ਗੁਰਦਾਸਪੁਰ, 28 ਦਸੰਬਰ 2021
ਸਹਾਇਕ ਕਮਿਸਨਰ ਫੂਡ ਡਾ: ਜੀ ਐਸ ਪੰਨੂ ਨੇ ਕਿਹਾ ਕਿ ਫੂਡ ਸੇਫਟੀ ਅਤੇ ਸਟੇਡਰਡ ਐਕਟ ਅਧੀਨ ਕਿਸੇ ਵੀ ਖਾਣ ਪੀਣ ਦਾ ਸਮਾਨ ਵੇਚਣ ਵਾਲੇ ਕਾਰੋਬਾਰੀ ਹੋਟਲ , ਰੈਸ਼ਟੋਰੈਟ , ਹਲਵਾਈ , ਕਰਿਆਨਾਂ ਆਦਿ ਨੂੰ ਆਪਣੇ ਬਿੱਲ ਜਾਂ ਕੈਸ ਮੈਮੋ ਤੇ ਫੂਡ ਸੇਫਟੀ ਅਤੇ ਅਥਾਰਟੀ ਇਡੀਆ ਵੱਲੋ ਜਾਰੀ ਕੀਤਾ ਲਾਇਸੰਸ ਜਾਂ ਰਜਿਸਟਰੇਸ਼ਨ ਦਾ 14 ਨੰਬਰਾਂ ਵਾਲਾ ਨੰਬਰ ਲਿਖਣਾ ਜਰੂਰੀ ਕਰ ਦਿੱਤਾ ਗਿਆ ਹੈ । ਇਹ ਇਸ ਲਈ ਵੀ ਜਰੂਰੀ ਹੈ ਕਿ ਜੇਕਰ ਕੋਈ ਖਾਣ ਪੀਣ ਵਾਲਾ ਸਮਾਨ ਵੇਚਣ ਵਾਲਾ ਆਪਣਾ ਪੂਰਾ ਐਡਰੈਸ ਨਹੀ ਲਿਖਦਾ ਤਾਂ 14 ਅੰਕਾਂ ਵਾਲੇ ਨੰਬਰ ਤੋ ਉਸ ਦਾ ਪਤਾ ਲਗਾਇਆ ਜਾ ਸਕਦਾ ਹੈ ।
ਹੋਰ ਪੜ੍ਹੋ :-ਸਾਹਿਬਜਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਕਰਵਾਇਆ ਗਿਆ ਪ੍ਰੋਗਰਾਮ
ਡਾ: ਪੰਨੂ ਨੇ ਦੱਸਿਆ ਕਿ ਜਿੰਨ੍ਹਾ ਦੁਕਾਨਦਾਰਾਂ ਨੇ ਅਜੇ ਤਕ ਲਾਇਸੰਸ ਜਾਂ ਰਜਿਸਟਰੇਸ਼ਨ ਫੂਡ ਸੇਫਟੀ ਵਿਭਾਗ ਤੋ ਨਹੀ ਬਣਵਾਏ ਉਹ ਵੀ ਬਣਵਾ ਲੈਣ ਤਾਂ ਜੋ ਆਉਣ ਵਾਲੇ ਸਮੇ ਵਿੱਚ ਉਨ੍ਹਾ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ । ਫੂਡ ਸੇਫਟੀ ਅਥਾਰਟੀ ਆਫ ਇਡੀਆ ਵੱਲੋ ਇਹ ਜਰੂਰੀ ਕਰ ਦਿੱਤਾ ਗਿਆ ਹੈ । ਜੇਕਰ ਕੋਈ ਗ੍ਰਾਹਕ ਵੀ ਕਿਸੇ ਕਾਰੋਬਾਰੀ ਖਿਲਾਫ ਸਿਕਾਇਤ ਕਰਨਾ ਚਾਹੁੰਦਾ ਹੈ ਤਾਂ ਉਹ ਇਹ 14 ਨੰਬਰਾਂ ਦੇ ਅੰਕ ਲਿਖ ਕੇ ਕਰ ਸਕਦਾ ਹੈ । ਪਹਿਲਾਂ ਇਹ ਆਦੇਸ਼ 1 ਅਕਤੂਬਰ 2021 ਤੋ ਲਾਗੂ ਹੋਏ ਸਨ । ਪਰ ਕਾਰੋਬਾਰੀਆ ਵੱਲੋ ਸਮਾਂ ਮੰਗਣ ਕਾਰਨ ਇਸ ਨੂੰ ਚਾਰ ਮਹੀਨੇ ਬਾਅਦ 1 ਜਨਵਰੀ 2022 ਤੋ ਹੁਣ ਲਾਗੂ ਕਰ ਦਿੱਤਾ ਜਾ ਰਿਹਾ ਹੈ। । ਜਿਸ ਦੀ ਹਰ ਇੱਕ ਨੇ ਪਾਲਣਾ ਕਰਨੀ ਹੈ । ਇਸ ਸਮੇ ਫੂਡ ਸੇਫਟੀ ਅਫਸਰ ਮੁਨੀਸ਼ ਸੈਣੀ ਵੀ ਹਾਜਰ ਸਨ ।