ਜ਼ਿਲ੍ਹੇ ‘ਚ ਵਿਧਾਨ ਸਭਾ ਚੋਣਾ ਅਮਨ ਅਮਾਨ ਨਾਲ ਨੇਪਰੇ ਚੜ੍ਹੀਆ –ਜ਼ਿਲ੍ਹਾ ਚੋਣ ਅਫ਼ਸਰ

ਜ਼ਿਲ੍ਹੇ 'ਚ ਵਿਧਾਨ ਸਭਾ ਚੋਣਾ ਅਮਨ ਅਮਾਨ ਨਾਲ ਨੇਪਰੇ ਚੜ੍ਹੀਆ –ਜ਼ਿਲ੍ਹਾ ਚੋਣ ਅਫ਼ਸਰ
ਜ਼ਿਲ੍ਹੇ 'ਚ ਵਿਧਾਨ ਸਭਾ ਚੋਣਾ ਅਮਨ ਅਮਾਨ ਨਾਲ ਨੇਪਰੇ ਚੜ੍ਹੀਆ –ਜ਼ਿਲ੍ਹਾ ਚੋਣ ਅਫ਼ਸਰ
ਵਿਧਾਨ ਸਭਾ ਚੋਣਾ 2022
ਜ਼ਿਲ੍ਹੇ ‘ਚ ਕੁੱਲ 63 ਫ਼ੀਸਦੀ  ਹੋਈ ਵੋਟਿੰਗ
ਐਸ.ਏ.ਐਸ ਨਗਰ, 20 ਫਰਵਰੀ 2022
ਜਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆ ਵਿਧਾਨ ਸਭਾ ਹਲਕਾ 052 ਖਰੜ੍ਹ, ਵਿਧਾਨ ਸਭਾ ਹਲਕਾ 053 ਐਸ.ਏ.ਐਸ ਨਗਰ ਅਤੇ ਵਿਧਾਨ ਸਭਾ ਹਲਕਾ 112 ਡੇਰਾਬਸੀ ਲਈ ਚੋਣਾਂ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਰ ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕੀ ਅੱਜ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਜ਼ਿਲ੍ਹੇ ਦੇ ਤਿੰਨੋਂ ਵਿਧਾਨ ਸਭਾ ਖੇਤਰਾਂ ਵਿੱਚ ਪੂਰੇ ਅਮਨ ਅਮਾਨ ਨਾਲ ਵੋਟਿੰਗ ਹੋਈ l

ਹੋਰ ਪੜ੍ਹੋ :-ਬਿਨਾਂ ਕਿਸੇ ਭਰਮ ਜਾਂ ਦਬਾਅ ਦੇ ਪਾਓ ਵੋਟ  – ਭਗਵੰਤ ਮਾਨ

ਉਨ੍ਹਾਂ ਦੱਸਿਆ ਕਿ ਰਾਤ 8 ਵੱਜ ਕੇ 10 ਮਿਨਟ ਤੱਕ ਜ਼ਿਲ੍ਹੇ ਵਿਚ ਹੋਈ ਵੋਟਿੰਗ ਦੇ ਇਕੱਤਰ ਕੀਤੇ ਵੇਰਵੇ ਅਨੁਸਾਰ ਕੁੱਲ 63 ਫੀਸਦੀ ਵੋਟਾਂ ਪੋਲ ਹੋਈਆ ਹਨ । ਉਨ੍ਹਾਂ ਕਿਹਾ ਚੋਣ ਪ੍ਰਕਿਰਿਆ ਦੌਰਾਨ ਜਿਲ੍ਹੇ ਵਿੱਚ ਕਿਸੇ ਤਰ੍ਹਾਂ ਦੀ ਅਣਸੁਖਾਵੀ ਘਟਨਾ ਨਹੀ ਵਾਪਰੀ । ਉਨ੍ਹਾਂ ਦੱਸਿਆ ਵੋਟਿੰਗ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਚੋਣ ਅਮਲੇ ਵਲੋਂ ਈ. ਵੀ. ਐਮਜ਼. ਨੂੰ  ਪੂਰਨ ਸੁਰੱਖਿਆ ਨਾਲ ਸਟਰਾਂਗ ਰੂਮ ‘ਚ ਜਮਾਂ ਕਰਵਾ ਦਿਤਾ ਗਿਆ ਹੈ।
ਉਨ੍ਹਾਂ ਦੱਸਿਆ ਵਿਧਾਨ ਸਭਾ ਹਲਕਾ 052 ਖਰੜ੍ਹ ‘ਚ ਕੁੱਲ 63.7 ਫੀਸਦੀ ਤੇ ਵਿਧਾਨ ਸਭਾ ਹਲਕਾ 053 ਐਸ.ਏ.ਐਸ ਨਗਰ ‘ਚ ਕੁੱਲ 63.6 ਫੀਸਦੀ ਅਤੇ ਵਿਧਾਨ ਸਭਾ ਹਲਕਾ 112 ਡੇਰਾਬਸੀ ‘ਚ ਕੁੱਲ 61.7 ਫੀਸਦੀ ਵੋਟਾਂ ਪੋਲ ਹੋਈਆ ਹਨ।
ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋ ਵਿਧਾਨ ਸਭਾ ਚੋਣਾਂ ਨੂੰ ਸ਼ਾਤੀਪੂਰਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਲੋੜੀਂਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ । ਉਨ੍ਹਾਂ ਕਿਹਾ ਪ੍ਰਸ਼ਾਸ਼ਨਿਕ ਅਧਿਕਾਰੀਆ ਅਤੇ ਲੋਕਾਂ   ਦੇ ਸਹਿਯੋਗ ਸਦਕਾ ਜ਼ਿਲ੍ਹੇ ‘ਚ ਵਿਧਾਨ ਸਭਾ ਚੋਣਾਂ 2022 ਦਾ ਹੁਣ ਤੱਕ ਦਾ ਅਮਲ ਸ਼ਾਂਤੀਮਈ ਰਿਹਾ ਹੈ।  ਉਨ੍ਹਾਂ ਦੱਸਿਆ ਅੱਜ ਜ਼ਿਲ੍ਹੇ ਦੇ ਤਿੰਨੋਂ  ਵਿਧਾਨ ਸਭਾ ਹਲਕਿਆਂ ‘ਚ ਕੁੱਲ 907 ਪੋਲਿੰਗ ਬੂਥਾਂ ਤੇ ਲੋਕਾਂ  ਵੱਲੋ ਆਪਣੀ ਵੋਟ ਦਾ ਇਸਤੇਮਾਲ ਕੀਤਾ ਗਿਆ ਹੈ । 
ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਵੋਟਾਂ ਪਵਾਉਣ ਦਾ ਕੰਮ ਕਰਾਉਂਣ ਲਈ 8559 ਕਰਮਚਾਰੀ ਤਾਇਨਾਤ ਕੀਤੇ ਗਏ ਸਨ। ਜਿਸ ਵਿੱਚ 907 ਪ੍ਰੋਜਾਇਡਿੰਗ ਅਫ਼ਸਰ, 907 ਵਧੀਕ ਪ੍ਰੋਜਾਇਡਿੰਗ ਅਫ਼ਸਰ,1814 ਪੋਲਿੰਗ ਅਫ਼ਸਰ ਸ਼ਾਮਲ ਸਨ। ਇਸ ਤੋਂ ਇਲਾਵਾ 902 ਬੀ.ਐਲ.ਓ., 83 ਸੈਕਟਰ ਅਫ਼ਸਰ ਅਤੇ 491 ਮਾਈਕਰੋ ਅਬਜ਼ਰਵਰ ਵੀ ਇਸ ਕੰਮ ਲਈ ਤਾਇਨਾਤ ਕੀਤੇ ਗਏ ਸਨ । ਇਸ ਦੇ ਨਾਲ ਹੀ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਜ਼ਿਲ੍ਹਾ ਪੁਲੀਸ ਦੇ ਨਾਲ ਨਾਲ ਸੀ.ਏ.ਪੀ.ਐਫ ਦੀਆਂ 19 ਕੰਪਨੀਆ ਤੈਨਾਤ  ਕੀਤੀਆਂ  ਗਈਆਂ ਸਨ  । ਉਨਾਂ ਦੱਸਿਆ ਕਿ ਕਰਮਚਾਰੀਆਂ ਨੂੰ ਬਕਾਇਦਾ ਹਰੇਕ ਕੰਮ ਦੀ ਸਿਖਲਾਈ ਦਿੱਤੀ ਗਈ ਸੀ, ਤਾਂ ਜੋ ਕਿਧਰੇ ਵੀ ਕੋਈ ਮੁਸ਼ਕਿਲ ਨਾ ਆਵੇ। 
ਉਨ੍ਹਾਂ ਦੱਸਿਆ ਕਿ ਚੋਣ ਪ੍ਰਕਿਰਿਆ ਦੌਰਾਨ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਅਧਿਕਾਰੀਆ ਅਤੇ ਅਬਜ਼ਰਵਰਾ ਵੱਲੋ ਸੁਰੱਖਿਆ ਦੇ ਮੱਦੇਨਜ਼ਰ ਵੱਖ- ਵੱਖ ਪੋਲਿੰਗ ਸਟੇਸ਼ਨਾ ਨੂੰ ਚੈੱਕ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਨਵੇਂ   ਵੋਟਰ ਜਿਨ੍ਹਾਂ ਵੱਲੋ ਪਹਿਲੀ ਵਾਰ ਆਪਣੀ ਵੋਟ ਦਾ ਇਸਤੇਮਾਲ ਕੀਤਾ ਗਿਆ ਹੈ ਉਨ੍ਹਾਂ ਨਵੇ ਵੋਟਰਾ ਦਾ ਸੁਆਗਤ ਵੱਖਰੇ ਢੰਗ ਨਾਲ ਕੀਤਾ ਗਿਆ । ਇਸ ਤੋਂ ਇਲਾਵਾ ਵਿਆਹ ਵਾਲੇ ਲੜਕੇ ਅਤੇ ਲੜਕੀਆ ਵੱਲੋ ਵੀ ਆਪਣਾ ਫਰਜ਼ ਨਿਭਉਂਦੇ ਹੋਏ ਮਤਦਾਨ ਕੀਤਾ ਗਿਆ  । 
 ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਜ਼ਿਲ੍ਹਾ ਚੋਣ ਪ੍ਰਸ਼ਾਸ਼ਨ ਵੱਲੋਂ ਚੋਣਾਂ ਦੌਰਾਨ ਲੋਕਾਂ  ਦੀ ਸਹੂਲਤ ਲਈ ਇੱਕ ਮੋਬਾਇਲ ਐਪ ਇੱਕ ਕਤਾਰ ਪ੍ਰਬੰਧਨ ਐਪਲੀਕੇਸ਼ਨ(Queue Management App) ਵੀ ਤਿਆਰ ਕੀਤੀ ਗਈ ਸੀ ਜਿਸ ਵਿੱਚ ਹਰ ਘੰਟੇ ਹਰੇਕ ਪੋਲਿੰਗ ਸਟੇਸ਼ਨ ਤੇ ਕਤਾਰ ਵਿੱਚ ਖੜੇ ਲੋਕਾਂ ਦੀ ਸਹੀ ਜਾਣਕਾਰੀ ਬੀ.ਐਲ.ਓਜ਼ ਵੱਲੋਂ ਫੋਟੋ ਰਾਹੀਂ ਲਗਾਤਾਰ ਅਪਡੇਟ ਕੀਤੀ ਗਈ । ਇਹ ਕਤਾਰ ਪ੍ਰਬੰਧਨ ਐਪਲੀਕੇਸ਼ਨ(Queue Management App) ਲੋਕਾਂ  ਲਈ ਬਹੁਤ ਲਾਹੇਵੰਦ ਸਾਬਿਤ ਹੋਈ ।
ਸ੍ਰੀਮਤੀ ਈਸ਼ਾ ਕਾਲੀਆ ਨੇ ਜ਼ਿਲ੍ਹੇ ‘ਚ ਵਿਧਾਨ ਸਭਾ ਚੋਣਾਂ 2022 ਸ਼ਾਂਤੀਮਈ ਢੰਗ ਨਾਲ ਨੇਪਰੇ ਚਾੜ੍ਹਨ ‘ਚ ਤਾਇਨਾਤ ਅਧਿਕਾਰੀਆ, ਕਰਮਚਾਰੀਆ ਅਤੇ ਲੋਕਾਂ  ਵੱਲੋ ਮਿਲੇ ਸਹਿਯੋਗ ਦੀ ਸ਼ਲਾਘਾ  ਕੀਤੀ ਅਤੇ ਲੋਕਾਂ ਨੂੰ ਵੋਟਾ ਦੇ ਨਤੀਜੇ ਆਉਂਣ ਤੱਕ ਸ਼ਾਂਤਮਈ  ਮਾਹੋਲ ਰੱਖਣ ਦੀ ਅਪੀਲ ਕੀਤੀ ।
Spread the love