ਵਿਧਾਨਸਭਾ ਚੋਣਾਂ 2022 ਦੇ ਸਬੰਧ ਵਿਚ ਨੋਡਲ ਅਫਸਰਾਂ, ਲਾਇਜਨ ਅਫਸਰਾਂ, ਪਿੰਟਿੰਗ ਪ੍ਰੈਸ ਅਤੇ ਕਾੱਡ ਆਫ ਕੰਡਕਟ ਟੀਮ ਨਾਲ ਅਹਿਮ ਮੀਟਿੰਗ

DVINDER SINGH
ਵਿਧਾਨਸਭਾ ਚੋਣਾਂ 2022 ਦੇ ਸਬੰਧ ਵਿਚ ਨੋਡਲ ਅਫਸਰਾਂ, ਲਾਇਜਨ ਅਫਸਰਾਂ, ਪਿੰਟਿੰਗ ਪ੍ਰੈਸ ਅਤੇ ਕਾੱਡ ਆਫ ਕੰਡਕਟ ਟੀਮ ਨਾਲ ਅਹਿਮ ਮੀਟਿੰਗ

ਫਿਰੋਜ਼ਪੁਰ 6 ਜਨਵਰੀ 2022

ਵਿਧਾਨਸਭਾ ਚੋਣਾਂ 2022 ਦੇ ਮੱਦੇਨਜ਼ਰ ਜ਼ਿਲ੍ਹਾ ਚੋਣ ਅਫਸਰ ਦਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸਡੀਐਮ ਫਿਰੋਜ਼ਪੁਰ ਓਮ ਪ੍ਰਕਾਸ਼ ਵੱਲੋਂ ਚੋਣਾਂ ਦੇ ਕੰਮ ਲਈ ਨਿਯੁਕਤ ਵੱਖ ਵੱਖ ਅਧਿਕਾਰੀਆ ਅਤੇ ਟੀਮਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਤਹਿਸੀਲਦਾਰ ਚੋਣਾਂ ਚਾਂਦ ਪ੍ਰਕਾਸ਼ ਵੀ ਮੌਜੂਦ ਸਨ।

ਹੋਰ ਪੜ੍ਹੋ :-ਵਿਦਿਆਰਥੀਆਂ ਨੂੰ ਮਾਂ ਬੋਲੀ, ਸਾਹਿਤ ਤੇ ਸੱਭਿਆਚਾਰ ਨਾਲ ਜੋੜਨ ਲਈ ਬਣਾਏ ਜਾਣਗੇ ਭਾਸ਼ਾ ਮੰਚ: ਜ਼ਿਲਾ ਭਾਸ਼ਾ ਅਫਸਰ

ਇਸ ਮੌਕੇ ਐਸਡੀਐਮ ਓਮ ਪ੍ਰਕਾਸ਼ ਨੇ ਸਮੂਹ ਨੋਡਲ ਅਫਸਰਾਂ ਅਤੇ ਲਾਇਜਨ ਅਫਸਰਾਂ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਚੋਣਾਂ ਨਾਲ ਸਬੰਧਿਤ ਪੂਰੇ ਇੰਤਜਾਮ ਕੀਤੇ ਜਾ ਰਹੇ ਹਨ ਤਾਂ ਜੋ ਵਧੀਆ ਢੰਗ ਨਾਲ ਚੋਣਾਂ ਨੂੰ ਨੇਪਰੇ ਦੇ ਕੰਮ ਨੂੰ ਨੇਪਰੇ ਚਾੜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸਮੂਹ ਨੋਡਲ ਅਤੇ ਲਾਇਜਨ ਅਫਸਰ ਆਪੋ-ਆਪਣੇ ਕੰਮਾਂ ਨੂੰ ਤਨਦੇਹੀ ਨਾਲ ਕਰਨ ਅਤੇ ਜੇਕਰ ਕਿਸੇ ਨੂੰ ਕੋਈ ਵੀ ਕੰਮ ਨੂੰ ਲੈ ਕੇ ਕੋਈ ਜ਼ਰੂਰਤ ਹੈ ਜਾਂ ਕੋਈ ਪਰੇਸ਼ਾਨੀ ਹੈ ਤਾਂ ਉਹ ਕਿਸੇ ਵੇਲੇ ਹੀ ਉਨ੍ਹਾਂ ਨਾਲ ਜਾਂ ਇਲੇਕਸ਼ਨ ਦਫਤਰ ਨਾਲ ਸੰਪਰਕ ਕਰ ਸਕਦੇ ਹਨ।

ਇਸ ਦੌਰਾਨ ਪ੍ਰਿਟਿੰਗ ਪ੍ਰੈਸ ਦੇ ਮਾਲਕਾਂ ਨਾਲ ਮੀਟਿੰਗ ਕਰਦਿਆਂ ਤਹਿਸੀਲਦਾਰ ਚੋਣਾਂ ਚਾਂਦ ਪ੍ਰਕਾਸ਼ ਵੱਲੋਂ ਉਨ੍ਹਾਂ ਨੂੰ ਚੋਣਾਂ ਅਤੇ ਮਾਡਲ ਕਾੱਡ ਆਫ ਕੰਡਕਟ ਸਬੰਧੀ ਜ਼ਰੂਰੀ ਹਦਾਇਤਾਂ ਬਾਰੇ ਜਾਣੂ ਕਰਵਾਇਆ ਗਿਆ। ਇਸ ਉਪਰੰਤ ਐਸਡੀਐਮ ਓਮ ਪ੍ਰਕਾਸ਼ ਨੇ ਮਾਡਲ ਕਾੱਡ ਆਫ ਕੰਡਕਟ ਸਬੰਧੀ ਨਿਯੁਕਤ ਕੀਤੀ ਟੀਮ ਨਾਲ ਮੀਟਿੰਗ ਕਰ ਕੇ ਉਨ੍ਹਾਂ ਨੂੰ ਇਸ ਸਬੰਧੀ ਜ਼ਰੂਰੀ ਹਦਾਇਤਾ ਦਿੱਤੀਆਂ ਅਤੇ ਨਾਲ ਹੀ ਸਮੇਂ ਸਮੇਂ ਤੇ ਰਿਪੋਰਟ ਦੇਣ ਲਈ ਕਿਹਾ। ਉਨ੍ਹਾਂ ਇਹ ਵੀ ਕਿਹਾ ਕਿ ਚੋਣਾਂ ਦੇ ਕੰਮਾਂ ਦੌਰਾਨ ਕੋਵਿਡ19 ਦੀਆਂ ਹਦਾਇਤਾਂ ਦੀ ਪਾਲਨਾ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਪੂਰੀ ਚੋਣ ਪ੍ਰਕਿਰੀਆ ਕੋਵਿਡ19 ਦੀਆ ਹਦਾਇਤਾਂ ਨੂੰ ਧਿਆਨ ਵਿਚ ਰੱਖ ਕੇ ਨੇਪਰੇ ਚਾੜਿਆ ਜਾਵੇਗਾ ਇਸ ਲਈ ਪੁਖਤਾ ਇੰਤਜਾਮ ਕੀਤੇ ਜਾਣਗੇ।

Spread the love