ਫਾਜ਼ਿਲਕਾ, 5 ਅਪ੍ਰੈਲ 2022
ਫਾਜ਼ਿਲਕਾ ਵਿਖੇ ਬਤੌਰ ਡਿਪਟੀ ਕਮਿਸ਼ਨਰ ਸੇਵਾਵਾਂ ਨਿਭਾਉਣ ਵਾਲੇ ਮੈਡਮ ਬਬੀਤਾ ਕਲੇਰ ਦੀ ਬਦਲੀ ਹੋਣ ਉਪਰੰਤ ਡੀ.ਸੀ. ਦਫਤਰ ਫਾਜ਼ਿਲਕਾ ਦੇ ਸਮੂਹ ਸਟਾਫ ਵੱਲੋਂ ਵਿਦਾਇਗੀ ਪਾਰਟੀ ਦਿੱਤੀ ਗਈ।ਇਸ ਦੌਰਾਨ ਸਮੂਹ ਸਟਾਫ ਨੇ ਮੈਡਮ ਬਬੀਤਾ ਕਲੇਰ ਦੇ ਬਤੌਰ ਡਿਪਟੀ ਕਮਿਸ਼ਨਰ ਦੇ ਕਾਰਜਕਾਲ ਦੌਰਾਨ ਉਨ੍ਹਾਂ ਤੋਂ ਮਿਲੇ ਮਾਰਗਦਰਸ਼ਨ ਦਾ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਕਾਰਜਕਾਲ ਦੌਰਾਨ ਉਨ੍ਹਾਂ ਨੇ ਜ਼ਿਲ੍ਹਾ ਮੁੱਖੀ ਤੋਂ ਵਢਮੁਲਾ ਗਿਆਨ ਹਾਸਲ ਕੀਤਾ ਜਿਸ ਦਾ ਉਹ ਤੈਅ ਦਿਲੋਂ ਧੰਨਵਾਦ ਕਰਦੇ ਹਨ।
ਹੋਰ ਪੜ੍ਹੋ :-ਜਿਲ੍ਹਾ ਪ੍ਰਸਾਸਨਿਕ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਸ੍ਰੀ ਸੰਯਮ ਅਗਰਵਾਲ ਨਾਲ ਕੀਤੇ ਤਜੂਰਬੇ ਸਾਂਝੇ
ਇਸ ਮੌਕੇ ਮੈਡਮ ਬਬੀਤਾ ਕਲੇਰ ਨੇ ਸਮੂਹ ਸਟਾਫ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਫਾਜ਼ਿਲਕਾ ਵਿਚ ਉਨ੍ਹਾਂ ਦਾ ਕੰਮ ਕਰਨ ਦਾ ਅਨੁਭਵ ਬਹੁਤ ਵਧੀਆ ਰਿਹਾ। ਉਨ੍ਹਾਂ ਕਿਹਾ ਕਿ ਜ਼ਿਲੇ੍ਹ ਨੂੰ ਸਫਲਤਾਪੂਰਵਕ ਤੇ ਵਿਕਾਸ ਦੀਆਂ ਲੀਹਾਂ ਤੱਕ ਲਿਜਾਉਣ ਲਈ ਟੀਮ ਦੀ ਲੋੜ ਹੁੰਦੀ ਹੈ ਜ਼ੋ ਕਿ ਫਾਜ਼ਿਲਕਾ ਦੇ ਸਟਾਫ ਨੇ ਬਾਖੂਬੀ ਨਿਭਾਈ। ਉਨ੍ਹਾਂ ਕਿਹਾ ਕਿ ਉਹ ਫਾਜ਼ਿਲਕਾ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ ਜਿਸ ਸਦਕਾ ਉਨ੍ਹਾਂ ਨੇ ਫਾਜ਼ਿਲਕਾ ਵਿਚ ਬਤੌਰ ਡਿਪਟੀ ਕਮਿਸ਼ਨਰ ਬਹੁਤ ਹੀ ਵਧੀਆ ਕਾਰਜਕਾਲ ਪੂਰਾ ਕੀਤਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਫਾਜ਼ਿਕਲਾ ਹਿਮਾਂਸ਼ੂ ਅਗਰਵਾਲ ਨੇ ਮੈਡਮ ਬਬੀਤਾ ਕਲੇਰ ਨੂੰ ਭਵਿੱਖ ਵਿਚ ਨਵੇਂ ਸਫਰ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।ਉਨ੍ਹਾਂ ਭਰੋਸਾ ਦਵਾਇਆ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਜ਼ਿਲ੍ਹਾ ਫਾਜ਼ਿਲਕਾ ਨੂੰ ਵਿਕਾਸ ਵੱਲ ਲਿਜਾਉਣ ਲਈ ਉਪਰਾਲੇ ਕੀਤੇ ਹਨ ਉਹ ਵੀ ਇਹ ਸਾਰਥਕ ਉਪਰਾਲੇ ਕਰਦੇ ਰਹਿਣਗੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਅਭੀਜੀਤ ਕਪਲਿਸ਼ ਆਈਏਐਸ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸਾਗਰ ਸੇਤੀਆ ਆਈਏਐਸ, ਐਸਪੀ ਸ੍ਰੀ ਅਜੈਰਾਜ ਸਿੰਘ ਅਤੇ ਸ੍ਰੀਮਤੀ ਅਵਨੀਤ ਕੌਰ ਸਿੱਧੂ, ਐਸਡੀਐਮ ਸ: ਰਵਿੰਦਰ ਸਿੰਘ ਅਰੋੜਾ, ਸ੍ਰੀ ਅਮਿਤ ਗੁਪਤਾ, ਸ: ਦੇਵਦਰਸ਼ਦੀਪ ਸਿੰਘ ਅਤੇ ਹੋਰ ਅਧਿਕਾਰੀਆਂ ਅਤੇ ਦਫ਼ਤਰ ਦਾ ਸਟਾਫ ਮੌਜੂਦ ਸੀ।