ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮਸਕਟ ਸ਼ੇਰਾ, ਪਿਰਾਮਿਡ ਤੇ ਕਟਆਊਟਸ ਰਾਹੀਂ ਵੋਟ ਪਾਉਣ ਦਾ ਦਿੱਤਾ ਹੋਕਾ

ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮਸਕਟ ਸ਼ੇਰਾ, ਪਿਰਾਮਿਡ ਤੇ ਕਟਆਊਟਸ ਰਾਹੀਂ ਵੋਟ ਪਾਉਣ ਦਾ ਦਿੱਤਾ ਹੋਕਾ
ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮਸਕਟ ਸ਼ੇਰਾ, ਪਿਰਾਮਿਡ ਤੇ ਕਟਆਊਟਸ ਰਾਹੀਂ ਵੋਟ ਪਾਉਣ ਦਾ ਦਿੱਤਾ ਹੋਕਾ
ਮਾਡਲ, ਪੀਡਬਲਿਊਡੀ ਤੇ ਪਿੰਕ ਪੋਲਿੰਗ ਸਟੇਸ਼ਨਾਂ ’ਤੇ ਸਥਾਪਿਤ ਕੀਤੇ ਗਏ ਹਨ ਚੋਣ ਮਸਕਟ ਸ਼ੇਰਾ: ਜ਼ਿਲਾ ਚੋਣ ਅਫਸਰ
ਜ਼ਿਲੇ ਦੇ ਵੋਟਰਾਂ ਨੂੁੰ 20 ਫਰਵਰੀ ਨੂੁੰ ਨੈਤਿਕ ਵੋਟਿੰਗ ਦੀ ਅਪੀਲ

ਬਰਨਾਲਾ, 14 ਫਰਵਰੀ 2022

ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲਾ ਬਰਨਾਲਾ ਵਿੱਚ ਸਵੀਪ ਪ੍ਰਾਜੈਕਟ ਤਹਿਤ ਵੋਟਰ ਗਤੀਵਿਧੀਆਂ ਜਾਰੀ ਹਨ। ਇਸੇੇ ਤਹਿਤ ਵੋਟਰਾਂ ਨੂੁੰ 20 ਫਰਵਰੀ ਨੂੰ ਆਪਣੇ ਵੋਟ ਦੇ ਅਧਿਕਾਰ ਦਾ ਨੈਤਿਕ ਇਸਤੇਮਾਲ ਕਰਨ ਲਈ ਜ਼ਿਲਾ ਚੋਣ ਅਫਸਰ ਸ੍ਰੀ ਕੁਮਾਰ ਸੌਰਭ ਰਾਜ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਵੀਪ ਨੋਡਲ ਅਫਸਰ ਸਿਮਰਪ੍ਰੀਤ ਕੌਰ ਦੀ ਅਗਵਾਈ ਹੇਠ ਸਵੀਪ ਸੈੱਲ ਵੱਲੋਂ ਵੋਟਰਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਤਹਿਤ ਜਿੱਥੇ ਵੱਖ ਵੱਖ ਥਾਵਾਂ ’ਤੇ ਚੋਣ ਮਸਕਟ ‘ਸ਼ੇਰਾ’ ਲਗਾਏ ਗਏ ਹਨ, ਉਥੇ ਜਾਗਰੂਕਤਾ ਕਟਆਊਟਸ ਅਤੇ ਪਿਰਾਮਿਡ ਲਾਏ ਗਏ ਹਨ।

ਹੋਰ ਪੜ੍ਹੋ :-ਜਨਰਲ ਆਬਜ਼ਰਵਰ, ਸ੍ਰੀ ਕਲਿਆਣ ਚੰਦ ਚਮਨ ਆਈ.ਏ.ਐਸ ਵਲੋਂ ਪਿੰਡ ਅਰਲੀਭੰਨ ਵਿਖੇ ਸਥਾਪਤ ਵੂਮਨ ਪੋਲਿੰਗ ਬੂਥ ਦਾ ਦੌਰਾ

ਜ਼ਿਲਾ ਚੋਣ ਅਫਸਰ ਸ੍ਰੀ ਕੁਮਾਰ ਸੌਰਭ ਰਾਜ ਨੇ ਦੱਸਿਆ ਕਿ ਤਿੰਨੇ ਵਿਧਾਨ ਸਭਾ ਹਲਕਿਆਂ ਵਿਚ ਮਾਡਲ ਪੋਲਿੰਗ ਸਟੇਸ਼ਨ ਬਣਾਏ ਹਨ, ਜਿੱਥੇ ਮਸਕਟ ਸ਼ੇਰਾ ਲਾਏ ਗਏ ਹਨ। ਵਿਧਾਨ ਸਭਾ ਹਲਕਾ 102 ਭਦੌੜ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢਿੱਲਵਾਂ ਨਾਭਾ, ਸ਼ਾਂਤੀ ਦੇਵੀ ਮੈਮੋਰੀਅਲ ਸਰਕਾਰੀ ਹਾਈ ਸਕੂਲ ਤਪਾ ਤੇ ਸ਼ਹੀਦ ਦਲੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਨਸ ’ਚ ਮਾਡਲ ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਵਿਧਾਨ ਸਭਾ ਹਲਕਾ 103 ਬਰਨਾਲਾ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ ਬਰਨਾਲਾ, ਐਲਬੀਐਸ ਆਰੀਆ ਮਹਿਲਾ ਕਾਲਜ ਬਰਨਾਲਾ ’ਚ ਮਾਡਲ ਪੋਲਿੰਗ  ਸਟੇਸ਼ਨ ਬਣਾਏ ਗਏ ਹਨ। ਵਿਧਾਨ ਸਭਾ ਹਲਕਾ 104 ਮਹਿਲ ਕਲਾਂ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ, ਸਰਕਾਰੀ ਐਲੀਮੈਂਟਰੀ ਸਕੂੁਲ ਚੁਹਾਨਕੇ ਕਲਾਂ, ਸਰਕਾਰੀ ਹਾਈ ਸਕੂਲ ਵਜੀਦਕੇ ਕਲਾਂ ’ਚ ਮਾਡਲ ਪੋਲਿੰਗ  ਸਟੇਸ਼ਨ ਸਥਾਪਿਤ ਕੀਤੇ ਗਏ ਹਨ, ਜਿੱਥੇ ਹੋਰ ਸਹੂਲਤਾਂ ਅਤੇ ਗਤੀਵਿਧੀਆਂ ਦੇ ਨਾਲ ਨਾਲ ਮਸਕਟ ਸ਼ੇਰਾ ਸਥਾਪਿਤ ਕੀਤੇ ਗਏ ਹਨ।

ਇਸ ਤੋਂ ਇਲਾਵਾ 102 ਭਦੌੜ ’ਚ ਸ਼ਾਂਤੀ ਦੇਵੀ ਮੈਮੋਰੀਅਲ ਸਰਕਾਰੀ ਹਾਈ ਸਕੂਲ ਤਪਾ, 103 ਬਰਨਾਲਾ ’ਚ ਜੁਮਲਾ ਮਲਕਨ ਐਲੀਮੈਂਟਰੀ ਸਕੂਲ ਤੇ 104 ਮਹਿਲ ਕਲਾਂ ’ਚ ਸਰਕਾਰੀ ਪ੍ਰਾਈਮਰੀ ਸਕੂਲ ਮਹਿਲ ਕਲਾਂ ਦੇ ਪਿੰਕ ਪੋਿਗ ਸਟੇਸ਼ਨ ’ਚ ਮਸਕਟ ਸ਼ੇਰਾ ਸਥਾਪਿਤ ਕੀਤੇ ਗਏ ਹਨ। ਇਸ ਤੋਂ ਇਲਾਵਾ ਪੀਡਬਲਿਊਡੀ ਵੋਟਰਜ਼ ਪੋਲਿੰਗ ਸਟੇਸ਼ਨ ਸਰਕਾਰੀ ਪ੍ਰਾਈਮਰੀ ਸਕੂਲ ਰੂੜੇਕੇ ਕਲਾਂ, ਸਰਕਾਰੀ ਪ੍ਰਾਈਮਰੀ ਸਕੂਲ ਪੱਤੀ ਬਾਜਵਾ, ਸਰਕਾਰੀ ਐਲੀਮੈਂਟਰੀ ਸਕੂਲ ਪੰਡੋਰੀ ’ਚ ਵੀ ਮਸਕਟ ਸ਼ੇਰਾ ਲਾਏ ਗਏ ਹਨ। ਇਸ ਤੋਂ ਇਲਾਵਾ ਸਾਰੇ ਰਿਟਰਨਿੰਗ ਅਫਸਰ ਹੈਡਕੁਆਰਟਰਾਂ ’ਤੇ ਵੀ ਇਹ ਸਥਾਪਿਤ ਕੀਤੇ ਗਏ ਹਨ।

ਚੋਣ ਤਹਿਸੀਲਦਾਰ ਹਰਜਿੰਦਰ ਕੌਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਟੀ ਪੁਆਇੰਟ ਧਨੌਲਾ ਰੋਡ ਬਰਨਾਲਾ ਅਤੇ ਟੌਲ ਪਲਾਜ਼ਾ ਜਗਜੀਤਪੁਰਾ ’ਚ ਐਲੂਮੀਨੇਟਿਡ ਪਿਰਾਮਿਡ ਲਾਏ ਗਏ ਹਨ। ਇਸ ਤੋਂ ਬਿਨਾਂ ਆਈਟੀਆਈ ਚੌਕ ਅਤੇ ਕਚਹਿਰੀ ਚੌਕ ਵਿਖੇ ਵੋਟਰ ਜਾਗਰੂਕਤਾ ਕਟਆਊਟਸ ਲਾਏ ਗਏ ਹਨ।

ਇਸ ਮੌਕੇ ਸਹਾਇਕ ਨੋਡਲ ਅਫਸਰ ਸਵੀਪ ਜਗਦੀਪ ਸਿੰਘ ਸਿੱਧੂ ਨੇ ਜ਼ਿਲੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ 20 ਫਰਵਰੀ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰਨ।