ਪੈਰਾ ਮਿਲਟਰੀ ਫੋਰਸ ਅਤੇ ਜਿਲ੍ਹੇ ਵਿੱਚ ਤਾਇਨਾਤ ਸਾਰੀ ਪੁਲਿਸ ਹੋਈ ਸ਼ਾਮਿਲ
ਐਸ.ਏ.ਐਸ ਨਗਰ 12 ਜਨਵਰੀ 2022
ਸ਼੍ਰੀ ਨਵਜੋਤ ਸਿੰਘ ਮਾਹਲ, ਸੀਨੀਅਰ ਕਪਤਾਨ ਪੁਲਿਸ, ਜਿਲਾ ਐਸ.ਏ.ਐਸ.ਨਗਰ ਦੀ ਅਗਵਾਈ ਵਿਚ ਅੱਜ ਲਗਾਤਾਰ ਦੂਸਰੇ ਦਿਨ ਸ਼ਿਅਰ ਮੋਹਾਲੀ ਵਿਖੇ ਲੂਕਾ ਵਿੱਚ ਵਿਧਾਨ ਸਭਾ ਚੋਣਾਂ 2022 ਅਮਨ ਅਮਾਨ ਨਾਲ ਕਰਵਾਉਣ ਦੀ ਵਚਨਬੱਧਤਾ ਨੂੰ ਪ੍ਰਗਟਾਉਂਦਿਆਂ ਫਲੈਗ ਮਾਰਚ ਕੱਢਿਆ ਗਿਆ। ਜਿਸ ਵਿੱਚ ਪੈਰਾ ਮਿਲਟਰੀ ਫੋਰਸ, ਜਿਲਾ ਪੁਲਿਸ ਦੇ ਅਧਿਕਾਰੀਆਂ ਸਮੇਤ ਮੋਹਾਲੀ ਸਿਟੀ ਦੇ ਥਾਣਿਆਂ ਵਿੱਚ ਤਾਇਨਾਤ ਸਾਰੀ ਪੁਲਿਸ ਫੋਰਸ ਨੂੰ ਸ਼ਾਮਲ ਕੀਤਾ ਗਿਆ।
ਇਹ ਫਲੈਗ ਮਾਰਚ ਸ੍ਰੀ ਰਵਿੰਦਰਪਾਲ ਸਿੰਘ ਸੰਧੂ, ਕਪਤਾਨ ਪੁਲਿਸ (ਸਥਾਨਕ) ਮੋਹਾਲੀ, ਸ੍ਰੀ ਜਗਵਿੰਦਰ ਸਿੰਘ ਐਸ ਪੀ ਸਿਟੀ ਮੋਹਾਲੀ ਅਤੇ ਡਿਪਟੀ ਕਮਾਂਡੈਂਟ ਸੀ ਆਈ ਐੱਸ ਐੱਫ ਦੀ ਅਗਵਾਈ ਵਿੱਚ ਫੇਸ- 8 ਮੋਹਾਲੀ ਤੋਂ ਸ਼ੁਰੂ ਹੋ ਕੇ ਵੱਖ-ਵੱਖ ਫੇਸਾਂ ਵਿਚੋਂ ਦੀ ਹੁੰਦਾ ਹੋਇਆ ਫੇਸ-11 ਮੋਹਾਲੀ ਵਿਖੇ ਜਾ ਕੇ ਸਮਾਪਤ ਕੀਤਾ ਗਿਆ। ਇਸ ਫਲੈਗ ਮਾਰਚ ਦੌਰਾਨ ਫੇਸ 3ਬੀ2 ਤੋਂ ਲੈ ਕੇ ਫੇਸ-7 ਮੋਹਾਲੀ ਦੀਆਂ ਮਾਰਕਿਟਾਂ ਵਿੱਚ ਪੈਦਲ ਫਲੈਗ ਮਾਰਚ ਵੀ ਕੀਤਾ ਗਿਆ।
ਇਸ ਫਲੈਗ ਮਾਰਚ ਦੌਰਾਨ ਸੀ.ਆਈ.ਐਸ.ਐਫ. ਦੇ ਅਧਿਕਾਰੀਆਂ ਅਤੇ ਜਵਾਨਾਂ ਵੱਲੋਂ ਵੀ ਹਿੱਸਾ ਲਿਆ ਗਿਆ। ਇਥੇ ਵੀ ਵਰਨਣਯੋਗ ਹੈ ਕਿ ਇਸ ਫਲੈਗ ਮਾਰਚ ਦੌਰਾਨ ਆਮ ਸ਼ਹਿਰੀ ਨੂੰ ਇਹ ਵੀ ਸੁਨੇਹਾ ਦਿੱਤਾ ਗਿਆ ਕਿ ਉਹ ਸ਼ਹਿਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਹੋਣ ਤੋਂ ਤੁਰੰਤ ਲੋਕਲ ਪੁਲਿਸ ਨੂੰ ਸੂਚਿਤ ਕਰਨ। ਇਸ ਤੋਂ ਇਲਾਵਾ ਵਿਧਾਨ ਸਭਾ ਚੋਣਾਂ-2022 ਵਿੱਚ ਇਲੈਕਸ਼ਨ ਕਮਿਸ਼ਨ ਅਤੇ ਜਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨ ਸਬੰਧੀ ਦਿਸ਼ਾ ਨਿਰਦੇਸ਼ ਦਿੱਤੇ ਗਏ।