ਲੁਧਿਆਣਾ ਵਿਖੇ ਮਨਾਇਆ ਗਿਆ ਹਥਿਆਰਬੰਦ ਸੈਨਾ ਝੰਡਾ ਦਿਵਸ

Flag Day
ਲੁਧਿਆਣਾ ਵਿਖੇ ਮਨਾਇਆ ਗਿਆ ਹਥਿਆਰਬੰਦ ਸੈਨਾ ਝੰਡਾ ਦਿਵਸ
ਡਿਪਟੀ ਕਮਿਸ਼ਨਰ ਵੱਲੋਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ, ਸ਼ਹੀਦ ਪਰਿਵਾਰਾਂ, ਜੰਗ ਦੌਰਾਨ ਅਪਾਹਜ ਫੌਜ ਦੇ ਜਵਾਨਾਂ ਅਤੇ ਯੁੱਧ ਵਿਧਵਾਵਾਂ ਦੇ ਫੰਡ ਲਈ ਵੱਧ-ਚੜ੍ਹ ਕੇ ਦੇਣ ਦਾਨ

ਲੁਧਿਆਣਾ, 07 ਦਸੰਬਰ 2021

ਹਥਿਆਰਬੰਦ ਸੈਨਾ ਝੰਡਾ ਦਿਵਸ ਮੌਕੇ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਉਨ੍ਹਾਂ ਦੇ ਦਫ਼ਤਰ ਵਿਖੇ ਸਾਬਕਾ ਸੈਨਿਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਸਬੰਧੀ ਤਿਆਰ ਕੀਤੇ ਗਏ ਸਲਾਨਾ ਕਿਤਾਬਚੇ ‘ਰਣ ਜੋਧੇ’ ਦੀ ਘੁੰਡ ਚੁਕਾਈ ਦੀ ਰਸਮ ਵੀ ਕੀਤੀ ਗਈ।

ਹੋਰ ਪੜ੍ਹੋ :-ਡਿਪਟੀ ਕਮਿਸ਼ਨਰ ਵੱਲੋਂ ਸਿਵਲ ਸਰਜਨ ਦਫਤਰ ਵਿਖੇ ਅਚਨਚੇਤ ਚੈਕਿੰਗ

ਅੱਜ ਝੰਡਾ ਫੰਡ ਇਕੱਠਾ ਕਰਨ ਦੀ ਰਸਮ ਦੀ ਸ਼ੂਰੁਆਤ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਲੁਧਿਆਣਾ ਦੇ
ਸੁਪਰਡੈਂਟ ਸ੍ਰੀ ਰਾਕੇਸ਼ ਕੁਮਾਰ ਸ਼ਰਮਾ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦੇ ਝੰਡਾ ਲਾ ਕੇ ਕੀਤੀ ਗਈ।

ਡਿਪਟੀ ਕਮਿਸ਼ਨਰ ਵੱਲੋਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸ਼ਹੀਦ ਪਰਿਵਾਰਾਂ, ਜੰਗ ਦੌਰਾਨ ਅਪਾਹਜ ਫੌਜ ਦੇ ਜਵਾਨਾਂ ਅਤੇ ਯੁੱਧ ਵਿਧਵਾਵਾਂ ਦੇ ਫੰਡ ਲਈ ਵੱਧ-ਚੜ੍ਹ ਕੇ ਦਾਨ ਕਰਨ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਦਿਨ ਸਮੂਹ ਦੇਸ਼ਵਾਸੀ ਸਾਡੇ ਦੇਸ਼ ਲਈ ਫੌਜ ਦੇ ਜਵਾਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹਨ ਅਤੇ ਹਥਿਆਰਬੰਦ ਸੈਨਾ ਝੰਡਾ ਦਿਵਸ ਤਹਿਤ ਭਾਰੀ ਮਾਤਰਾ ਵਿੱਚ ਫੰਡ ਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਫੰਡਾਂ ਦੀ ਵਰਤੋਂ ਸ਼ਹੀਦਾਂ, ਬਜ਼ੁਰਗਾਂ ਅਤੇ ਸਾਬਕਾ ਸੈਨਿਕਾਂ ਦੇ ਪਰਿਵਾਰਾਂ ਦੀ ਭਲਾਈ ਲਈ ਕੀਤੀ ਜਾਂਦੀ ਹੈ।

ਇਸ ਮੌਕੇ ਜੂਨੀਅਰ ਸਹਾਇਕ ਪਰਮਜੀਤ ਸਿੰਘ, ਲਵਕੇਸ਼ ਮਹਿਤਾ, ਸੈਨਿਕ ਭਲਾਈ ਪ੍ਰਬੰਧਕ ਗੁਰਮਿੰਦਰ ਸਿੰਘ, ਅਮਰੀਕ ਸਿੰਘ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।

Spread the love