ ਪਟਾਕੇ ਵੇਚਣ ਲਈ ਅਧਿਕਾਰਤ ਹੋਣਗੇ। ਉਨਾਂ ਕਿਹਾ ਕਿ ਮਿੱਥੇ ਸਮੇਂ ਤੋਂ ਬਾਅਦ ਪ੍ਰਾਪਤ ਦਰਖ਼ਾਸਤਾਂ ਰੱਦ ਮੰਨੀਆਂ ਜਾਣਗੀਆਂ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨਾਂ ਰਜਿਸਟ੍ਰੇਸ਼ਨ ਅਤੇ ਲਾਇਸੈਂਸ ਸੇਵਾਵਾਂ ਲਈ ਹੁਣ ਨੇੜੇ ਦੇ ਸੇਵਾ ਕੇਂਦਰ ਵਿਚ ਰਾਬਤਾ ਕੀਤਾ ਜਾ ਸਕਦਾ ਹੈ। ਇਸ ਮੌਕੇ ਐਡੀਸ਼ਨਲ ਕਮਿਸ਼ਨਰ ਫਿਰੋਜ਼ਪੁਰ ਸ਼੍ਰੀ ਸੁਖਪ੍ਰੀਤ ਸਿੰਘ ਸਿੱਧੂ, ਜਿਲ੍ਹਾ ਟੈਕਨੀਕਲ ਕੋਆਰਡੀਨੇਟਰ ਤਲਵਿੰਦਰ ਸਿੰਘ, ਜਿਲ੍ਹਾ ਈ-ਗਵਰਨੈਂਸ ਕੋਆਰਡੀਨੇਟਰ ਹਰਪ੍ਰੀਤ ਸਿੰਘ ਅਤੇ ਜਿਲ੍ਹਾ ਮੈਨੇਜਰ ਸੇਵਾ ਕੇਂਦਰ ਰਾਜੇਸ਼ ਗੌਤਮ ਹਾਜ਼ਰ ਸਨ|