ਬਰਨਾਲਾ, 13 ਜਨਵਰੀ 2022
ਵਿਧਾਨ ਸਭਾ ਚੋਣਾਂ 2022 ਦੇ ਸਬੰਧ ਵਿੱਚ ਨਗਰ ਕੌਂਸਲ ਬਰਨਾਲਾ ਵੱਲੋਂ ਆਪਣੀ ਨਗਰ ਕੌਂਸਲ ਹੱਦ ਅੰਦਰ ਵੱਖ-ਵੱਖ ਥਾਵਾਂ ’ਤੇ ਸਥਿਤ ਯੂਨੀਪੋਲ ਰਾਜਨੀਤਿਕ ਪਾਰਟੀਆਂ/ਵਿਅਕਤੀਆਂ ਨੂੰ ਆਪਣੀ ਇਸ਼ਤਿਹਾਰਬਾਜ਼ੀ ਕਰਨ ਦੇ ਉਦੇਸ਼ ਨਾਲ ਕਿਰਾਏ ’ਤੇ ਲਾਟਰੀ ਸਿਸਟਮ ਰਾਹੀਂ ਦਿੱਤੇ ਜਾਣੇ ਹਨ।
ਹੋਰ ਪੜ੍ਹੋ :-ਸੇਵਾ ਕੇਂਦਰਾਂ ਦੇ ਸਮੇਂ ‘ਚ ਹੋਈ ਤਬਦੀਲੀ, ਸਵੇਰੇ 9:30 ਤੋਂ ਸ਼ਾਮ 4:30 ਵਜੇ ਤੱਕ ਮਿਲਣਗੀਆਂ ਸੇਵਾਵਾਂ
ਇਹ ਜਾਣਕਾਰੀ ਕਾਰਜ ਸਾਧਕ ਅਫ਼ਸਰ ਬਰਨਾਲਾ ਸ੍ਰੀ ਮੋਹਿਤ ਸ਼ਰਮਾ ਨੇ ਦਿੱਤੀ। ਉਨਾਂ ਦੱਸਿਆ ਕਿ ਯੂਨੀਪੋਲ ਲੈਣ ਦੇ ਚਾਹਵਾਨ ਵਿਅਕਤੀ/ਰਾਜਨੀਤਿਕ ਪਾਰਟੀਆਂ ਆਪਣੀਆਂ ਦਰਖ਼ਾਸਤਾਂ 14 ਜਨਵਰੀ 2022 ਨੂੰ ਦੁਪਿਹਰ 1 ਵਜੇ ਤੱਕ ਨਗਰ ਕੌਂਸਲ ਬਰਨਾਲਾ ਦਫਤਰ ਵਿਖੇ ਦੇ ਸਕਦੇ ਹਨ।
ਇਸ ਸਬੰਧੀ ਸ਼ਰਤਾਂ ਮੌਕੇ ’ਤੇ ਦੱਸੀਆਂ ਜਾਣਗੀਆਂ। ਉਨਾਂ ਦੱਸਿਆ ਕਿ ਇਹ ਸਾਈਟਾਂ ਹੰਡਿਆਇਆ ਚੌਕ ਬਰਨਾਲਾ, ਹੰਡਿਆਇਆ ਚੌਕ ਨਜ਼ਦੀਕ ਖੁੱਡੀ ਗੇਟ ਬਰਨਾਲਾ, ਆਈ.ਟੀ.ਆਈ ਚੌਕ ਬਰਨਾਲਾ (3 ਸਾਈਟਾਂ), ਸੇਖਾ ਚੌਕ ਬਰਨਾਲਾ, ਨਜ਼ਦੀਕ ਸੰਘੇੜਾ ਚੌਕ ਬਰਨਾਲਾ, ਐਸ.ਡੀ.ਕਾਲਜ ਬਰਨਾਲਾ (2 ਸਾਈਟਾਂ), ਰੇਲਵੇ ਸਟੇਸ਼ਨ ਬਰਨਾਲਾ, ਸਿਵਲ ਹਸਪਤਾਲ ਬਰਨਾਲਾ (6 ਸਾਈਟਾਂ), ਵਾਲਮੀਕਿ ਚੌਕ ਬਰਨਾਲਾ (3 ਸਾਈਟਾਂ), ਤਰਕਸ਼ੀਲ ਚੌਕ ਬਰਨਾਲਾ ਤੇ ਕਚਹਿਰੀ ਚੌਕ ਬਰਨਾਲਾ ਹਨ। ਇਨਾਂ ਸਾਰੀਆਂ ਸਾਈਟਾਂ ਦਾ ਆਕਾਰ (18 X8) ਹੈ।