ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਪੋਲਿਗ ਬੂਥਾਂ ਦਾ ਕੀਤਾ ਗਿਆ ਦੌਰਾ

VOT
ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਪੋਲਿਗ ਬੂਥਾਂ ਦਾ ਕੀਤਾ ਗਿਆ ਦੌਰਾ
ਕਿਹਾ, ਜ਼ਿਲ੍ਹੇ ਦੇ ਵੱਖ-ਵੱਖ ਪੋਲਿਗ ਬੂਥਾਂ ਤੇ 7 ਨਵੰਬਰ ਅਤੇ 20 ਤੇ 21 ਨਵੰਬਰ ਨੂੰ ਵੀ ਲਗਾਏ ਜਾਣਗੇ ਵਿਸ਼ੇਸ਼ ਕੈਂਪ
ਨੌਜਵਾਨ ਵਰਗ ਆਪਣੀ ਵੱਧ ਤੋਂ ਵੱਧ ਵੋਟ ਬਣਵਾਉਣ ਕੇ ਆਪਣੇ ਹੱਕ ਦਾ ਕਰਨ ਇਸਤੇਮਾਲ

ਫਿਰੋਜ਼ਪੁਰ 6 ਨਵੰਬਰ 2021

ਵਿਧਾਨ ਸਭਾ ਚੋਣਾਂ 2022 ਨੂੰ ਮੱਦੇਨਜ਼ਰ ਰੱਖਦਿਆਂ ਵੋਟਾਂ ਦੀ ਸਰਸਰੀ ਸੁਧਾਈ ਨੂੰ ਲੈ ਕੇ ਜ਼ਿਲ੍ਹੇ ਦੇ ਸਮੂਹ ਪੋਲਿਗ ਬੂਥਾਂ ਤੇ ਵਿਸ਼ੇਸ਼ ਕੈਂਪ ਲਗਾਏ ਗਏ ਜਿਸ ਵਿੱਚ ਸਬੰਧਿਤ ਬੀਐੱਲਓ ਵੱਲੋਂ ਨਵੀਂ ਵੋਟ ਬਣਵਾਉਣ$ਕਟਵਾਉਣ ਲਈ ਦਸਤੀ ਫਾਰਮ ਲਏ ਗਏ। ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦਵਿੰਦਰ ਸਿੰਘ ਵੱਲੋਂ ਮਾਛੀਵਾੜਾ, ਮਧਰੇ, ਦਫਤਰ ਕੈਂਟ ਬੋਰਡ, ਪੁਲਿਸ ਲਾਈਨ ਤੇ ਬਾਰੇ ਕੇ ਦੇ ਬੂਥਾਂ ਦਾ ਦੌਰਾ ਕਰਕੇ ਬੀਐੱਲਓ ਨੂੰ 18 ਤੋਂ 19 ਸਾਲ ਦੇ ਨੌਜਵਾਨਾਂ ਦੇ ਵੱਧ ਤੋਂ ਵੱਧ ਵੋਟ ਬਣਾਉਣ ਲਈ ਕਿਹਾ ਗਿਆ।

ਹੋਰ ਪੜ੍ਹੋ :-ਅਜੇ ਵੀ ਵੱਡੀ ਕੁਰਸੀ ‘ਤੇ ਬਿਰਾਜਮਾਨ ਹੈ ਟਰਾਂਸਪੋਰਟ ਮਾਫੀਆ ਦਾ ਮੁੱਖ ਕਰਤਾ- ਧਰਤਾ: ਮੀਤ ਹੇਅਰ

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਕੈਂਪ 7 ਨਵੰਬਰ ਅਤੇ 20 ਤੇ 21 ਨਵੰਬਰ ਨੂੰ ਵੀ ਲਗਾਏ ਜਾਣਗੇ। ਇਸ ਲਈ ਜੋ ਵੀ ਲੋਕ ਆਪਣੀ ਵੋਟ ਦੀ ਦੁਰੱਸਤੀ ਕਰਵਾਉਣਾ ਜਾਂ ਬਣਵਾਉਣਾ ਚਾਹੁੰਦੇ ਹਨ ਉਹ ਰੰਗੀਨ ਫੋਟੋ ਜਨਮ ਮਿਤੀ ਅਤੇ ਰਿਹਾਇਸ਼ ਦੇ ਪਤੇ ਦੇ ਪ੍ਰਮਾਣ ਪੱਤਰ ਨਾਲ ਲੈ ਆਉਣ।ਇਸ ਮੌਕੇ ਐੱਸਡੀਐਮ ਫਿਰੋਜ਼ਪੁਰ ਓਮ ਪ੍ਰਕਾਸ਼, ਤਹਿਸੀਲਦਾਰ ਚੋਣਾਂ ਚਾਂਦ ਪ੍ਰਕਾਸ਼, ਜੋਗਿੰਦਰ ਸਿੰਘ ਸੁਪਰੀਡੈਂਟ-1, ਸੰਦੀਪ, ਇਲੈਕਸ਼ਨ ਇੰਚਾਰਜ ਸੰਦੀਪ ਕੁਮਾਰ, ਸੋਨੂੰ ਕਸਅਪ ਵੀ ਹਾਜ਼ਰ ਸਨ।

Spread the love