ਜ਼ਿਲ੍ਹੇ ’ਚ ਚਾਰ ਸਹਾਇਕ ਪੋਲਿੰਗ ਸਟੇਸ਼ਨਾਂ ਦਾ ਵਾਧਾ ਕਰਨ ਦੀ ਤਜਵੀਜ਼ : ਵਧੀਕ ਜ਼ਿਲ੍ਹਾ ਚੋਣ ਅਫ਼ਸਰ

Gurpreet Singh Thind
ਏਵੀਏਸ਼ਨ ਕਲੱਬ ਦੇ 2 ਕਿਲੋਮੀਟਰ ਘੇਰੇ 'ਚ ਲਾਰਟੇਨ ਕਾਈਟਸ/ਵਿਸ਼ ਕਾਈਟਸ ਉਡਾਉਣ 'ਤੇ ਪਾਬੰਦੀ
ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ

ਪਟਿਆਲਾ, 24 ਦਸੰਬਰ 2021

ਵਧੀਕ ਜ਼ਿਲ੍ਹਾ ਚੋਣ ਅਫ਼ਸਰ -ਕਮ- ਵਧੀਕ ਡਿਪਟੀ ਕਮਿਸ਼ਨਰ (ਜ) ਗੁਰਪ੍ਰੀਤ ਸਿੰਘ ਥਿੰਦ ਨੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰ‌ਦਿਆਂ ਨਾਲ ਮੀਟਿੰਗ ਕਰਦਿਆ ਦੱਸਿਆ ਕਿ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿੰਨਾਂ ਪੋਲਿੰਗ ਸਟੇਸ਼ਨਾਂ ’ਤੇ ਵੋਟਰਾਂ ਦੀ ਗਿਣਤੀ 1200 ਤੋਂ ਵੱਧ ਹੋ ਗਈ ਹੈ, ਉਥੇ ਸਹਾਇਕ ਪੋਲਿੰਗ ਸਟੇਸ਼ਨ ਬਣਾਉਣ ਦੀ ਤਜਵੀਜ਼ ਚੋਣ ਕਮਿਸ਼ਨ ਨੂੰ ਭੇਜੀ ਗਈ ਹੈ।

ਹੋਰ ਪੜ੍ਹੋ :-ਫੂਡ ਸੇਫਟੀ ਤਹਿਤ, ਹੁਣ ਹਰ ਬਿੱਲ/ਰਸੀਦ ‘ਤੇ ਐਫ.ਐਸ.ਐਸ.ਏ.ਆਈ. ਦਾ ਲਾਇਸੰਸ ਤੇ ਰਜਿਸ਼ਟ੍ਰੇਸ਼ਨ ਨੰਬਰ ਛਾਪਣਾ ਹੋਵੇਗਾ ਲਾਜ਼ਮੀ – ਸਿਵਲ ਸਰਜਨ ਡਾ. ਐਸ.ਪੀ.ਸਿੰਘ

ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਤਜਵੀਜ਼ ’ਚ ਚਾਰ ਪੋਲਿੰਗ ਸਟੇਸ਼ਨਾਂ ’ਤੇ  ਸਹਾਇਕ ਪੋਲਿੰਗ ਸਟੇਸ਼ਨ ਬਣਾਉਣ ਲਈ ਲਿਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਦਿਹਾਤੀ ਦੇ ਦੋ, ਰਾਜਪੁਰਾ ਅਤੇ ਘਨੌਰ ਵਿਧਾਨ ਸਭਾ ਹਲਕੇ ’ਚ ਇਕ-ਇਕ ਸਹਾਇਕ ਪੋਲਿੰਗ ਸਟੇਸ਼ਨ ਦਾ ਵਾਧਾ ਕਰਨ ਦੀ ਤਜਵੀਜ਼ ਮੁੱਖ ਚੋਣ ਅਫ਼ਸਰ ਨੂੰ ਭੇਜੀ ਗਈ ਹੈ।

ਉਨ੍ਹਾਂ ਦੱਸਿਆ ਕਿ ਇਹ ਵਾਧਾ ਪਟਿਆਲਾ ਦਿਹਾਤੀ ਦੇ ਬੂਥ ਨੰਬਰ 248 ਤੇ 256 ’ਤੇ ਰਾਜਪੁਰਾ ਦੇ ਬੂਥ ਨੰਬਰ 94 ਅਤੇ ਘਨੌਰ ਦੇ ਬੂਥ ਨੰਬਰ 39 ’ਤੇ 1200 ਤੋਂ ਵੱਧ ਵੋਟਾਂ ਹੋਣ ਕਾਰਨ ਸਬ-ਪੋਲਿੰਗ ਸਟੇਸ਼ਨ ਸਥਾਪਤ ਕਰਨ ਦੀ ਤਜਵੀਜ਼ ਹੈ।

ਮੀਟਿੰਗ ’ਚ ਚੋਣ ਤਹਿਸੀਲਦਾਰ ਰਾਮ ਜੀ ਲਾਲ, ਕਾਂਗਰਸ ਪਾਰਟੀ ਵੱਲੋਂ ਮਹਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਭਵਿੰਦਰ ਸਿੰਘ, ਆਮ ਆਦਮੀ ਪਾਰਟੀ ਤੋਂ ਚਰਨਜੀਤ ਸਿੰਘ ਮੌਜੂਦ ਸਨ।

ਕੈਪਸ਼ਨ : ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਦੇ ਹੋਏ।

Spread the love