ਵੱਖ ਵੱਖ ਕੇਸਾਂ ਦੇ ਪੀੜਿਤਾਂ ਨੂੰ ਮੁਫਤ ਕਾਨੂੰਨੀ ਸੇਵਾਵਾਂ ਅਥਾਰਟੀ ਵਲੋ ਦਿੱਤੀਆਂ ਜਾਂਦੀਆਂ ਸਹੂਲਤਾਂ ਤੇ ਮੁਆਵਜੇ ਬਾਰੇ ਜਾਗਰੂਕਤਾ ਸੈਮੀਨਾਰ ਆਯੋਜਿਤ

ਮੁਫਤ ਕਾਨੂੰਨੀ ਸੇਵਾਵਾਂ
ਵੱਖ ਵੱਖ ਕੇਸਾਂ ਦੇ ਪੀੜਿਤਾਂ ਨੂੰ ਮੁਫਤ ਕਾਨੂੰਨੀ ਸੇਵਾਵਾਂ ਅਥਾਰਟੀ ਵਲੋ ਦਿੱਤੀਆਂ ਜਾਂਦੀਆਂ ਸਹੂਲਤਾਂ ਤੇ ਮੁਆਵਜੇ ਬਾਰੇ ਜਾਗਰੂਕਤਾ ਸੈਮੀਨਾਰ ਆਯੋਜਿਤ
ਨਸ਼ਾਂ ਵੇਚਣ ਵਾਲਿਆਂ ਦੀ ਇਤਲਾਹ ਪੁਲਿਸ ਦੇ ਟੋਲ ਫ੍ਰੀ ਨੰਬਰਾਂ 112, 83608-33805 ‘ਤੇ ਦਿਉ

ਨਵਾਂਸ਼ਹਿਰ, 19 ਅਕਤੂਬਰ 2021

ਐਸ.ਐਸ.ਪੀ. ਸ਼ਹੀਦ ਭਗਤ ਸਿੰਘ ਨਗਰ, ਉਪ ਕਪਤਾਨ ਪੁਲਿਸ (ਸਥਾਨਿਕ) ਜੀ ਦੇ ਦਿਸ਼ਾਂ ਨਿਰਦੇਸ਼ਾਂ ਹੇਠ  ਜਿਲਾਂ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਵਲੋ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਐਕਸੀਡੈਂਟ ਕੇਸਾਂ ,ਪੋਕਸੋ ਐਕਟ ਅਤੇ ਬਲਾਤਕਾਰ ਪੀੜਿਤ ਕੇਸਾਂ, ਐਸਿਡ ਅਟੈਕ  ਦੇ ਪ੍ਰਭਾਵਿਤ ਕੇਸਾਂ  ਵਿੱਚ ਪੀੜਿਤਾਂ ਨੂੰ ਢੁਕਵਾਂ ਮੁਆਵਜਾ ਦੁਆਉਣ ਲਈ ਆਮ ਪਬਲਿਕ ਨੂੰ ਜਾਗਰੂਕ ਕਰਨ ਹਿੱਤ ਅਤੇ ਟਰੈਫਿਕ ਨਿਯਮਾਂ ਦੀ ਪਾਲਣਾਂ ਦੀ ਜਾਣਕਾਰੀ ਦੇਣ ਹਿੱਤ ਜਿਲ੍ਹਾ ਸਾਂਝ ਕੇਂਦਰ ਵਲੋ ਇੰਚਾਰਜ ਜਿਲ੍ਹਾ ਟਰੈਫਿਕ ਐਜੂਕੇਸ਼ਨ ਸੈਲ ਨਾਲ ਮਿਲ ਕੇ ਦੁਆਬਾ ਮਾਡਲ ਸਕੂਲ ਸਾਹਲੋ ਵਿਖੇ ਸੈਮੀਨਾਰ ਆਯੋਜਿਤ ਕੀਤਾ ਗਿਆ।

ਹੋਰ ਪੜ੍ਹੋ :-ਮੁਲਾਜਮ ਮੰਗਾਂ ਦੇ ਸਬੰਧ ਵਿਚ ਜ਼ਿਲੇ੍ਹ ਦੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

ਇਸ ਮੋਕੇ ਤੇ ਹੁਸਨ ਲਾਲ  ਏ.ਐਸ.ਆਈ. ਇੰਚਾਰਜ ਟਰੈਫਿਕ ਐਜੂਕੇਸ਼ਨ ਸੈਲ ਸਹੀਦ ਭਗਤ ਸਿੰਘ ਨਗਰ ਅਤੇ ਕੁਲਦੀਪ ਰਾਜ ਇੰਚਾਰਜ ਜਿਲਾ ਸਾਂਝ ਕੇਂਦਰ ਵਲੋ ਹਾਜਰੀਨ ਸਕੂਲ ਸਟਾਫ ਅਤੇ ਬੱਚਿਆਂ ਨੂੰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋ ਆਮ ਪਬਲਿਕ/ਗਰੀਬਾਂ ਅਤੇ ਵੱਖ-ਵੱਖ ਕੇਸ਼ਾਂ ਦੇ ਪ੍ਰਭਾਵਿਤਾਂ ਨੂੰ ਦਿੱਤੀ ਜਾਂਦੀ ਮੁਫਤ ਕਾਨੂੰਨੀ ਸਹਾਇਤਾ ਬਾਰੇ ਅਤੇ ਸਰਕਾਰ ਵਲੋ ਦਿੱਤੇ ਜਾਂਦੇ ਢੁਕਵੇ ਮੁਆਵਜੇ ਬਾਰੇ ਜਾਗਰੂਕ ਕੀਤਾ ਗਿਆ, ਇਸ ਤੋ ਇਲਾਵਾ ਸਕੂਲੀ ਬੱਚਿਆਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਰੋਜਾਨਾ ਵੱਧ ਰਹੀ ਟਰੈਫਿਕ ਕਰਕੇ ਦੋ ਪਹੀਆਂ ਵਾਹਨ ਚਲਾਉਣ ਸਮੇ ਹੈਲਮੇਟ ਜਰੂਰ ਪਹਿਨਣ ਬਾਰੇ ਦੱਸਿਆ ਗਿਆ ਤਾਂ ਜੋ ਐਕਸੀਡੈੇਂਟ ਕੇਸ਼ਾਂ ਵਢਮੁਲੀਆਂ ਜਿੰਦਗੀਆਂ ਨੂੰ ਬਚਾਇਆ ਜਾ ਸਕੇ।

ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਵਲੋ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਨਸ਼ਾ ਮੁਕਤ ਭਾਰਤ ਅਭਿਆਨ ਸਬੰਧੀ ਆਮ ਪਬਲਿਕ ਨੂੰ ਜਾਗਰੁਕ ਕੀਤਾ ਜਾ ਰਿਹਾ। ਸਾਡਾ ਵੀ ਇਹ ਮੁੱਢਲਾ ਫਰਜ ਬਣਦਾ ਹੈ ਕਿ ਅਗਰ ਸਾਡਾ ਕੋਈ ਨਜਦੀਕੀ ਜਾਂ ਗੁਆਂਡੀ ਇਸ ਮਾੜੀ ਲਤ ਦਾ ਸ਼ਿਕਾਰ ਹੋ ਗਿਆ ਹੋਵੇ ਤਾਂ ਉਸ ਬਾਰੇ ਮਹਿਕਮਾ ਸਿਹਤ ਵਿਭਾਗ ਅਤੇ ਪੁਲਿਸ ਵਿਭਾਗ ਨੂੰ ਸੂਚਿੱਤ ਕੀਤਾ ਜਾਵੇ ਤਾਂ ਜੋ ਉਸਨੂੰ ਨਸ਼ਾਂ ਛੁਡਾਊ ਕੇਂਦਰ ਵਿੱਚ ਦਾਖਲ ਕਰਵਾ ਕੇ ਉਸਦੀ ਨਰਕ ਭਰੀ ਜਿੰਦਗੀ ਵਿੱਚ ਦੁਬਾਰਾ ਖੁਸ਼ਹਾਲੀ ਲਿਆਂਦੀ ਜਾ ਸਕੇ ।
ਇਸ ਤੋ ਇਲਾਵਾ ਕੁਲਦੀਪ ਰਾਜ ਜਿਲਾ ਸਾਂਝ ਕੇਂਦਰ ਦੇ ਇੰਚਾਰਜ ਨੇ ਨਸ਼ਾਂ ਵੇਚਣ ਵਾਲਿਆਂ ਦੀ ਇਤਲਾਹ ਪੁਲਿਸ ਦੇ ਟੋਲ ਫ੍ਰੀ ਨੰਬਰਾਂ 112, 83608-33805 ਤੇ ਦੇਣ ਸਬੰਧੀ ਲੋਕਾਂ ਨੂੰ ਜਾਣੂ ਕਰਵਾਇਆ ਗਿਆ । ਇਸ ਮੋਕੇ ਸ਼੍ਰੀ ਮਨਦੀਪ ਸਿੰਘ ਪ੍ਰਿੰਸੀਪਲ, ਸ੍ਰੀ ਸੁਰਿੰਦਰ ਸਿੰਘ ਭੱਟੀ, ਸ੍ਰੀ ਸੰਦੀਪ ਕੁਮਾਰ, ਸ੍ਰੀ ਪਰਮਜੀਤ ਸਿੰਘ ਅਤੇ ਹੋਰ ਸਕੂਲ ਸਟਾਫ ਹਾਜਰ ਸਨ।

Spread the love