ਰੂਪਨਗਰ, 8 ਅਕਤੂਬਰ 2021
ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ) ਰੂਪਨਗਰ ਜਰਨੈਲ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ) ਰੂਪਨਗਰ ਚਰਨਜੀਤ ਸਿੰਘ ਸੋਢੀ ਵੱਲੋ ਦਫ਼ਤਰ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ) ਅਤੇ ਦਫਤਰ ਸਮਗਰਾ ਸਿੱਖਿਆ ਅਭਿਆਨ ਰੂਪਨਗਰ ਵਿਖੇ ਕੰਮ ਕਰਦੇ ਦਫਤਰੀ ਕਰਮਚਾਰੀਆਂ ਨੂੰ ਤਨਦੇਹੀ ਅਤੇ ਮਿਹਨਤ ਨਾਲ ਸਿੱਖਿਆ ਦੇ ਖੇਤਰ ਵਿੱਚ ਦਿੱਤੇ ਯੋਗਦਾਨ ਲਈ ਸਨਮਾਨ ਕੀਤਾ ਗਿਆ।
ਹੋਰ ਪੜ੍ਹੋ :-ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਨੇ ਖਟਕੜ ਕਲਾਂ ਵਿਖੇ ਸ਼ਰਧਾ ਸੁਮਨ ਕੀਤੇ ਅਰਪਿਤ
ਇਸ ਮੌਕੇ ਤੇ ਉਨ੍ਹਾ ਵਲੋਂ ਕਿਹਾ ਗਿਆ ਕਿ ਅਧਿਆਪਕਾਂ ਦੇ ਨਾਲ-ਨਾਲ ਦਫਤਰੀ ਕਰਮਚਾਰੀਆਂ ਦਾ ਵੀ ਸਿੱਖਿਆ ਖੇਤਰ ਦੇ ਵਿਕਾਸ ਵਿੱਚ ਵੱਡਮੁਲਾ ਯੋਗਦਾਨ ਹੁੰਦਾ ਹੈ। ਸਿੱਖਿਆ ਵਿਭਾਗ ਦਾ ਕੋਈ ਵੀ ਪਾਲੀਸੀ ਮੈਟਰ ਦਫਤਰੀ ਸਟਾਫ ਤੋਂ ਬਗੈਰ ਨੇਪਰੇ ਨਹੀ ਚੜਾਇਆ ਜਾ ਸਕਦਾ।
ਇਸ ਮੌਕੇ ਸੰਦੀਪ ਕੌਰ, ਏ.ਸੀ. ਸਮਾਰਟ ਸਕੂਲ, ਲਖਵੀਰ ਸਿੰਘ ਸੀਨੀਅਰ ਸਹਾਇਕ, ਮਲਕੀਤ ਸਿੰਘ ਸੀਨੀਅਰ ਸਹਾਇਕ, ਦਲਜੀਤ ਕੌਰ ਕਲਰਕ, ਪ੍ਰਦੀਪ ਸ਼ਰਮਾ ਏ.ਪੀ.ਸੀ.(ਜ), ਅਨਿਲ ਕੁਮਾਰ ਕਲਰਕ, ਮੇਜਰ ਸਿੰਘ ਲੀਗਲ ਸਹਾਇਕ, ਸੰਜੀਵ ਕੁਮਾਰ ਜੇ.ਈ., ਲਲਿਤ ਕੁਮਾਰ ਕਲਰਕ, ਜਤਿੰਦਰਪਾਲ ਸਿੰਘ ਐਮ.ਆਈ. ਐਸ. ਕੋਆਰਡੀਨੇਟਰ, ਤਨੂ ਸ਼ਰਮਾ ਕਲਰਕ, ਨੀਤੂ ਸ਼ਰਮਾ ਲੇਖਾਕਾਰ, ਗੁਰਦਾਸ ਪੁਰੀ ਲੇਖਾਕਾਰ, ਪਰਮਜੀਤ ਕੌਰ, ਕਿਸ਼ਨ ਲਾਲ ਨੂੰ ਸਨਮਾਨਿਤ ਕੀਤਾ ।
ਫੋਟੋ : ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋ ਦਫ਼ਤਰੀ ਅਮਲੇ ਨੂੰ ਮਨਮਾਨਿਤ ਕਰਨ ਉਪਰੰਤ।