ਗੁਰਦਾਸਪੁਰ, 3 ਫਰਵਰੀ 2022
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦੇਦਿੰਆਂ ਦੱਸਿਆ ਕਿ ਮਾਣਯੋਗ ਭਾਰਤ ਚੋਣ ਕਮਿਸ਼ਨ ਵਲੋਂ ਵਿਧਾਨ ਸਭਾ ਚੋਣਾਂ 2022 ਦੀ ਚੋਣ ਪ੍ਰਕਿਰਿਆ ਦੀ ਨਿਗਰਾਨੀ ਲਈ ਜਨਰਲ, ਖਰਚਾ ਅਤੇ ਪੁਲਿਸ ਆਬਜਰਵਰ ਜ਼ਿਲ੍ਹੇ ਵਿਚ ਪਹੁੰਚ ਚੁੱਕੇ ਹਨ। ਚੋਣਾਂ ਸਬੰਧੀ ਕਿਸੇ ਕਿਸਮ ਦੀ ਸ਼ਿਕਾਇਤ ਜਾਂ ਸੁਝਾਅ ਦੇਣ ਲਈ ਉਨਾਂ ਨਾਲ ਫੋਨ ਜਾਂ ਨਿੱਜੀ ਤੌਰ ’ਤੇ ਆ ਕੇ ਮਿਲਿਆ ਵੀ ਜਾ ਸਕਦਾ ਹੈ।
ਹੋਰ ਪੜ੍ਹੋ :-ਸਿਰਫ਼ ਹਿੰਦੂ ਹੋਣ ਕਾਰਨ ਕਾਂਗਰਸ ਨੇ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਦੀ ਰੇਸ ‘ਚੋਂ ਬਾਹਰ ਕੀਤਾ – ਰਾਘਵ ਚੱਢਾ
ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਜਨਰਲ ਆਬਜ਼ਰਵਰ ਸ੍ਰੀ ਕਲਿਆਣ ਚੰਦ ਚਮਨ, ਆਈ.ਏ.ਐਸ (2011) ਇਨਾਂ ਕੋਲ ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ-9 ਅਤੇ ਡੇਰਾ ਬਾਬਾ ਨਾਨਕ-10 ਹੈ। ਪੀ.ਡਬਲਿਊ.ਡੀ ਦੇ ਰੈਸਟ ਹਾਊਸ ਗੁਰਦਾਸਪੁਰ, ਰੂਮ ਨੰਬਰ 01 ਵਿਖੇ ਠਹਿਰੇ ਹਨ। ਇਨਾਂ ਨਾਲ 75270-94803 (ਦਫਤਰ) ਨੰਬਰ ’ਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਰੈਸਟ ਹਾਊਸ ਆ ਕੇ ਮਿਲਿਆ ਜਾ ਸਕਦਾ ਹੈ।
ਜਨਰਲ ਆਬਜਰਵਰ ਸ੍ਰੀ ਚੰਦਰਾ ਸ਼ੇਖਰ ਆਈ.ਏ.ਐਸ (2011) ਜੋ ਵਿਧਾਨ ਸਭਾ ਹਲਕਾ ਕਾਦੀਆਂ ਅਤੇ ਸ੍ਰੀ ਹਰਗੋਬਿੰਦਪੁਰ ਦੇ ਆਬਜਰਵਰ ਹਨ। ਬੀ.ਐਸ.ਐਫ (ਟਲਪ) ਰੈਸਟ ਹਾਊਸ ਗੁਰਦਾਸਪੁਰ ਵਿਖੇ ਠਹਿਰੇ ਹਨ। ਚੋਣ ਸਬੰਧੀ ਕੋਈ ਸੁਝਾਅ ਜਾਂ ਸ਼ਿਕਾਇਤ ਲਈ ਦਫਤਰ ਦੇ ਨੰਬਰ 75270-94693 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਪੀ.ਡਬਲਿਊ.ਡੀ ਰੈਸਟ ਹਾਊਸ ਗੁਰਦਾਸਪੁਰ ਸਵੇਰੇ 11 ਵਜੇ ਤੋਂ 12 ਵਜੇ ਤਕ ਮਿਲਿਆ ਜਾ ਸਕਦਾ ਹੈ।
ਡਾ. ਨੀਰਜ ਸ਼ੁਕਲਾ, ਆਈ.ਏ.ਐਸ (2012), ਇਨਾਂ ਕੋਲ ਵਿਧਾਨ ਸਭਾ ਹਲਕਾ ਗੁਰਦਾਸਪੁਰ-4 ਅਤੇ ਦੀਨਾਨਗਰ-5 ਹੈ। ਬੀ.ਐਸ.ਐਫ ਰੈਸਟ ਹਾਊਸ (ਡੇਹਲੀਆ) ਗੁਰਦਾਸਪੁਰ ਵਿਖੇ ਰੁਕੇ ਹੋਏ ਹਨ। ਇਨ੍ਹਾਂ ਨਾਲ 75270-94692 (ਦਫਤਰ) ਨੰਬਰ ’ਤੇ ਸੰਪਰਕ ਜਾਂ ਰੈਸਟ ਹਾਊਸ ਵਿਖੇ ਆ ਕੇ ਮਿਲਿਆ ਜਾ ਸਕਦਾ ਹੈ।
ਸ੍ਰੀ ਮਨਵਿੰਦਰਾ ਪ੍ਰਤਾਪ ਸਿੰਘ, ਆਈ.ਏ.ਐਸ (2012), ਇਨਾਂ ਕੋਲ ਵਿਧਾਨ ਸਭਾ ਹਲਕਾ ਬਟਾਲਾ-7 ਹੈ। ਪੀ.ਡਬਲਿਊ.ਡੀ ਦੇ ਰੈਸਟ ਹਾਊਸ ਗੁਰਦਾਸਪੁਰ, ਰੂਮ ਨੰਬਰ 2 ਵਿਖੇ ਠਹਿਰੇ ਹਨ। ਇਨਾਂ ਨਾਲ 75270-94695, 01874-501842 (ਦਫਤਰ) ਨੰਬਰ ’ਤੇ ਸੰਪਰਕ ਜਾਂ ਆ ਕੇ ਮਿਲਿਆ ਜਾ ਸਕਦਾ ਹੈ।
ਇਸੇ ਤਰਾਂ ਖਰਚਾ ਆਬਜ਼ਰਵਰ ਸ੍ਰੀ ਸੌਰਭ ਕੁਮਾਰ ਰਾਏ, ਆਈ.ਆਰ.ਐਸ (2007), ਇਨਾਂ ਕੋਲ ਵਿਧਾਨ ਸਭਾ ਹਲਕਾ ਗੁਰਦਾਸਪੁਰ, ਦੀਨਾਨਗਰ ਅਤੇ ਕਾਦੀਆਂ ਹੈ। ਪੀ.ਡਬਲਿਊ.ਡੀ ਦੇ ਰੈਸਟ ਹਾਊਸ ਗੁਰਦਾਸਪੁਰ, ਰੂਮ ਨੰਬਰ 3 ਵਿਖੇ ਠਹਿਰੇ ਹਨ। ਇਨਾਂ ਨਾਲ 75270-94690 (ਦਫਤਰ) ਨੰਬਰ ’ਤੇ ਸੰਪਰਕ ਜਾਂ ਆ ਕੇ ਮਿਲਿਆ ਜਾ ਸਕਦਾ ਹੈ। ਸ੍ਰੀ ਸੀ.ਪੀ ਚੰਦਰਕਾਂਤ, ਆਈ.ਆਰ.ਐਸ ਅਤੇ ਸੀ.ਐਂਡ ਸੀ.ਈ (2010), ਇਨਾਂ ਕੋਲ ਵਿਧਾਨ ਸਭਾ ਹਲਕਾ ਬਟਾਲਾ, ਸ੍ਰੀ ਹਰਗੋਬਿੰਦਪੁਰ, ਫਤਹਿਗੜ੍ਹ ਚੂੜੀਆਂ ਅਤੇ ਡੇਰਾ ਬਾਬਾ ਨਾਨਕ ਹੈ। ਪੀ.ਡਬਲਿਊ.ਡੀ ਦੇ ਰੈਸਟ ਹਾਊਸ ਗੁਰਦਾਸਪੁਰ, ਰੂਮ ਨੰਬਰ 4 ਵਿਖੇ ਠਹਿਰੇ ਹਨ। ਇਨਾਂ ਨਾਲ 75270-94691(ਦਫਤਰ) ਨੰਬਰ ’ਤੇ ਸੰਪਰਕ ਜਾਂ ਆ ਕੇ ਮਿਲਿਆ ਜਾ ਸਕਦਾ ਹੈ।
ਜ਼ਿਲ੍ਹਾ ਚੋਣ ਅਫਸਰ ਨੇ ਅੱਗੇ ਦੱਸਿਆ ਕਿ ਇਸੇ ਤਰਾਂ ਪੁਲਿਸ ਆਬਜ਼ਰਵਰ ਸ੍ਰੀ ਨਵਨੀਤ ਸੇਕਰਾ, ਆਈ.ਪੀ.ਐਸ (1996), ਇਨਾਂ ਕੋਲ ਵਿਧਾਨ ਸਭਾ ਹਲਕਾ ਗੁਰਦਾਸਪੁਰ, ਦੀਨਾਨਗਰ, ਫਤਿਹਗੜ੍ਹ ਚੂੜੀਆਂ ਤੇ ਡੇਰਾ ਬਾਬਾ ਨਾਨਕ ਹੈ। ਬੀ.ਐਸ.ਐਫ, ਰੈਸਟ ਹਾਊਸ (ਰੋਜ਼) ਗੁਰਦਾਸਪੁਰ ਵਿਖੇ ਠਹਿਰੇ ਹਨ ਅਤੇ ਦਫਤਰ ਦਾ ਨੰਬਰ 75270-94598 ਹੈ। ਪੁਲਿਸ ਆਬਜ਼ਰਵਰ ਸ੍ਰੀ ਰਾਜੀਵ ਸਵਰੂਪ, ਆਈ.ਪੀ.ਐਸ (2006), ਇਨਾਂ ਕੋਲ ਵਿਧਾਨ ਸਭਾ ਹਲਕਾ ਕਾਦੀਆਂ, ਬਟਾਲਾ ਅਤੇ ਸ੍ਰੀ ਹਰਗੋਬਿੰਦਪੁਰ ਹੈ। ਬੀ.ਐਸ.ਐਫ ਰੈਸਟ ਹਾਊਸ (ਲੋਟਸ) ਗੁਰਦਾਸਪੁਰ ਵਿਖੇ ਠਹਿਰੇ ਹਨ ਤੇ ਦਫਤਰ ਦਾ ਨੰਬਰ 75270-94804 ਹੈ।