ਗੁਰਦਾਸਪੁਰ, 12 ਅਕਤੂਬਰ 2021
ਸ੍ਰੀਮਤੀ ਰਮੇਸ਼ ਕੁਮਾਰੀ , ਜਿਲ੍ਹਾ ਅਤੇ ਸੈਸ਼ਨ ਜੱਜ ਜੱਜ –ਕਮ ਚੇਅਰਪਰਸ਼ਨ , ਜਿਲ੍ਹਾ ਕਾਨੂੰਨੀ ਅਥਾਰਟੀ ਗੁਰਦਾਸਪੁਰ ਦੀ ਦੇਖ ਰੇਖ ਹੇਠ ਅਤੇ ਮੈਡਮ ਨਵਦੀਪ ਕੌਰ ਗਿੱਲ , ਸਕੱਤਰ , ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਗੁਰਦਾਸਪੁਂਰ ਦੁਆਰਾ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਵੱਲੋ ਭਾਰਤ ਦੇ 75 ਵੇ ਆਜਾਦੀ ਦਿਹਾੜੇ ਦੇ ਮੌਕੇ ਤੇ ਪੇਨ ਇਡੀਆ ਅਵੈਰਨੈਸ ਐਡ ਆਉਟਰੀਚ ਪ੍ਰੋਗਰਾਮ ਆਜਾਦੀ ਦਾ ਮਹਾਂਉਤਸਵ , ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ।
ਹੋਰ ਪੜ੍ਹੋ :-ਜ਼ਿਲ੍ਹਾ ਤਰਨ ਤਾਰਨ ਦੇ ਸਮੂਹ ਖਰੀਦ ਕੇਂਦਰਾਂ ‘ਤੇ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ ਝੋਨੇ ਦੀ ਖਰੀਦ ਪ੍ਰਕਿਰਿਆ ਦਾ ਕੰੰਮ-ਡਿਪਟੀ ਕਮਿਸ਼ਨਰ
ਇਸ ਸਬੰਧੀ ਜਾਣਕਾਰੀ ਦਿੰਦਿਆ ਮੈਡਮ ਨਵਦੀਪ ਕੌਰ ਗਿੱਲ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਦੱਸਿਆ ਹੈ ਕਿ ਇਹ ਜਾਗਰੂਕਤਾ ਮੁਹਿੰਮ ਦੇ ਸਬੰਧ ਵਿੱਚ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ , ਗੁਰਦਾਸਪੁਰ ਦੁਆਰਾ ਪਿੰਡਾਂ ਵਿੱਚ ਜਾਗਰੂਕਤਾਂ ਟੀਮਾਂ ਲਈ ਪੀ. ਐਲ .ਵੀਜ ਦੀਆਂ ਟੀਮਾਂ ਭੇਜੀਆ ਗਈਆਂ। ਇਹਨਾ ਪੀ ਐਲ ਵੀਜ ਦੀਆਂ 10 ਟੀਮਾ ਦੁਆਰਾ 60 ਪਿੰਡਾ ਵਿਚ ਜਾਗਰੂਕਤਾ ਸੈਮੀਨਾਰ ਲਗਾਏ ਗਏ । ਜਿਹਨਾ ਪਿੰਡਾ ਵਿਚ 1552 ਲੋਕਾ ਦੁਆਰਾ ਸੈਮੀਨਾਰ ਲਗਾਏ ਗਏ।
ਇਸ ਤੋ ਇਲਾਵਾ ਪੈਨਲ ਦੇ ਵਕੀਲਾ ਦੁਆਰਾ ਵਿਸ਼ਵ ਬਾਲੜੀ ਦਿਵਸ ਉਪਰ ਸਕੂਲਾਂ ਵਿਚ 05 ਸੈਮੀਨਾਰ ਲਗਾਏ ਗਏ । ਇਹ ਸੈਮੀਨਾਰ 575 ਬੱਚਿਆਂ ਅਤੇ ਅਧਿਆਪਕਾ ਦੁਆਰਾ ਅਟੈਡ ਕੀਤੇ ਗਏ। ਉਹਨਾ ਦੁਆਰਾ ਬੱਚਿਆ ਨੂੰ ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਗੁਰਦਾਸਪੁਰ ਵੱਲੋ ਚਲਾਈਆਂ ਜਾ ਰਹੀਆ ਮੁਫਤ ਕਾਨੂੰਨੀ ਸਹਾਇਤਾ ਦੀਆ ਸਕੀਮਾ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਮੁਫਤ ਕਾਨੂੰਨੀ ਸਹਾਇਤਾ ਲੈਣ ਦਾ ਤਰੀਕਾ ਵੀ ਦਸਿਆ ਗਿਆ।
ਇਸ ਤੋ ਇਲਾਵਾ ਵਿਸ਼ਵ ਬਾਲੜੀ ਦਿਵਸ ਉਪਰ ਜਿਲ੍ਹਾ ਸਿੱਖਿਆ ਅਫਸਰ ( ਸੈਕੰਡਰੀ) ਗੁਰਦਾਸਪੁਰ ਦੁਆਰਾ ਜਾਗਰੂਕਤਾ ਪ੍ਰੋਗਰਾਮ ਕਰਵਾਏ ਗਏ । ਇਹ ਪ੍ਰੋਗਰਾਮ ਬੱਚਿਆ ਦੁਆਰਾ ਅਟੈਡ ਕੀਤੇ ਗਏ ।