ਪੀ.ਏ.ਯੂ. ਦੀ ਵੈਬਸਾਈਟ www.pau.edu ‘ਤੇ ਵੇਖਿਆ ਜਾ ਸਕਦਾ ਹੈ – ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ
ਲੁਧਿਆਣਾ, 22 ਨਵੰਬਰ 2021
ਜਿਲਾ ਲੁਧਿਆਣਾ ਵਿਖੇ ਅਸ਼ਟਾਮ ਫਰੋਸ਼ ਦੀਆਂ 160 ਖਾਲੀ ਅਸਾਮੀਆਂ ਦੀ ਭਰਤੀ ਲਈ ਇੰਟਰਵਿਊ ਦਾ ਸਮਾਂ ਤੇ ਸਥਾਨ ਜਾਰੀ ਕਰ ਦਿੱਤਾ ਗਿਆ ਹੈ ਜਿਸ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਵੈਬਸਾਈਟ www.pau.edu ‘ਤੇ ਅਪਲੋਡ ਕਰ ਦਿੱਤਾ ਗਿਆ ਹੈ।
ਹੋਰ ਪੜ੍ਹੋ :-ਸਵੱਛ ਸਰਵੇਖਣ-2021 ਤਹਿਤ ਰੂਪਨਗਰ ਨੇ ਉੱਤਰੀ ਭਾਰਤ ਵਿੱਚ 12ਵਾਂ ਸਥਾਨ ਹਾਸਲ ਕੀਤਾ
ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਰਾਹੁਲ ਚਾਬਾ ਨੇ ਇਸ ਸਬੰਧੀ ਵਿਸਥਾਰ ਨਾਲ ਦੱਸਿਆ ਕਿ ਅਸ਼ਟਾਮ ਫਰੋਸ਼ ਦੀਆਂ 160 ਖਾਲੀ ਅਸਾਮੀਆਂ ਦੀ ਇਹ ਪ੍ਰੀਖਿਆ 31 ਅਕਤੂੁਬਰ, 2021 ਨੂੰ ਵੱਖ-ਵੱਖ ਪ੍ਰੀਖਿਆ ਕੇਂਦਰਾਂ ‘ਤੇ ਲਈ ਗਈ ਸੀ ਅਤੇ ਇਸ ਦਾ ਨਤੀਜਾ 11 ਨਵੰਬਰ, 2021 ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੀ ਵੈਬਸਾਈਟ www.pau.edu ‘ਤੇ ਅਪਲੋਡ ਕੀਤਾ ਗਿਆ ਸੀ।
ਉਨ੍ਹਾਂ ਅੱਗੇ ਦੱਸਿਆ ਕਿ 01 ਦਸੰਬਰ, 2021 ਤੋ 10 ਦਸੰਬਰ 2021 ਵਿਚਕਾਰ ਹੋਣ ਵਾਲੀ ਇੰਟਰਵਿਊ ਦਾ ਸਮਾਂ ਤੇ ਸਥਾਨ ਜਾਰੀ ਕਰ ਦਿੱਤਾ ਗਿਆ ਹੈ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਵੈਬਸਾਈਟ www.pau.edu ‘ਤੇ ਵੇਖਿਆ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ 31 ਅਕਤੂਬਰ ਨੂੰ ਅਸ਼ਟਾਮ ਫਰੋਸ਼ ਦੀਆਂ ਖਾਲੀ ਅਸਾਮੀਆਂ ਦੀ ਲਿਖਤੀ ਪ੍ਰੀਿਖਿਆ ਵਿਚ ਕੈਟਾਗਿਰੀ ਵਾਈਜ ਕੁੱਲ 471 ਉਮੀਦਵਾਰ ਇੰਟਰਵਿਊ ਲਈ ਯੋਗ ਪਾਏ ਗਏੇ ਹਨ, ਜਿਸ ਵਿਚ ਜਨਰਲ ਕੈਟਾਗਿਰੀ ਦੀਆਂ ਕੁੱਲ 149 ਪੋਸਟਾਂ ਦਾ ਤਿੰਨ ਗੁਣਾ 447, ਦੰਗਾ ਪੀੜਤ ਦੀਆਂ 8 ਪੋਸਟਾਂ ਦੇ ਤਿੰਨ ਗੁਣਾ 24 ਉਮੀਦਵਾਰ (ਪ੍ਰੰਤੂ ਇਸ ਕੈਟਾਗਿਰੀ ਵਿਚ ਕੁੱਲ 19 ਪ੍ਰੀਖਿਆਰਥੀਆਂ ਨੇ ਹੀ ਪ੍ਰੀਖਿਆ ਦਿੱਤੀ ਸੀ), ਅੱਤਵਾਦ ਪੀੜਤ ਦੇ 3 ਪੋਸਟਾਂ ਦੇ ਤਿੰਨ ਗੁਣਾ ਕੁੱਲ 9 (ਪ੍ਰੰਤੂ ਇਸ ਕੈਟਾਗਿਰੀ ਵਿਚ ਕੇਵਲ 5 ਪ੍ਰੀਖਿਆਰਥੀਆਂ ਨੇ ਹੀ ਪ੍ਰੀਖਿਆ ਦਿੱਤੀ ਸੀ)। ਇੰਨਾਂ ਕੁੱਲ 471 ਉਮੀਦਵਾਰਾਂ ਦਾ ਮਿਤੀ ਵਾਈਜ ਇੰਟਰਵਿਊ ਦਾ ਵੇਰਵਾ www.pau.edu ਤੇ ਜਾਰੀ ਕਰ ਦਿੱਤਾ ਗਿਆ ਹੈ।