ਈਵੀਐਮ/ਵੀਵੀਪੈਟ ਡੈਮੋਸਟੇ੍ਰਸ਼ਨ ਬਾਰੇ ਵੀ ਹਲਕਾ ਪੱਧਰ ’ਤੇ ਚੱਲ ਰਹੀਆਂ ਹਨ ਵੈਨਾਂ
ਬਰਨਾਲਾ, 16 ਦਸੰਬਰ 2021
ਅਗਾਮੀ ਵਿਧਾਨ ਸਭਾ ਚੋਣਾਂ-2022 ਨੂੰ ਮੁੱਖ ਰਖਦੇ ਹੋਏ ਵੋਟਰਾਂ ਨੂੰ ਜਾਗਰੂਕ ਕਰਨ ਲਈ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਕੁਮਾਰ ਸੌਰਭ ਰਾਜ ਦੀ ਅਗਵਾਈ ਹੇਠ ਵੋਟਰਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਜਾਰੀ ਹੈ।
ਹੋਰ ਪੜ੍ਹੋ :-ਵੋਟਰ ਜਾਗਰੂਕਤਾ ਵਾਹਨ ਵੱਲੋਂ ਵੱਖ-ਵੱਖ ਪਿੰਡਾਂ ਦਾ ਦੌਰਾ
ਇਸ ਤਹਿਤ ਆਡੀਓ ਵਿਜ਼ੂਅਲ ਵੈਨ ਰਾਹੀਂ ਜ਼ਿਲੇ ਭਰ ਵਿਚ ਮੁਹਿੰਮ ਚਲਾਈ ਗਈ ਹੈ। ਇਸ ਮੌਕੇ ਸਵੀਪ ਨੋਡਲ ਅਫਸਰ ਗਗਨਦੀਪ ਸਿੰਘ ਅਤੇ ਸਹਾਇਕ ਸਵੀਪ ਨੋਡਲ ਅਫਸਰ ਜਗਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸਵੀਪ ਮੁਹਿੰਮ ਤਹਿਤ ਵੈਨਾਂ ਰਾਹੀਂ ਜਿੱਥੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਉਥੇ ਈਵੀਐਮ ਮਸ਼ੀਨਾਂ ਵੀ ਵਿਖਾਈਆਂ ਜਾ ਰਹੀਆਂ ਹਨ। ਅੱਜ ਆਡੀਓ ਵਿਜ਼ੂਅਲ ਵੈਨ ਰਾਹੀਂ ਪਿੰਡ ਕਰਮਗੜ, ਨੰਗਲ, ਐਲਬੀਐਸ ਕਾਲਜ ਬਰਨਾਲਾ ਸਣੇ ਵੱਖ ਵੱਖ ਥਾਈਂ ਜਾਗਰੂਕ ਕੀਤਾ ਗਿਆ। ਉਨਾਂ ਦੱਸਿਆ ਕਿ ਇਹ ਵੈਨ ਅਗਲੇ 30 ਦਿਨਾਂ ਤੱਕ ਜ਼ਿਲੇ ਦੇ ਹਰੇਕ ਚੋਣ ਹਲਕੇ ਵਿੱਚ ਜਾ ਕੇ ਵੋਟਰਾਂ ਨੂੰ ਵੋਟਾਂ ਪ੍ਰਤੀ ਜਾਗਰੂਕ ਕਰੇਗੀ। ਇਸ ਵੈਨ ਵਿੱਚ ਵੱਡੀ ਸਕਰੀਨ ਲਗਾਈ ਗਈ ਹੈ। ਇਸ ਵੈਨ ਦਾ ਮੁੱਖ ਉਦੇਸ਼ ਲੋਕਾਂ ਨੂੰ ਵੋਟਾਂ ਸਬੰਧੀ ਕਿਸੇ ਵੀ ਤਰਾਂ ਦੀ ਜਾਣਕਾਰੀ ਲਈ ਨਵੀਂ ਵੋਟ ਬਣਾਉਣ ਜਾਂ ਸ਼ਿਕਾਇਤ ਕਰਨ ਸਬੰਧੀ ਐਪਾਂ ਦੀ ਜਾਣਕਾਰੀ ਦੇਣਾ ਹੈ।
ਇਸ ਮੌਕੇ ਤਹਿਸੀਲਦਾਰ ਚੋਣਾਂ ਸ੍ਰੀਮਤੀ ਹਰਜਿੰਦਰ ਕੌਰ ਨੇ ਦੱਸਿਆ ਕਿ ਇਸ ਵੈਨ ਤੋਂ ਇਲਾਵਾ ਹਲਕਾਵਾਰ ਵੋਟਰਾਂ ਨੂੰ ਜਾਗਰੂਕ ਕਰਨ ਲਈ ਤਿੰਨੇ ਹਲਕਿਆਂ ਵਿਚ ਵੈਨਾਂ ਚੱਲ ਰਹੀਆਂ ਹਨ, ਜਿਸ ਰਾਹੀਂ ਵੋਟਰਾਂ ਨੂੰ ਈਵੀਐਮ ਅਤੇ ਵੀਵੀਪੈਟ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਚੋਣਾਂ ਸਬੰਧੀ ਕੋਈ ਵੀ ਜਾਣਕਾਰੀ ਲੈਣ ਲਈ ਟੌਲ ਫ਼੍ਰੀ ਨੰਬਰ 1950 ’ਤੇ ਸੰਪਰਕ ਕੀਤਾ ਜਾ ਸਕਦਾ ਹੈ।