ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ ਤਹਿਤ ਮੀਂਹ ਦੇ ਪਾਣੀ ਦੀ ਸੰਭਾਲ ਬਾਰੇ ਵੈਬੀਨਾਰ

ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ ਤਹਿਤ ਮੀਂਹ ਦੇ ਪਾਣੀ ਦੀ ਸੰਭਾਲ ਬਾਰੇ ਵੈਬੀਨਾਰ
ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ ਤਹਿਤ ਮੀਂਹ ਦੇ ਪਾਣੀ ਦੀ ਸੰਭਾਲ ਬਾਰੇ ਵੈਬੀਨਾਰ

ਬਰਨਾਲਾ, 4 ਮਾਰਚ 2022

ਨਹਿਰੂ ਯੁਵਾ ਕੇਂਦਰ ਬਰਨਾਲਾ ਵੱਲੋਂ ਆਜ਼ਾਦੀ ਕਾ ਅੰਮਿ੍ਰਤ ਮਹਾਂਉਤਸਵ ਤਹਿਤ “ਕੈਚ ਦਿ ਰੇਨ’’ ਮੁਹਿੰਮ ਅਧੀਨ ਜ਼ਿਲਾ ਪੱਧਰੀ ਵੈਬੀਨਾਰ ਕਰਵਾਇਆ ਗਿਆ।

ਹੋਰ ਪੜ੍ਹੋ :-ਅਮਿੱਟ ਛਾਪ ਛੱਡ ਗਿਆ ਗੱਟੀ ਰਾਜੋਕੇ ਸਕੂਲ ਦ‍ਾ ਅੰਗਰੇਜ਼ੀ ਅਤੇ ਸਮਾਜਿਕ ਵਿਗਿਆਨ ਮੇਲਾ

ਜ਼ਿਲਾ ਯੁਵਾ ਅਧਿਕਾਰੀ ਓਮਕਾਰ ਸਵਾਮੀ ਨੇ ਦੱਸਿਆ ਕਿ ਪਾਣੀ ਦੀ ਕਿੱਲਤ ਨੂੰ ਦੇਖਦੇ ਹੋਏ ‘ਕੈਚ ਦਿ ਰੇਨ’ ਮੁਹਿੰਮ ਤਹਿਤ ਬਰਸਾਤੀ ਪਾਣੀ ਦੀ ਸੰਭਾਲ ਨੂੰ ਲੈ ਕੇ ਨਹਿਰੂ ਯੁਵਾ ਕੇਂਦਰ ਬਰਨਾਲਾ ਦੁਆਰਾ ਵੈਬੀਨਾਰ ਕਰਵਾਇਆ ਗਿਆ, ਜਿਸ ਵਿਚ ਲਗਭਗ 150 ਕਲੱਬ ਮੈਂਬਰਾਂ, ਅਹੁਦੇਦਾਰਾਂ ਤੇ ਵਾਤਾਵਰਨ ਪ੍ਰੇਮੀਆਂ ਨੇ ਭਾਗ ਲਿਆ। ਇਸ ਵੈਬੀਨਾਰ ਵਿਚ ਜ਼ਿਲਾ ਲੋਕ ਸੰਪਰਕ ਅਫਸਰ ਮੇਘਾ ਮਾਨ, ਪਿ੍ਰੰਸੀਪਲ ਤਪਨ ਕੁਮਾਰ ਸਾਹੂ, ਉਪ ਮੰਡਲ ਇੰਜਨੀਅਰ ਰਾਜਿੰਦਰ ਗਰਗ, ਜੂਨੀਅਰ ਇੰਜੀਨੀਅਰ ਗਵਿੰਦਰ ਕੁਮਾਰ ਤੇ ਸੁਖਦੀਪ ਸਿੰਘ ਮੁੱਖ ਬੁਲਾਰੇ ਸਨ।  

ਇਸ ਮੌਕੇ ਸ੍ਰੀਮਤੀ ਮੇਘਾ ਮਾਨ ਨੇ ਪਾਣੀ ਦੀ ਜ਼ਰੂਰਤ ਬਾਰੇ ਬਾਰੀਕੀ ਨਾਲ ਜਾਣੂ ਕਰਵਾਇਆ। ਰਾਜਿੰਦਰ ਗਰਗ ਨੇ ਮੀਂਹ ਦੇ ਪਾਣੀ ਦੀ ਸਾਂਭ ਸੰਭਾਲ ਦੇ ਤਰੀਕਿਆਂ ਬਾਰੇ ਦੱਸਿਆ। ਪਿ੍ਰੰਸੀਪਲ ਤਪਨ ਕੁਮਾਰ ਸਾਹੂ ਨੇ ਸਾਰੇ ਨੌਜਵਾਨਾਂ ਨੂੰ ਪਾਣੀ ਬਚਾਉਣ ਵਿਚ ਵਧ-ਚੜ ਕੇ ਸਹਿਯੋਗ ਦੇਣ ਲਈ ਪ੍ਰੇਰਿਤ ਕੀਤਾ। ਖੇਤੀਬਾੜੀ ਵਿਭਾਗ ਤੋਂ ਸੁਖਦੀਪ ਸਿੰਘ ਨੇ ਖੇਤੀ ਵਿਚ ਪਾਣੀ ਦੀ ਵਰਤੋਂ ਅਤੇ ਵੱਖ ਵੱਖ ਫਸਲਾਂ ਨੂੰ ਪਾਣੀ ਦੀ ਢੁਕਵੀਂ ਲੋੜ ਬਾਰੇ ਜਾਣਕਾਰੀ ਦਿੱਤੀ। ਗਵਿੰਦਰ ਕੁਮਾਰ ਨੇ ਕਿਹਾ ਕਿ ਪਾਣੀ ਸਾਡੇ ਜੀਵਨ ਲਈ ਅਨਮੋਲ ਤੋਹਫ਼ਾ ਹੈ।

ਗੁਰਬਾਣੀ ਵਿਚ ਵੀ ਪਾਣੀ ਨੂੰ ਪਿਤਾ ਦਾ ਦਰਜ ਦੇ ਕੇ ਸਤਕਾਰਿਆ ਗਿਆ ਹੈ।  ਇਸ ਦੇ ਨਾਲ ਹੀ ਉਨਾਂ ਮੀਂਹ ਦੇ ਪਾਣੀ ਨੂੰ ਸੰਭਾਲ ਲਈ ਸੁਝਾਅ ਦਿਤੇ। ਅੰਤ ਵਿਚ ਜ਼ਿਲਾ ਯੂਥ ਅਧਿਕਾਰੀ ਨੇ ਸਾਰੇ ਬੁਲਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਰਿਸ਼ਿਵ ਸਿੰਗਲਾ ਲੇਖਾਕਾਰ, ਵਲੰਟੀਅਰ ਰਘਬੀਰ ਸਿੰਘ, ਨਵਰਾਜ ਸਿੰਘ, ਜਸਪ੍ਰੀਤ ਸਿੰਘ, ਅੰਮਿ੍ਰਤ ਸਿੰਘ ਆਦਿ ਹਾਜ਼ਰ ਸਨ।

Spread the love