‘ਅਜ਼ਾਦੀ ਕਾ ਅਮ੍ਰਿਤ ਮਹਾਉਤਸਵ ਤਹਿਤ’ ਡਾਇਸੈਸਟਰ ਰਿਸਪੋਂਸ ਫੋਰਸ ਦੀਆਂ ਟੀਮਾਂ ਕਰਨਗੀਆਂ ਮੌਕ ਡਰਿਲ ਐਸਰਸਾਇਜ਼

‘ਅਜ਼ਾਦੀ ਕਾ ਅਮ੍ਰਿਤ ਮਹਾਉਤਸਵ
‘ਅਜ਼ਾਦੀ ਕਾ ਅਮ੍ਰਿਤ ਮਹਾਉਤਸਵ ਤਹਿਤ’ ਡਾਇਸੈਸਟਰ ਰਿਸਪੋਂਸ ਫੋਰਸ ਦੀਆਂ ਟੀਮਾਂ ਕਰਨਗੀਆਂ ਮੌਕ ਡਰਿਲ ਐਸਰਸਾਇਜ਼
ਰੂਪਨਗਰ, 28 ਦਸੰਬਰ 2021
‘ਅਜ਼ਾਦੀ ਕਾ ਅਮ੍ਰਿਤ ਮਹਾਉਤਸਵ’ ਤਹਿਤ ਨੈਸ਼ਨਲ ਡਾਇਸੈਸਟਰ ਰਿਸਪੋਂਸ ਫੋਰਸ (ਐਨ ਡੀ ਆਰ ਐਫ) ਦੀਆਂ ਟੀਮਾਂ, ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਬੁੱਧਵਾਰ ਨੂੰ ਨੰਗਲ ਵਿਖੇ ਕੁਦਰਤੀ ਤਬਾਹੀ ਨੂੰ ਰੋਕਣ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਸਬੰਧੀ ਮੌਕ ਡਰਿਲ ਐਸਰਸਾਇਜ਼ ਕਰਨਗੀਆਂ। ਮੌਕ ਡਰਿਲ ਲਈ ਰੂਪ-ਰੇਖਾ ਤਿਆਰ ਕਰਨ ਦੇ ਮੰਤਵ ਨਾਲ ਅੱਜ ਇਥੇ ਜ਼ਿਲ੍ਹਾ ਪ੍ਰਸ਼ਾਸਨ ਕੰਪਲੈਕਸ ਦੇ ਕਮੇਟੀ ਰੂਮ ਵਿਖੇ ਸਬ-ਡਿਵੀਜ਼ਨਲ ਮੈਜਿਸਟਰੇਟ ਸ. ਗੁਰਵਿੰਦਰ ਸਿੰਘ ਜੌਹਲ ਦੀ ਅਗਵਾਈ ਵਿਚ ਐਨ ਡੀ ਆਰ ਐਫ ਸਮੇਤ ਜਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਉੱਚ ਪੱਧਰੀ ਮੀਟਿੰਗ ਹੋਈ।

ਹੋਰ ਪੜ੍ਹੋ :-ਸਿੱਖਿਆ, ਭਲਾਈ ਸਕੀਮਾਂ ਨਾਲ ਸਬੰਧਤ ਵਿਭਾਗਾਂ ਨੂੰ ਨਵੇਂ ਵੋਟਰਾਂ ਦੀ ਪਛਾਣ ਕਰਕੇ ਉਹਨਾਂ ਨੂੰ ਰਜਿਸਟਰ ਕਰਵਾਉਣ ਦੀ ਕੀਤੀ ਅਪੀਲ

ਇਸ ਮੌਕੇ ਸਬ-ਡਿਵੀਜ਼ਨਲ ਮੈਜਿਸਟਰੇਟ ਸ. ਗੁਰਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਨੰਗਲ ਵਿਖੇ ਹੋਣ ਵਾਲੀ ਮੌਕ ਡਰਿਲ ਵਿਚ ਐਨ.ਡੀ.ਆਰ.ਐਫ. ਨਾਲ ਜਿਲ੍ਹੇ ਦੇ ਸਾਰੇ ਭਾਈਵਾਲ ਵਿਭਾਗ ਹਿੱਸਾ ਲੈਣਗੇ।  ਉਨ੍ਹਾਂ ਅੱਗੇ ਕਿਹਾ ਕਿ ਮੌਕ ਡਰਿਲ ਦੁਆਰਾ ਕੁਦਰਤੀ ਆਫਤ ਨਾਲ ਹੋਏ ਨੁਕਸਾਨ ਸਮੇਂ ਪੈਦਾ ਹੋਣ ਵਾਲੇ ਹਾਲਾਤਾਂ ਨੂੰ ਸਮਝਣਾ ਹੁੰਦਾ ਹੈ ਅਤੇ ਇਸ ਐਕਸਰਸਾਇਜ਼ ਨਾਲ ਜ਼ਿਲ੍ਹਾ ਪੱਧਰੀ ਪ੍ਰਬੰਧਾਂ ਅਤੇ ਬਚਾਅ ਕਰਨ ਦੀ ਅਸਲ ਸਮਰਥਾ ਦਾ ਵੀ ਪਤਾ ਲਗ ਜਾਂਦਾ ਹੈ। ਉਨ੍ਹਾਂ ਕਿਹਾ ਕਿ ਐਨ.ਡੀ.ਆਰ.ਐਫ. ਕੁਦਰਤੀ ਆਫਤ ਤੋਂ ਬਾਅਦ ਰਣਨੀਤੀ ਬਣਾ ਕੇ ਪ੍ਰਭਾਵਿਤ ਇਲਾਕਿਆਂ ਵਿਚ ਤੁਰੰਤ ਮਦਦ ਲਈ ਪਹੁੰਚਦੀ ਹੈ ਅਤੇ ਸਾਰੀਆਂ ਲੋੜੀਂਦੀਆਂ ਸੇਵਾਵਾਂ ਪਹੁੰਚਾਉਂਦੀ ਹੈ।
ਮੀਟਿੰਗ ਵਿਚ ਇੰਸਪੈਕਟਰ ਐਨ.ਡੀ.ਆਰ.ਐਫ. ਸ. ਗੁਰਮੇਲ ਸਿੰਘ ਨੇ ਦੱਸਿਆ ਕਿ ਕੁਦਰਤੀ ਆਫਤ ਦਾ ਕੋਈ ਸਮਾਂ ਨਹੀਂ ਹੁੰਦਾ ਅਤੇ ਜਿਸ ਉਪਰੰਤ ਪਹਿਲਾ ਘੰਟਾ ਮਨੁੱਖੀ ਜਾਨਾਂ ਬਚਾਉਣਾ ਲਈ ਬਹੁਤ ਅਹਿਮੀਅਤ ਰੱਖਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਜ਼ੁਕ ਸਮੇਂ ਵਿਚ ਜਿਲ੍ਹਾ ਡਾਇਸੈਸਟਰ ਮੈਨੇਜਮੈਂਟ ਅਥਾਰਟੀ ਡਿਪਟੀ ਕਮਿਸ਼ਨਰ ਹੁੰਦਾ ਹੈ ਅਤੇ ਰਾਸ਼ਟਰੀ ਪੱਧਰ ਉਤੇ ਡਾਇਸੈਸਟਰ ਮੈਨੇਜਮੈਂਟ ਅਥਾਰਟੀ ਪ੍ਰਧਾਨ ਮੰਤਰੀ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਕਿਸੇ ਵੀ ਕੁਦਰਤੀ ਆਫਤ ਨੂੰ ਰੋਕਿਆ ਨਹੀਂ ਜਾ ਸਕਦਾ ਪਰ ਇਸ ਨਾਲ ਹੋਣ ਵਾਲੇ ਨੁਕਸਾਨ ਨੂੰ ਰੋਕਿਆ ਜਾ ਸਕਦਾ ਹੈ। ਐਨ.ਡੀ.ਆਰ.ਐਫ. ਦਾ ਮੁੱਖ ਮੰਤਵ ਕਿਸੇ ਹਾਦਸੇ ਦੇ ਸਮੇਂ ਉਤੇ ਘਟਨਾ ਵਾਲੀ ਈਮਾਰਤ ਜਾਂ ਥਾਂ ਵਿਖੇ ਬਚਾਅ ਮੁਹਿੰਮ ਚਲਾਉਣੀ, ਹੜਾਂ ਅਤੇ ਪਹਾੜਾਂ ਵਿਚ ਲੋਕਾਂ ਨੂੰ ਬਚਾਉਣਾ ਅਤੇ ਮੈਡੀਕਲ ਫਰਸਟ ਰਿਸਪਾਂਸ ਆਦਿ ਸੇਵਾਵਾਂ ਨੂੰ ਮਜਬੂਤ ਕਰਨਾ ਹੁੰਦਾ ਹੈ।
ਇਸ ਮੀਟਿੰਗ ਵਿਚ ਈ.ਓ. ਨੰਗਲ ਮਨਜਿੰਦਰ ਸਿੰਘ, ਐਨ.ਡੀ.ਆਰ.ਐਫ. ਰਾਕੇਸ਼ ਕੁਮਾਰ ਤੇ ਵਿਨੀਤ ਕੁਮਾਰ, ਸਿਵਲ ਸਰਜਨ ਡਾ. ਪਰਮਿੰਦਰ ਕੁਮਾਰ, ਡੀ.ਡੀ.ਐਚ.ਓ ਡਾ ਆਰ.ਪੀ. ਸਿੰਘ. ਅਤੇ ਐਸ.ਐ.ਓ. ਡਾ. ਤਰਸੇਮ ਸਿੰਘ ਆਦਿ ਸੀਨੀਅਰ ਅਧਿਕਾਰੀ ਮੌਜੂਦ ਸਨ।
Spread the love