ਸੈਲ ਘੱਟਣ ‘ਤੇ ਡੇਂਗੂ ਤੋਂ ਘਬਰਾਉਣ ਦੀ ਲੋੜ ਨਹੀਂ

Dengue live
ਸੈਲ ਘੱਟਣ 'ਤੇ ਡੇਂਗੂ ਤੋਂ ਘਬਰਾਉਣ ਦੀ ਲੋੜ ਨਹੀਂ
50 ਹਜ਼ਾਰ ਤੋਂ ਘੱਟ ਸੈਂਲ ਦੇ ਨਾਲ, ਤੇਜ਼ ਬੁਖਾਰ, ਖੂਨ ਵਗਣਾ, ਉਲਟੀਆਂ ਹੋਣ ‘ਤੇ ਹਸਪਤਾਲ ‘ਚ ਦਾਖ਼ਲ ਹੋਣ ਦੀ ਲੋੜ – ਮਾਹਿਰ ਡਾਕਟਰ
ਪ੍ਰਸ਼ਾਸ਼ਨ ਵੱਲੋਂ ਮਾਹਿਰ ਡਾਕਟਰਾਂ ਦਾ ਪੈਨਲ, ਡੀ.ਪੀ.ਆਰ.ਓ. ਦੇ ਫੇਸਬੁੱਕ ਪੇਜ਼ ‘ਤੇ ਲਾਈਵ ਸੈਸ਼ਨ ਦੌਰਾਨ ਵਸਨੀਕਾਂ ਦੇ ਹੋਇਆ ਰੂਬਰੂ
ਕਿਹਾ! ਜਾਗਰੂਕਤਾ ਰਾਹੀਂ ਡੇਂਗੂ ਕੇਸਾਂ ‘ਚ ਗਿਰਾਵਟ ਲਿਆਂਦੀ ਜਾ ਸਕਦੀ ਹੈ

ਲੁਧਿਆਣਾ, 11 ਅਕਤੂਬਰ 2021

ਅਫਵਾਹਾਂ ਤੋਂ ਬਚਣ ਅਤੇ ਡੇਂਗੂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ, ਲੁਧਿਆਣਾ ਪ੍ਰਸ਼ਾਸਨ ਰਾਹੀਂ ਅੱਜ ਮਾਹਿਰ ਡਾਕਟਰਾਂ ਵੱਲੋਂ ਡੇਂਗੂ ਬੁਖਾਰ ਸਬੰਧੀ ਵਿਚਾਰ ਵਟਾਂਦਰੇ ਕੀਤੇ ਗਏ, ਜਿਸ ਵਿੱਚ ਉਨ੍ਹਾਂ ਵਸਨੀਕਾਂ ਨੂੰ ਅਪੀਲ ਕੀਤੀ ਕਿ ਡੇਂਗੂ ਦੇ 90 ਫੀਸਦ ਮਾਮਲਿਆਂ ਵਿੱਚ ਹਸਪਤਾਲ ਦਾਖਲ ਹੋਣ ਦੀ ਲੋੜ ਨਹੀਂ ਹੈ।

ਹੋਰ ਪੜ੍ਹੋ :-ਡਿਪਟੀ  ਕਮਿਸ਼ਨਰ  ਵਲੋ ਡੇਗੂ  ਦੀ ਰੋਕਥਾਮ  ਤੇ ਕੀਤੇ  ਗਏ ਪ੍ਰਬੰਧਾਂ ਦਾ ਜਾਇੰਜਾ

ਅੱਜ, ਦਯਾਨੰਦ ਮੈਡੀਕਲ ਕਾਲਜ ਦੇ ਡਾ. ਬਿਸ਼ਵ ਮੋਹਨ, ਡੀ.ਐਮ.ਸੀ.ਐਚ. ਤੋਂ ਪ੍ਰੋਫੈਸਰ ਰਾਜੇਸ਼ ਮਹਾਜਨ, ਕ੍ਰਿਸ਼ਚੀਅਨ ਮੈਡੀਕਲ ਕਾਲਜ ਤੇ ਹਸਪਤਾਲ (ਸੀ.ਐਮ.ਸੀ.ਐਚ.) ਤੋਂ ਪ੍ਰੋਫੈਸਰ ਮੈਰੀ ਜੌਨ, ਜ਼ਿਲ੍ਹਾ ਮਹਾਂਮਾਰੀ ਵਿਗਿਆਨੀ ਡਾ. ਪ੍ਰਭਲੀਨ ਕੌਰ ਅਤੇ ਡਾ. ਸਾਹਿਲ ਵਰਮਾ ਸਮੇਤ ਮਾਹਰ ਡਾਕਟਰਾਂ ਦਾ ਇੱਕ ਪੈਨਲ ਡੀ.ਪੀ.ਆਰ.ਓ ਲੁਧਿਆਣਾ ਦੇ ਅਧਿਕਾਰਤ ਫੇਸਬੁੱਕ ਪੇਜ ‘ਤੇ ਲਾਈਵ ਸੈਸ਼ਨ ਦੌਰਾਨ ਵਸਨੀਕਾਂ ਦੇ ਰੂਬਰੂ ਹੋਇਆ।

ਡਾਕਟਰਾਂ ਨੇ ਕਿਹਾ ਕਿ ਜਦੋਂ ਕਿਸੇ ਮਰੀਜ਼ ਦੇ ਪਲੇਟਲੈਟਸ 50 ਹਜ਼ਾਰ ਤੋਂ ਹੇਠਾਂ ਆ ਜਾਂਦੇ ਹਨ, ਜਿਸ ਵਿੱਚ ਤੇਜ਼ ਬੁਖਾਰ, ਖੂਨ ਵਗਣਾ, ਉਲਟੀਆਂ, ਚੱਕਰ ਆਉਣੇ, ਕਾਲੀ ਟੱਟੀ, ਗੰਭੀਰ ਸਿਰ ਦਰਦ, ਅੱਖਾਂ ਦੇ ਪਿੱਛੇ ਦਰਦ ਹੋਵੇ ਤਾਂ ਰੋਗੀ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਬੁਨਿਆਦੀ ਚੇਤਾਵਨੀ ਸੰਕੇਤ ਹਨ ਅਤੇ ਕਿਸੇ ਨੂੰ ਵੀ ਇਨ੍ਹਾਂ ਲੱਛਣਾਂ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ।

ਉਨ੍ਹਾਂ ਦੱਸਿਆ ਕਿ ਲੋਕਾਂ ਵਿੱਚ ਬੇਲੋੜੀ ਦਹਿਸ਼ਤ ਕਾਰਨ ਹਸਪਤਾਲਾਂ ਵਿੱਚ ਭੀੜ ਹੋ ਜਾਂਦੀ ਹੈ। ਮਾਹਿਰਾਂ ਨੇ ਅੱਗੇ ਕਿਹਾ ਕਿ ਮਰੀਜ਼ਾਂ ਨੂੰ ਆਪਣੀ ਮਨ ਮਰਜੀ ਨਾਲ ਦਵਾਈ ਨਹੀਂ ਲੈਣੀ ਚਾਹੀਦੀ ਸਗੋਂ ਹਲਕਾ ਬੁਖਾਰ ਹੋਣ ‘ਤੇ ਘਰ ਵਿੱਚ ਕੁਝ ਦਿਨਾਂ ਲਈ ਤਰਲ ਪਦਾਰਥ ਅਤੇ ਪਾਣੀ ਦੇ ਨਾਲ ਇੱਕ ਸਧਾਰਨ ਕ੍ਰੌਸਿਨ ਟੈਬਲੇਟ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਬੁਖਾਰ ਹੋਣ ‘ਤੇ ਰੋਗੀ ਦੇ ਮੱਥੇ ‘ਤੇ ਗਿੱਲੇ ਕੱਪੜੇ ਦੀਆਂ ਪੱਟੀਆਂ ਵੀ ਲਗਾਈਆਂ ਜਾ ਸਕਦੀਆਂ ਹਨ।

ਮਾਹਰ ਡਾਕਟਰਾਂ ਨੇ ਕਿਹਾ ਕਿ ਪਲੇਟਲੈਟਸ ਉਦੋਂ ਹੀ ਦਿੱਤੇ ਜਾਣਾ ਚਾਹੀਦਾ ਹੈ ਜਦੋਂ ਪਲੇਟਲੈਟਸ ਦੀ ਗਿਣਤੀ 10 ਹਜ਼ਾਰ ਤੋਂ ਘੱਟ ਹੋਵੇ ਅਤੇ ਲਗਾਤਾ ਖੂਨ ਵਹਿੰਦਾ ਰਹੇ ਜਾਂ ਹੋਰ ਲੱਛਣ ਹੋਣ।

ਉਨ੍ਹਾਂ ਦੱਸਿਆ ਕਿ ਡੇਂਗੂ ਏਡੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਜੋ ਆਮ ਤੌਰ ‘ਤੇ ਦਿਨ ਵੇਲੇ ਕੱਟਦਾ ਹੈ। ਏਡੀਜ਼ ਮੱਛਰ ਪਾਣੀ ਦੇ ਕੂਲਰਾਂ, ਪਾਣੀ ਦੇ ਕੰਟੇਨਰਾਂ, ਟਾਇਰਾਂ, ਟੈਂਕੀਆਂ ਅਤੇ ਹੋਰ ਬਹੁਤ ਸਾਰੀਆਂ ਥਾਵਾਂ ‘ਤੇ ਜਿੱਥੇ ਪਾਣੀ ਇਕੱਠਾ ਜਾਂ ਸਟੋਰ ਕੀਤਾ ਜਾਂਦਾ ਹੈ, ਉਨ੍ਹਾਂ ਖੁਲਾਸਾ ਕੀਤਾ ਅਤੇ ਕਿਹਾ ਕਿ ਲੋਕਾਂ ਨੂੰ ਸਾਰੇ ਪਾਣੀ ਦੇ ਭੰਡਾਰ ਵਾਲੇ ਕੰਟੇਨਰਾਂ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ, ਇਸ ਤੋਂ ਇਲਾਵਾ ਪੁਰਾਣੇ ਟਾਇਰ, ਟੁੱਟੇ ਬਰਤਨ, ਕਰੌਕਰੀ ਆਦਿ ਵਿੱਚ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ।

ਉਨ੍ਹਾਂ ਦੱਸਿਆ ਕਿ ਹਫਤੇ ਵਿੱਚ ਇੱਕ ਵਾਰ ਕੂਲਰਾਂ, ਕੰਟੇਨਰਾਂ ਆਦਿ ਵਿੱਚ ਮਿੱਟੀ ਦੇ ਤੇਲ ਦਾ ਛਿੜਕਾਅ ਕੀਤਾ ਜਾਣਾ ਚਾਹੀਦਾ ਹੈ, ਜਿਸ ਨੂੰ ਖਾਲੀ ਜਾਂ ਸਾਫ਼ ਨਹੀਂ ਕੀਤਾ ਜਾ ਸਕਦਾ ਅਤੇ ਲੋਕਾਂ ਨੂੰ ਪੂਰੀਆਂ ਬਾਹਾਂ ਦੇ ਕੱਪੜੇ ਪਾਉਣੇ ਚਾਹੀਦੇ ਹਨ।

ਉਨ੍ਹਾਂ ਲਾਈਵ ਫੇਸਬੁੱਕ ਸੈਸ਼ਨ ਦੌਰਾਨ ਵਸਨੀਕਾਂ ਦੇ ਪ੍ਰਸ਼ਨਾਂ ਦੇ ਉੱਤਰ ਵੀ ਦਿੱਤੇ।

Spread the love