ਸਿਵਲ ਹਸਪਤਾਲ ਦੇ ਕਰਮਚਾਰੀ ਸ.ਮਹਿੰਦਰ ਸਿੰਘ ਨੂੰ ਜੀਵਨ ਰਕਸ਼ਾ ਪੱਦਕ ਨਾਲ ਸਨਮਾਨਿਆ: ਸੋਨਾਲੀ ਗਿਰਿ

ਸਿਵਲ ਹਸਪਤਾਲ ਦੇ ਕਰਮਚਾਰੀ ਸ.ਮਹਿੰਦਰ ਸਿੰਘ ਨੂੰ ਜੀਵਨ ਰਕਸ਼ਾ ਪੱਦਕ ਨਾਲ ਸਨਮਾਨਿਆ: ਸੋਨਾਲੀ ਗਿਰਿ
ਸਿਵਲ ਹਸਪਤਾਲ ਦੇ ਕਰਮਚਾਰੀ ਸ.ਮਹਿੰਦਰ ਸਿੰਘ ਨੂੰ ਜੀਵਨ ਰਕਸ਼ਾ ਪੱਦਕ ਨਾਲ ਸਨਮਾਨਿਆ: ਸੋਨਾਲੀ ਗਿਰਿ
ਰੂਪਨਗਰ, 11 ਮਾਰਚ 2022
ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀਮਤੀ ਸੋਨਾਲੀ ਗਿਰਿ ਵਲੋਂ ਸਿਵਲ ਹਸਪਤਾਲ ਦੇ ਕਰਮਚਾਰੀ ਸ. ਮਹਿੰਦਰ ਸਿੰਘ ਨੂੰ ਉਨ੍ਹਾਂ ਦੀਆਂ ਹਸਪਤਾਲ ਵਿੱਚ ਦਿੱਤੀਆਂ ਸੇਵਾਵਾਂ ਲਈ ਜੀਵਨ ਰਕਸ਼ਾ ਪੱਦਕ ਨਾਲ ਸਨਮਾਨਿਆ ਗਿਆ।

ਹੋਰ ਪੜ੍ਹੋ :-ਜਿੱਤ ਤੋਂ ਬਾਅਦ ਭਗਵੰਤ ਮਾਨ ਨੇ ‘ਆਪ’ ਸੁਪਰੀਮੋਂ ਅਰਵਿੰਦ ਕੇਜਰੀਵਾਲ ਨਾਲ ਕੀਤੀ ਮੁਲਾਕਾਤ, ਸਹੁੰ ਚੁੱਕ ਸਮਾਗਮ ਲਈ ਦਿੱਤਾ ਸੱਦਾ

ਉਨ੍ਹਾਂ ਦੱਸਿਆ ਕਿ ਅਪਰੇਸ਼ਨ ਥੀਏਟਰ ਅਤੇ ਬਲੱਡ ਬੈਂਕ ਵਿਖੇ ਸ਼ਾਟ ਸਰਕਟ ਹੋਣ ਕਾਰਨ ਅੱਗ ਲੱਗਣ ਉੱਤੇ ਕਰਮਚਾਰੀ ਨੇ ਆਪਣੀ ਜਾਨ ਜੌਖਮ ਵਿੱਚ ਪਾ ਕੇ ਅੱਗ ਤੇ ਕਾਬੂ ਪਾਇਆ ਜਿਸ ਕਾਰਨ ਜਾਨੀ ਮਾਲੀ ਨੁਕਸਾਨ ਬਚਾਉਣ ਵਿੱਚ ਅਹਿਮ ਰੋਲ ਅਦਾ ਕੀਤਾ ਅਤੇ ਮਰੀਜ਼ਾਂ ਨੂੰ ਵੀ ਸੁਰੱਖਿਅਤ ਬਾਹਰ ਕੱਢਿਆ ਜਿਸ ਕਰਕੇ ਉਨ੍ਹਾਂ ਦੇ ਬਹਾਦਰੀ ਭਰੇ ਕੰਮ ਦੀ ਸਲਾਘਾ ਕਰਦੇ ਹੋਏ ਉਨ੍ਹਾਂ ਨੂੰ ਜੀਵਨ ਰਕਸ਼ਾ ਪਦਕ ਨਾਲ ਨਵਾਜਿਆ ਗਿਆ।
ਸੀਨੀਅਰ ਮੈਡੀਕਲ ਅਫਸਰ, ਸਿਵਲ ਹਸਪਤਾਲ ਰੂਪਨਗਰ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ. ਮਹਿੰਦਰ ਸਿੰਘ ਬਤੌਰ ਪਲੰਬਰ ਦੇ ਤੌਰ ਤੇ ਸਿਵਲ ਹਸਪਤਾਲ ਰੂਪਨਗਰ ਵਿਖੇ ਕੰਮ ਕਰ ਰਿਹਾ ਹੈ। ਟੈਕਨੀਕਲ ਪੋਸਟਾਂ ਖਾਲੀ ਹੋਣ ਕਾਰਨ ਕਰਮਚਾਰੀ ਸਿਵਲ ਹਸਪਤਾਲ ਰੂਪਨਗਰ ਵਿਖੇ ਬਿਜਲੀ , ਪਾਣੀ ਅਤੇ ਜਨਰੇਟਰ, ਆਕਸੀਜਨ ਪਲਾਂਟ ਆਦਿ ਦਾ ਵੀ ਕੰਮ ਕਰਦਾ ਹੈ। ਕਰਮਚਾਰੀ ਮਹਿੰਦਰ ਸਿੰਘ ਸਿਵਲ ਹਸਪਤਾਲ ਰੂਪਨਗਰ ਵਿਖੇ ਵਧੀਆ ਸੇਵਾਵਾਂ ਮੁਹੱਈਆ ਕਰਵਾ ਰਿਹਾ ਹੈ ਅਤੇ ਕਰਮਚਾਰੀ ਨੂੰ ਕਦੇ ਵੀ ਕੰਮ ਲਈ ਕਹੇ ਜਾਣ ਤੇ ਹਮੇਸ਼ਾ ਹਾਂ ਪੱਖੀ ਹੁੰਗਾਰੇ ਨਾਲ ਕੰਮ ਕੀਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਦੁਆਰਾ ਸ਼ਲਾਘਾਯੋਗ ਕੰਮਾਂ ਲਈ ਸ੍ਰੀ ਮਹਿੰਦਰ ਸਿੰਘ ਪਲੰਬਰ ਜੋ ਕਿ ਐਕਸ ਸਰਵਿਸ ਮੈਨ ਵੀ ਹੈ, ਨੂੰ ਜੀਵਨ ਰਕਸ਼ਾ ਪਦਕ ਨਾਲ ਨਵਾਜਿਆ ਗਿਆ ਹੈ ਅਤੇ ਜਿਸ ਨਾਲ ਸਿਹਤ ਵਿਭਾਗ ਰੂਪਨਗਰ ਨੂੰ ਵੀ ਮਾਨ ਮਹਿਸੂਸ ਹੋਇਆ ਹੈ ਅਤੇ ਅੱਗੇ ਤੋਂ ਵੀ ਵਧੀਆ ਕੰਮ ਕਰਨ ਦੀ ਕਾਮਨਾ ਕਰਦੇ ਹਾਂ।
Spread the love