ਰੂਪਨਗਰ 28 ਜਨਵਰੀ 2022
ਰੂਪਨਗਰ ਪੁਲਿਸ ਵਲੋਂ ਵਿਧਾਨ ਸਭਾ ਚੌਣਾਂ-2022 ਦੇ ਮੱਦੇਨਜ਼ਰ ਮਾੜੇ ਅਨਸਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਅੰਤਰ-ਰਾਜੀ ਅਤੇ ਜਿਲ੍ਹਿਆਂ ਵਿਖੇ ਵੱਡੇ ਪੱਧਰ ਉਤੇ ਨਾਕਾਬੰਦੀ ਕੀਤੀ ਗਈ ਹੈ।ਇਹ ਜਾਣਕਾਰੀ ਜ਼ਿਲ੍ਹਾ ਰੂਪਨਗਰ ਦੇ ਸੀਨੀਅਰ ਕਪਤਾਨ ਪੁਲਿਸ, ਸ਼੍ਰੀ ਵਿਵੇਕ ਐਸ ਸੋਨੀ ਨੇ ਜਾਰੀ ਕੀਤੇ ਗਏ ਪ੍ਰੈਸ ਬਿਆਨ ਰਾਹੀਂ ਦਿੱਤੀ।
ਹੋਰ ਪੜ੍ਹੋ :-ਕਰੋਨਾ ਪਾਬੰਦੀਆਂ 1 ਫਰਵਰੀ ਤੱਕ ਰਹਿਣਗੀਆਂ ਲਾਗੂ
ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਚੌਣਾਂ-2022 ਦੇ ਮੱਦੇਨਜ਼ਰ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਦੌਰਾਨ ਸ਼ਰਾਬ ਐਕਟ ਤਹਿਤ 28 ਮੁਕੱਦਮੇ ਦਰਜ ਕਰਕੇ 27 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਹਨਾਂ ਪਾਸੋ 496.5 ਲਿਟਰ ( ) ਅਤੇ 2518.5 ਲਿਟਰ ਅੰਗਰੇਜੀ ਸ਼ਰਾਬ, 10 ਹਜਾਰ ਲਿਟਰ ਲਾਹਣ ਬ੍ਰਾਮਦ ਕੀਤੀ ਗਈ ਅਤੇ ਐਨ.ਡੀ.ਪੀ.ਐਸ. ਐਕਟ ਤਹਿਤ 25 ਮੁਕੱਦਮੇ ਦਰਜ ਕਰਕੇ 37 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਹਨਾਂ ਪਾਸੋਂ 24 ਕਿਲੋ ਭੁੱਕੀ, 50 ਗ੍ਰਾਮ ਹੈਰੋਇਨ, 28 ਨਸ਼ੀਲੇ ਟੀਕੇ, 557 ਗ੍ਰਾਮ ਨਸ਼ੀਲਾ ਪਾਉਡਰ, 1.450 ਕਿਲੋਗ੍ਰਾਮ ਗਾਂਜਾ ਬ੍ਰਾਮਦ ਕੀਤਾ ਗਿਆ ਅਤੇ ਅਸਲਾ ਐਕਟ ਤਹਿਤ ਇਕ 32 ਬੋਰ ਪਿਸਟਲ, 02 ਦੇਸੀ ਕੱਟੇ 315 ਬੋਰ, 02 ਦੇਸੀ ਕੱਟੇ 12 ਬੋਰ ਅਤੇ ਕੁੱਲ 15 ਕਾਰਤੂਸ ਬ੍ਰਾਮਦ ਕੀਤੇ ਗਏ ਹਨ। ਕ੍ਰਿਮਿਨਲ ਕੇਸਾਂ ਦੇ 11 ਮੁਜਰਿਮ ਇਸ਼ਤਿਹਾਰੀ ਅਤੇ ਅ/ਧ 138 ਦੇ 06 ਪੀ.ਓ. ਅਤੇ 04 ਪੈਰੋਲ ਜੰਪਰ ਗ੍ਰਿਫਤਾਰ ਕੀਤੇ ਗਏ ਹਨ ਅਤੇ 05 ਨਾਨ ਬੇਲੇਬਲ ਵਾਰੰਟ ਤਾਮੀਲ ਕਰਵਾਏ ਗਏ ਹਨ।