ਭਾਰਤ ਕਾ ਅੰਮ੍ਰਿਤ ਮਹੋਤਸਵ  06 ਪਿੰਡਾ ਵਿਚ ਜਾਗਰੂਕਤਾ ਸੈਮੀਨਾਰ -210 ਲੋਕਾ  ਨੂੰ ਮੁਫਤ ਕਾਨੂੰਨੀ ਸਹਾਇਤਾ ਬਾਰੇ ਦਿੱਤੀ ਜਾਣਕਾਰੀ

SEMINAR
 ਭਾਰਤ ਕਾ ਅੰਮ੍ਰਿਤ ਮਹੋਤਸਵ  06 ਪਿੰਡਾ ਵਿਚ ਜਾਗਰੂਕਤਾ ਸੈਮੀਨਾਰ -210 ਲੋਕਾ  ਨੂੰ ਮੁਫਤ ਕਾਨੂੰਨੀ ਸਹਾਇਤਾ ਬਾਰੇ ਦਿੱਤੀ ਜਾਣਕਾਰੀ

ਗੁਰਦਾਸਪੁਰ, 28 ਅਕਤੂਬਰ 2021

ਮਾਨਯੋਗ ਜਸਟਿਸ ੳਦੇ ਉਮੇਸ਼ ਲਲਿਤ,ਨਾਲਸਾ,ਨਵੀ ਦਿੱਲੀ,ਪੰਜਾਬ ਕਾਨੂੰਨੀ ਸੇਵਾਵਾ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਮਾਨਯੋਗ ਮਿਸਟਰ ਜਸਟਿਸ ਅਜੇ ਤਿਵਾੜੀ ਜਸਟਿਸ,ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ ਦੀਆਂ ਹਦਾਇਤਾਂ ਮੁਤਾਬਿਕ  , ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਵੱਲੋਂ ਭਾਰਤ ਦੇ 75 ਵੇਂ ਅਜਾਦੀ ਦਿਹਾੜੇ ਦੇ ਮੌਕੇ ਤੇ ਪੇਨ  ਇੰਡੀਆ ਅਵੈਰਨੈਸ ਆਉਟਰੀਚ ਪ੍ਰੋਗਰਾਮ ਅਜਾਦੀ ਕਾ ਅੰਮ੍ਰਿਤ ਮਹਾਂਉਤਸਵ  ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ।

ਹੋਰ ਪੜ੍ਹੋ :-ਮੇਜਰ ਡਾ. ਸੁਮਿਤ ਮੁਧ, ਪੀ.ਸੀ.ਐਸ ਨੇ ਐਸ.ਡੀ.ਐਮ ਗੁਰਦਾਸਪੁਰ ਦਾ ਅਹੁਦਾ ਸੰਭਾਲਿਆ

ਮੈਡਮ ਨਵਦੀਪ ਕੌਰ ਗਿੱਲ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਨੇ ਦੱਸਿਆ ਕਿ  ਇਹ ਜਾਗਰੂਕਤਾ ਮੁਹਿੰਮ ਦੇ ਸਬੰਧ ਵਿੱਚ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਰਾਟੀ, ਗੁਰਦਾਸਪੁਰ ਦੁਆਰਾ ਪਿੰਡਾ ਵਿਚ ਜਾਗਰੂਕਤਾ ਕਰਨ ਲਈ ਪੀ ਐਲ ਵੀਜ ਦੀ ਟੀਮ ਭੇਜੀ ਗਈ।ਪੀ ਐਲ ਵੀਜ ਦੁਆਰਾ 06 ਪਿੰਡਾ ਵਿਚ ਜਾਗਰੂਕਤਾ ਸੈਮੀਨਾਰ ਲਗਾਏ ਗਏ ਅਤੇ 210 ਲੋਕਾ  ਨੂੰ ਜਾਗਰੂਕ ਕੀਤਾ ਗਿਆ  ਅਤੇ ਨਾਲਸਾ ਦੀਆ ਵੱਖ ਵੱਖ ਸਕੀਮਾ ਬਾਰੇ ਅਤੇ ਲੀਗਲ ਏਡ ਬਾਰੇ ਜਾਣਕਾਰੀ ਵੀ ਦਿੱਤੀ ਗਈ   ਅਤੇ ਦੱਸਿਆ ਗਿਆ ਕਿ ਮੁਫਤ ਸਹਾਇਤਾ ਦੇ ਹੱਕਦਾਰ ਕੌਣ ਹਨ,ਮੁਫਤ ਸਹਾਇਤਾ ਵਿੱਚ ਕੀ ਮਿਲਦਾ ਹੈ ।

ਕੈਪਸ਼ਨ : ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ  ਵੱਲੋ ਮੁਫਤ ਕਾਨੂੰਨੀ ਸਹਾਇਤਾ ਸਬੰਧੀ  ਜਾਗਰੂਕਤਾ ਕੈਂਪ ਦਾ ਦ੍ਰਿਸ਼

Spread the love