
ਗੁਰਦਾਸਪੁਰ 26 ਅਕਤੂਬਰ 2021
ਸ੍ਰੀ ਰਮੇਸ਼ ਕੁਮਾਰੀ ਜਿਲਾਂ ਅਤੇ ਸੈਸ਼ਨ ਜੱਜ ਕਮ- ਚੇਅਰਪਰਸਨ , ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਦੀ ਰੇਖ ਦੇਖ ਹੇਠ ਮੈਡਮ ਨਵਦੀਪ ਕੌਰ ਗਿੱਲ , ਸੱਕਤਰ ਜਿਲਾ ਕਾਨੂੰਨੀ ਸੇਵਾਂਵਾ ਅਥਾਰਟੀ , ਗੁਰਦਾਸਪੁਰ ਦੁਆਰਾ , ਜਿਲਾ ਕਾਨੂੰਨੀ ਸੇਵਾਂਵਾ ਅਥਾਰਟੀ ਗੁਰਦਾਸਪੁਰ ਵਲੋ ਭਾਰਤ ਦੇ 75ਵੇ ਆਜਾਦੀ ਦਿਹਾੜੇ ਦੇ ਮੌਕੇ ਤੇ PAN India Awareness and Outreach Programme Azadi – Ka –Marit Mahotsav ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ । World Un Day ਦੇ ਮੌਕੇ ਤੇ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਦੁਆਰਾ ਜਿਲਾ ਸਿਖਿਆ ਅਫਸਰ ( ਸੈਕੰਡਰੀ) ਗੁਰਦਾਸਪੁਰ ਨਾਲ ਮਿਲ ਕੇ ਗੁਰਦਾਸਪੁਰ ਜਿਲੇ ਵਿਚ ਵੈਬੀਨਾਰ ਲਗਾਏ ਗਏ । ਇਸ ਸਬੰਧੀ ਜਾਣਕਾਰੀ ਦਿੰਦਿਆ ਮੈਡਮ ਨਵਦੀਪ ਕੋਰ ਗਿੱਲ ਨੇ ਦੱਸਿਆ ਕਿ ਗੁਰਦਾਸਪੁਰ ਜਿਲੇ ਵਿਚ World Un Day ਦੇ ਉਪਰ 275 ਵੈਬੀਨਾਰ ਲਗਾਏ ਗਏ ਅਤੇ ਇਹ ਵੈਬੀਨਾਰ 9625 ਵਿਦਿਆਰਕੀਆਂ ਦੁਆਰਾ ਅਟੈਡ ਕੀਤੇ ਗਏ ।