ਵਿਧਾਨ ਸਭਾ ਚੋਣਾਂ ’ਚ ਤਨਦੇਹੀ ਨਾਲ ਡਿਊਟੀ ਕਰਨ ਵਾਲੇ ਅਮਲੇ ਦਾ ਸਨਮਾਨ

ਵਿਧਾਨ ਸਭਾ ਚੋਣਾਂ ’ਚ ਤਨਦੇਹੀ ਨਾਲ ਡਿਊਟੀ ਕਰਨ ਵਾਲੇ ਅਮਲੇ ਦਾ ਸਨਮਾਨ
ਵਿਧਾਨ ਸਭਾ ਚੋਣਾਂ ’ਚ ਤਨਦੇਹੀ ਨਾਲ ਡਿਊਟੀ ਕਰਨ ਵਾਲੇ ਅਮਲੇ ਦਾ ਸਨਮਾਨ

ਬਰਨਾਲਾ, 17 ਮਾਰਚ 2022

ਵਿਧਾਨ ਸਭਾ ਚੋਣਾਂ ਦੌਰਾਨ ਵਿਧਾਨ ਸਭਾ ਹਲਕਾ 103 ਬਰਨਾਲਾ ਲਈ ਤਨਦੇਹੀ ਨਾਲ ਚੋਣ ਡਿਊਟੀਆਂ ਨਿਭਾਉਣ ਵਾਲੇ ਅਮਲੇ ਦਾ ਰਿਟਰਨਿੰਗ ਅਫਸਰ 103 ਬਰਨਾਲਾ ਕਮ ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਸ੍ਰੀ ਵਰਜੀਤ ਵਾਲੀਆ ਵੱਲੋਂ ਸਨਮਾਨ ਕੀਤਾ ਗਿਆ।

ਹੋਰ ਪੜ੍ਹੋ :-ਟਰੈਵਲ ਏਜੰਸੀ ਤੇ ਕੋਚਿੰਗ ਇੰਸਟੀਚਿਊਟ ਫਰਮ ਦਾ ਲਾਇਸੈਸ 90 ਦਿਨਾਂ ਲਈ ਮੁਅੱਤਲ

ਇਸ ਮੌਕੇ ਸ੍ਰੀ ਵਾਲੀਆ ਵੱਲੋਂ ਐਫਐਸ ਟੀਮ, ਐਸਐਸ ਟੀਮ, ਵੀਐਸਟੀ ਟੀਮ, ਵੀਵੀਟੀ ਟੀਮ, ਖਰਚਾ ਨਿਗਰਾਨ ਟੀਮ, ਸੀ ਵਿਜਿਲ ਐਪ ਟੀਮ, ਸੁਵਿਧਾ ਟੀਮ, ਐਮਸੀਸੀ ਟੀਮ, ਸ਼ਿਕਾਇਤ ਸੈੱਲ, ਵੈਬਕਾਸਟਿੰਗ ਟੀਮ, ਰਿਜ਼ਰਵ ਸਟਾਫ, ਪਿੰਕ ਬੂਥ ਸਟਾਫ, ਪੀਡਬਲਿਊਡੀ ਬੂਥ ਸਟਾਫ ਤੇ ਵਲੰਟੀਅਰਾਂ ਵਜੋਂ ਸੇਵਾਵਾਂ ਨਿਭਾਊਣ ਵਾਲੇ ਵਲੰਟੀਅਰਾਂ ਦਾ ਪ੍ਰਸ਼ੰਸਾ ਪੱਤਰਾਂ ਨਾਲ ਸਨਮਾਨ ਕੀਤਾ ਗਿਆ।  ਇਸ ਮੌਕੇ ਸ੍ਰੀ ਵਾਲੀਆ ਨੇ ਕਿਹਾ ਕਿ ਚੋਣ ਅਮਲੇ ਵੱਲੋਂ ਦਿਨ-ਰਾਤ ਤਨਦੇਹੀ ਨਾਲ ਨਿਭਾਈਆਂ ਸੇਵਾਵਾਂ ਦੀ ਬਦੌਲਤ ਹਲਕਾ ਬਰਨਾਲਾ ’ਚ ਚੋਣ ਅਮਲ ਅਮਨ-ਅਮਾਨ ਨਾਲ ਸਿਰੇ ਚੜਿਆ, ਜਿਸ ਲਈ ਸਾਰਾ ਸਟਾਫ ਵਧਾਈ ਦਾ ਪਾਤਰ ਹੈ।

Spread the love