ਚੌਥੇ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਆਖਰੀ ਦਿਨ ਹੋਏ ਸੈਸ਼ਨ ਦੌਰਾਨ ਬਹੁਲਵਾਦ, ਰੱਖਿਆ ਬਲਾਂ ਅਤੇ ਕੌਣ ਭਾਰਤੀ ਹੈ ਦੇ ਸਵਾਲ` ਵਿਸ਼ੇ `ਤੇ ਵਿਚਾਰ ਚਰਚਾ
ਚੰਡੀਗੜ੍ਹ, 20 ਦਸੰਬਰ:
ਮਿਲਟਰੀ ਲਿਟਰੇਚਰ ਫੈਸਟੀਵਲ-2020 ਦੇ ਆਖਰੀ ਦਿਨ `ਬਹੁਲਵਾਦ, ਰੱਖਿਆ ਬਲਾਂ ਅਤੇ ਕੌਣ ਭਾਰਤੀ ਹੈ ਦੇ ਸਵਾਲ` ਵਿਸ਼ੇ `ਤੇ ਇੱਕ ਵਿਸ਼ੇਸ਼ ਆਨਲਾਈਨ ਸੈਸ਼ਨ ਕਰਵਾਇਆ ਗਿਆ ਜਿਸ ਵਿੱਚ ਜਨਰਲ ਵੀ.ਪੀ. ਮਲਿਕ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਮੇਜਰ ਜਨਰਲ ਏ.ਪੀ. ਸਿੰਘ ਅਤੇ ਕਰਨਲ ਸ਼ਾਂਤਨੂ ਪਾਂਡੇ ਨੇ ਹਿੱਸਾ ਲਿਆ।
ਵਿਚਾਰ ਵਟਾਂਦਰੇ ਦਾ ਸੰਚਾਲਨ ਕਰਦਿਆਂ ਲੈਫਟੀਨੈਂਟ ਜਨਰਲ ਐਨ.ਐਸ. ਬਰਾੜ ਨੇ ਕਿਹਾ ਕਿ ਬਹੁਲਵਾਦ ਵਿਸ਼ਵ ਵਿੱਚ ਤੇਜ਼ੀ ਨਾਲ ਫੈਲ ਰਿਹਾ ਮੁੱਦਾ ਵਿੱਚ ਹੈ, ਇਸ ਲਈ ਇਹ ਵਿਚਾਰ-ਵਟਾਂਦਰੇ ਸਾਨੂੰ ਇਸ ਦੀਆਂ ਵੱਖ ਵੱਖ ਮੂਲ ਸੰਭਾਵਨਾਵਾਂ ਬਾਰੇ ਚੰਗੀ ਤਰ੍ਹਾਂ ਵਿਚਾਰ ਕਰਨ ਅਤੇ ਇਹ ਸਮਝਣ ਵਿੱਚ ਮਦਦ ਕਰਨਗੇ ਕਿ ਕਿਵੇਂ ਸਾਡੀ ਫੌਜ ਇਕੋ ਛੱਤ ਹੇਠ ਇਕਸਾਰਤਾ ਅਤੇ ਸ਼ਾਂਤੀ ਨਾਲ ਰਹਿੰਦੀ ਹੈ ਕਿਉਂ ਕਿ ਵਿਸ਼ਵ ਵਿੱਚ ਕਿਸੇ ਵੀ ਦੇਸ਼ ਦੇ ਹਾਲਾਤ ਭਾਰਤ ਵਰਗੇ ਪ੍ਰਤਿਕੂਲ ਨਹੀਂ ਹਨ।
ਮੇਜਰ ਵੀ.ਪੀ. ਮਲਿਕ ਨੇ ਕਿਹਾ ਕਿ ਸਾਡੀਆਂ ਫੌਜਾਂ ਅੱਜ ਅਨੇਕਤਾ ਵਿੱਚ ਏਕਤਾ ਦੀ ਮੁੱਢਲੀ ਧਾਰਨਾ ਦਾ ਸਹੀ ਪ੍ਰਤੀਬਿੰਬ ਹਨ।ਸੈਨਿਕ ਹਰ ਧਰਮ ਅਤੇ ਵਰਗ ਨਾਲ ਸਬੰਧਤ ਹਨ, ਬੈਰਕਾਂ ਵਿੱਚ ਇਕੱਠੇ ਰਹਿੰਦੇ ਹਨ ਅਤੇ ਇਕੋ ਰਸੋਈਆਂ `ਚੋਂ ਖਾਣਾ ਖਾਂਦੇ ਹਨ। ਸਾਡੇ ਪੁਰਸ਼ਾਂ ਅਤੇ ਇਸਤਰੀਆਂ ਵਿੱਚ ਧਰਮ ਨਿਰਪੱਖਤਾ, ਅਨੁਸ਼ਾਸਨ, ਅਖੰਡਤਾ, ਵਫ਼ਾਦਾਰੀ ਵਰਗੀਆਂ ਜ਼ਰੂਰੀ ਕਦਰਾਂ-ਕੀਮਤਾਂ ਸਮੋਈਆਂ ਹੋਈਆਂ ਹਨ। ਸਾਡੇ ਬਹਾਦਰ, ਕੁਸ਼ਲ ਅਤੇ ਸਮਰਪਿਤ ਸਿਪਾਹੀ ਸੇਵਾਮੁਕਤ ਹੋਣ ਤੋਂ ਬਾਅਦ ਵੀ ਰਾਸ਼ਟਰ ਦੇ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਰਹਿੰਦੇ ਹਨ।
ਉਨ੍ਹਾਂ ਕਿਹਾ ਕਿ ਸਾਨੂੰ ਭਾਰਤੀ ਫੌਜ ਵਿਚ ਏਕਤਾ ਅਤੇ ਬਹੁਲਵਾਦ ਬਾਰੇ ਬਹੁਤ ਚਿੰਤਾ ਹੈ।ਲੋਕ ਸਾਡੀ ਕੌਮ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹਨ ਜੋ ਸਾਡੀਆਂ ਫੋਰਸਾਂ ਵੱਲ ਉਸਾਰੂ `ਤੇ ਨਿਰਪੱਖ ਨਜ਼ਰੀਆ ਰੱਖਦੇ ਹਨ। ਮੁੱਖ ਪ੍ਰਸ਼ਨ ਸਾਡੇ ਸਾਹਮਣੇ ਇਹ ਹੈ ਕਿ ਅਸੀਂ ਆਪਣੇ ਰਾਸ਼ਟਰ ਦਾ ਨਿਰਮਾਣ ਕਿਵੇਂ ਕਰਦੇ ਹਾਂ ਅਤੇ ਕਿਵੇਂ ਲੋਕਾਂ ਦੇ ਮਨਾਂ ਵਿੱਚ ਰਾਸ਼ਟਰਵਾਦ ਦੀ ਭਾਵਨਾ ਭਰਦੇ ਹਾਂ ਪਰ ਵੋਟਾਂ ਦੀ ਰਾਜਨੀਤੀ ਸਾਡੇ ਲੋਕਾਂ ਨੂੰ ਵੰਡਦੀ ਹੈ।
ਰਾਜਨੀਤਿਕ ਰਣਨੀਤੀਕਾਰ ਖੇਤਰੀ ਅਤੇ ਰਾਸ਼ਟਰੀ ਵਿਕਾਸ ਦੀ ਬਜਾਏ ਸੋਸ਼ਲ ਇੰਜੀਨੀਅਰਿੰਗ ਬਾਰੇ ਅਕਸਰ ਗੱਲ ਕਰਦੇ ਰਹਿੰਦੇ ਹਨ। ਇਸ ਲਈ ਸਾਡੀ ਸਕੂਲੀ ਅਤੇ ਕਾਲਜ ਦੀ ਸਿੱਖਿਆ ਨੂੰ ਐਨ.ਸੀ.ਸੀ. ਜਿਹੇ ਵਿਦਿਆਰਥੀ ਪੋ੍ਰਗਰਾਮਾਂ ਰਾਹੀਂ ਅਤੇ ਹੋਰ ਧਰਮ ਨਿਰਪੱਖ ਸੰਸਥਾਵਾਂ ਨੂੰ ਇਸ ਲਈ ਮਹੱਤਵਪੂਰਨ ਭੂਮਿਕਾ ਨਿਭਾਉਣੀ ਹੋਵੇਗੀ। ਇਹ ਕਾਫ਼ੀ ਸਾਰਥਕ ਭੂਮਿਕਾ ਨਿਭਾ ਸਕਦੇ ਹਨ ਅਤੇ ਇਸ ਨੂੰ ਹਰ ਜਗ੍ਹਾ ਉਤਸ਼ਹਤ ਕਰਨ ਦੀ ਜ਼ਰੂਰਤ ਹੈ।ਉਨ੍ਹਾਂ ਕਿਹਾ ਕਿ ਇਹ ਅਫ਼ਸੋਸ ਦੀ ਗੱਲ ਹੈ ਕਿ ਪੂਰੇ ਭਾਰਤ ਵਿੱਚ ਵੱਡੀ ਗਿਣਤੀ ਸਕੂਲਾਂ ਨੇ ਹਾਲੇ ਤੱਕ ਵੀ ਮੁੱਖ ਤੌਰ `ਤੇ ਐਨਸੀਸੀ ਨੂੰ ਨਹੀਂ ਅਪਣਾਇਆ ਹੈ।
ਐਮ.ਐਲ.ਐਫ. -4 ਦੇ ਇਕ ਦਿਲਚਸਪ ਅਤੇ ਅਹਿਮ ਸੈਸ਼ਨ ਵਿਚ ਹਿੱਸਾ ਲੈਂਦੇ ਹੋਏ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਜਿੱਥੋਂ ਤਕ ਮੁਗਲਾਂ ਦਾ ਸੰਬੰਧ ਹੈ, ਦਾਰਾ ਸ਼ਿਕੋਹ ਸ਼ਾਹਜਹਾਂ ਦਾ ਖ਼ਾਸ ਵਿਅਕਤੀ ਸੀ ਅਤੇ ਜਦੋਂ ਸ਼ਹਿਨਸ਼ਾਹ ਸ਼ਾਹਜਹਾਂ ਬਹੁਤ ਬਿਮਾਰ ਸੀ ਅਤੇ ਉਸੇ ਸਮੇਂ ਔਰੰਗਜ਼ੇਬ ਨੇ ਜੰਗ ਲਈ ਆਗਰਾ ਵੱਲ ਕੂਚ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਇਹ ਲੜਾਈ ਹੋਈ, ਸ਼ਾਹੀ ਫੌਜ ਦਾਰਾ ਸ਼ਿਕੋਹ ਦੇ ਨਾਲ ਸੀ ਪਰ ਜ਼ਿਆਦਾਤਰ ਸੈਨਾ ਭੱਜ ਗਈ ਅਤੇ ਦਾਰਾ ਸ਼ਿਕੋਹ ਤੇ ਸ਼ਹਿਨਸ਼ਾਹ ਸ਼ਾਹਜਹਾਂ ਨਾਲ ਸਿਰਫ ਹਿੰਦੂ ਰਾਜਪੂਤ ਹੀ ਖੜ੍ਹੇ ਸਨ। ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਫ਼ੌਜ ਦਾ ਵੱਡਾ ਹਿੱਸਾ ਮੁਸਲਮਾਨ ਸਨ ਅਤੇ ਨਾਲ ਹੀ ਇਤਾਲਵੀ ਅਤੇ ਫ੍ਰੈਂਚ ਜਰਨੈਲ ਵੀ ਸਨ। ਉਹਨਾਂ ਇਹ ਵੀ ਕਿਹਾ ਕਿ 1946 ਤੱਕ ਤਕਰੀਬਨ 70 ਫੀਸਦ ਮੁਸਲਿਮ ਭਾਈਚਾਰਾ ਸੀ ਅਤੇ ਪੰਜਾਬ ਵਿਧਾਨ ਸਭਾ ਵਿੱਚ ਸਿਰਫ਼ 3 ਮੁਸਲਿਮ ਮੈਂਬਰ ਸਨ।
ਜਨਰਲ ਏ.ਪੀ. ਸਿੰਘ ਨੇ ਕਿਹਾ ਕਿ ਭਾਵੇਂ ਅਸੀਂ ਵੱਖ-ਵੱਖ ਧਰਮ ਨਾਲ ਸਬੰਧਤ ਹਾਂ ਫਿਰ ਵੀ ਅਸੀਂ ਸਾਰੇ ਮਿਲ-ਜੁਲ ਕੇ ਖੁਸ਼ੀ ਨਾਲ ਰਹਿੰਦੇ ਹਾਂ ਅਤੇ ਇਥੇ ਵੱਖ-ਵੱਖ ਵਰਗ ਵੀ ਹਨ। ਉਹਨਾਂ ਕਿਹਾ ਕਿ ਜੇਕਰ ਉਹ ਫੌਜ ਦੀ ਗੱਲ ਕਰਨ ਤਾਂ ਫੌਜ ਵਿਚ ਸਾਡੇ ਸੈਨਿਕ ਵੱਖ-ਵੱਖ ਖੇਤਰਾਂ, ਸਭਿਆਚਾਰਾਂ ਅਤੇ ਧਰਮਾਂ ਨਾਲ ਸਬੰਧ ਰੱਖਦੇ ਹਨ ਪਰ ਉਹ ਸਾਰੇ ਮਿਲ-ਜੁਲ ਕੇ ਰਹਿੰਦੇ ਹਨ ਅਤੇ ਸਾਰੇ ਧਰਮਾਂ ਅਤੇ ਕਦਰਾਂ ਕੀਮਤਾਂ ਦਾ ਸਤਿਕਾਰ ਕਰਦੇ ਹਨ।
ਕਰਨਲ ਪਾਂਡੇ ਨੇ ਕਿਹਾ ਕਿ ਸਾਡੇ ਕੋਲ ਛਤਰਪਤੀ ਸ਼ਿਵਾ ਜੀ ਮਹਾਰਾਜ ਅਤੇ ਲਕਸ਼ਮੀ ਬਾਈ ਜੀ ਦੀ ਫੌਜ ਦਾ ਇੱਕ ਮਹਾਨ ਇਤਿਹਾਸ ਹੈ ਜੋ ਜਾਤੀਵਾਦ ਤੋਂ ਕੋਹਾਂ ਦੂਰ ਸੀ ਅਤੇ ਸਾਡੇ ਲਈ ਪ੍ਰੇਰਣਾ ਦਾ ਸਰੋਤ ਹਨ। ਇਸੇ ਤਰ੍ਹਾਂ, ਅਸੀਂ ਇਕੱਠੇ ਰਹਿੰਦੇ ਹਾਂ ਅਤੇ ਅਸੀਂ ਇਕ ਪ੍ਰਮਾਤਮਾ ਵਿਚ ਵਿਸ਼ਵਾਸ਼ ਕਰਦੇ ਹਾਂ ਅਤੇ ਅਸੀਂ ਕਿਸੇ ਵੀ ਕੀਮਤ `ਤੇ ਜਿੱਤ `ਤੇ ਵਿਸ਼ਵਾਸ ਕਰਦੇ ਹਾਂ।
ਸੰਚਾਲਕ ਐਨ.ਐਸ. ਬਰਾੜ ਨੇ ਆਪਣਾ ਨਿੱਜੀ ਤਜਰਬਾ ਸਾਂਝਾ ਕਰਦਿਆਂ ਕਿਹਾ ਕਿ ਉਹ 1969 ਵਿਚ ਇਨਾਇਤ ਅਲੀ ਖਾਨ ਨੂੰ ਮਿਲੇ ਜੋ ਉਹਨਾਂ ਨੂੰ ਪਹਿਲੀ ਵਾਰ ਫੌਜ ਦੇ ਕੈਂਪ ਵਿਚ ਲੈ ਗਏ। ਉਹਨਾਂ ਕਿਹਾ ਕਿ ਅਜੇ ਵੀ ਅਸੀਂ ਚੰਗੇ ਦੋਸਤ ਹਾਂ ਅਤੇ ਅਸੀਂ ਹਮੇਸ਼ਾਂ ਤਿਉਹਾਰਾਂ ਮੌਕੇ ਇਕ-ਦੂਜੇ ਨੂੰ ਸ਼ੁਭ ਕਾਮਨਾਵਾਂ ਦਿੰਦੇ ਹਾਂ। ਜਦੋਂ ਵੀ ਸਾਨੂੰ ਮੌਕਾ ਮਿਲਦਾ ਅਸੀਂ ਇਕੱਠੇ ਸਮਾਂ ਬਿਤਾਉਂਦੇ ਹਾਂ। ਇਹ ਸਾਡੀ ਭਾਰਤੀ ਫੌਜ ਦੀ ਅਸਲ ਪਛਾਣ ਨੂੰ ਦਰਸਾਉਂਦਾ ਹੈ।
ਇਸ ਸੈਸ਼ਨ ਦੌਰਾਨ ਕਰਨਲ ਸੌਰਭ ਸਿੰਘ ਸ਼ੇਖਾਵਤ ਦੀ ਇੱਕ ਵਿਸ਼ੇਸ਼ ਵੀਡੀਓ ਵੀ ਦਿਖਾਈ ਗਈ ਜਿਸ ਵਿੱਚ ਸ੍ਰੀ ਸ਼ੇਖਾਵਤ ਨੇ ਕਿਹਾ ਕਿ ਜਦੋਂ ਮੈਂ ਪਹਿਲੀ ਵਾਰ ਫੌਜ ਵਿਚ ਸ਼ਾਮਲ ਹੋਇਆ ਤਾਂ ਮੇਰੇ ਸੀਨੀਅਰ ਨੇ ਮੈਨੂੰ ਮੇਰੀ ਜਾਤ ਬਾਰੇ ਪੁੱਛਿਆ ਅਤੇ ਮੈਂ ਹਿੰਦੂ ਰਾਜਪੂਤ ਕਹਿ ਕੇ ਜਵਾਬ ਦਿੱਤਾ। ਉਹਨਾਂ ਨੇ ਮੈਨੂੰ ਗੰਦੇ ਪਾਣੀ ਵਿਚ ਡੁਬਕੀ ਲਗਾਉਣ ਲਈ ਕਿਹਾ। ਉਸ ਉਪਰੰਤ, ਉਹਨਾਂ ਨੇ ਦੁਬਾਰਾ ਮੇਰੀ ਜਾਤ ਬਾਰੇ ਪੁੱਛਿਆ ਤਾਂ ਮੈਂ ਐਸਐਫ ਕਹਿ ਕੇ ਜਵਾਬ ਦਿੱਤਾ ਅਤੇ ਇਹੀ ਸਾਡੀ ਫੌਜ ਦੀ ਤਾਕਤ ਹੈ।