ਗੁਰਦਾਸਪੁਰ 17 ਮਾਰਚ 2022
ਸਿਵਲ ਸਰਜਨ ਡਾ . ਵਿਜੈ ਕੁਮਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ . ਚੇਤਨਾ ਸਿਵਲ ਹਸਪਤਾਲ ਦੀ ਅਗਵਾਈ ਹੇਠ ਆਜਾਦੀ ਦਾ ਅਮ੍ਰਿੰਤ ਮਹੋਤਸਵ ਤਹਿਤ ਰਾਸ਼ਟਰੀ ਵੈਕਸੀਨੇਸ਼ਨ ਦਿਵਸ ਪੀ . ਪੀ ਯੂਨਿਟ ਗੁਰਦਾਸਪੁਰ ਵਿਖੇ ਮਨਾਇਆ ਗਿਆ ।
ਹੋਰ ਪੜ੍ਹੋ :-ਖੇਤਰੀ ਖੋਜ ਕੇਂਦਰ, ਗੁਰਦਾਸਪੁਰ ਵਿਖੇ ਆਨਲਾਈਨ ਕਿਸਾਨ ਮੇਲਾ 21 ਮਾਰਚ ਨੂੰ
ਜਿਲਾ ਟੀਕਾਕਰਨ ਅਫਸਰ ਡਾ . ਅਰਵਿੰਦ ਕੁਮਾਰ ਨੇ ਦੱਸਿਆ ਕਿ ਵੈਕਸੀਨੇਸ਼ਨ ਵਰਕ ਫਾਰ ਆਲ ਥੀਮ ਤਹਿਤ ਇਹ ਦਿਵਸ ਸਾਰੀਆ ਸਿਹਤ ਸੰਸਥਾਵਾਂ ਤੇ ਮਨਾਇਆ ਜਾ ਰਿਹਾ ਹੈ , ਜਿਸ ਵਿਚ ਲੋਕਾਂ ਨੂੰ ਵੈਕਸੀਨੇਸ਼ਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ ।
ਬੱਚਿਆਂ ਦੇ ਮਾਹਿਰ ਅਜੇਸਵਰ ਮਹੰਤ ਨੇ ਦੱਸਿਆ ਕਿ ਵੈਕਸੀਨੇਸ਼ਨ ਕਰਕੇ ਬੱਚਿਆਂ ਨੂੰ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਇਆ ਜਾ ਰਿਹਾ ਹੈ। ਰਾਸ਼ਟਰੀ ਵੈਕਸੀਨੇਸ਼ਨ ਤਹਿਤ ਵਧੀਆ ਕੰਮ ਕਰਨ ਵਾਲੀਆ ਰਮਨਜੀਤ ਕੋਰ ਏ . ਐਨ . ਐਮ , ਕਮਲੇਸ਼ ਅਤੇ ਮੋਨਿਕਾ ਆਸਾ ਵਰਕਰਾਂ ਨੂੰ ਪ੍ਰਸ਼ਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ । 12 ਤੋ 14 ਸਾਲ ਦੇ ਬੱਚਿਆਂ ਲਈ ਅੱਜ ਤੋ ਕੋਵਿਡ-19 ਵੈਕਸੀਨੇਸ਼ਨ ਦੀ ਸੁਰੂਅਤ ਕੀਤੀ ਗਈ ਹੈ । ਇਸ ਮੌਕੇ ਸਹਾਇਕ ਸਿਵਲ ਸਰਜਨ ਡਾਕਟਰ ਭੂਸ਼ਨ , ਜਿਲਾ ਸਿਹਤ ਅਫਸਰ ਡਾ ਰਵਿੰਦਰ ਕੁਮਾਰ , ਮੈਡੀਕਲ ਅਫਸਰ , ਡਾ ਸ਼ਰਨਜੀਤ ਮਾਸ ਮੀਡੀਆ ਅਫਸਰ ਗੁਰਿਦਰ ਕੋਰ, ਕਮਲਜੀਤ ਸੁਪਰਵਾਈਜਰ ਆਦਿ ਹਾਜ਼ਰ ਸਨ ।