80 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਤੇ ਦਿਵਿਆਂਗਜਨਾਂ ਨੂੰ ਚੋਣਾਂ ਵਾਲੇ ਦਿਨ ਮਿਲਣਗੀਆਂ ਵਿਸ਼ੇਸ਼ ਸਹੂਲਤਾਂ- ਜਸਲੀਨ ਭੁੱਲਰ

Jasleen Kaur Bhullar
80 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਤੇ ਦਿਵਿਆਂਗਜਨਾਂ ਨੂੰ ਚੋਣਾਂ ਵਾਲੇ ਦਿਨ ਮਿਲਣਗੀਆਂ ਵਿਸ਼ੇਸ਼ ਸਹੂਲਤਾਂ- ਜਸਲੀਨ ਭੁੱਲਰ

ਪਟਿਆਲਾ, 17 ਜਨਵਰੀ 2022

ਹਰ ਵਰਗ ਦੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਬੀ.ਐਲ.ਓ. ਸਵੀਪ ਮੁਹਿੰਮ ਤਹਿਤ ਚੁਣਾਂਵ ਪਾਠਸ਼ਾਲਾ ਰਾਹੀ ਜਾਗਰੂਕ ਕਰਨਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਸਨੌਰ ਦੇ ਰਿਟਰਨਿੰਗ ਅਫ਼ਸਰ -ਕਮ- ਸੰਯੁਕਤ ਕਮਿਸ਼ਨਰ ਨਗਰ ਨਿਗਮ ਪਟਿਆਲਾ ਜਸਲੀਨ ਕੌਰ ਭੁੱਲਰ ਨੇ ਹਲਕੇ ’ਚ ਤਾਇਨਾਤ ਸੈਕਟਰ ਅਫ਼ਸਰਾਂ ਤੇ ਬੀ.ਐਲ.ਓਜ ਦੀ ਸਰਕਾਰੀ ਬਹੁ-ਤਕਨੀਕੀ ਕਾਲਜ ਲੜਕੀਆਂ ਪਟਿਆਲਾ ਵਿਖੇ ਇੱਕ ਮੀਟਿੰਗ ਦੌਰਾਨ ਕੀਤਾ।

ਹੋਰ ਪੜ੍ਹੋ :-ਸਿਵਲ ਸਰਜਨ ਵੱਲੋਂ ਕਮਿਊਟਨਿਟੀ ਹੈਲਥ ਸੈਂਟਰ , ਧਾਰੀਵਾਲ ਦਾ ਦੌਰਾ

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਚੋਣ ਅਫ਼ਸਰ -ਕਮ- ਡਿਪਟੀ ਕਮਿਸ਼ਨਰ ਸੰਦੀਪ ਹੰਸ ਦੇ ਆਦੇਸ਼ਾਂ ਅਨੁਸਾਰ ਸਵੀਪ ਮੁਹਿੰਮ ਦੀ ਸਫਲਤਾ ਲਈ ਬੂਥ ਪੱਧਰ ਤੇ ਜਾਕੇ ਵੋਟਰਾਂ ਨੂੰ ਜਾਗਰੂਕ ਕੀਤਾ ਜਾਵੇਗਾ। ਜਿਸ ਤਹਿਤ 80 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਦੀ ਸ਼ਨਾਖ਼ਤ ਕਰਨਾ ਅਤੇ ਉਨ੍ਹਾਂ ਨੂੰ ਸਰਕਾਰ ਵੱਲੋਂ ਦਿੱਤੀ ਗਈਆਂ ਸਹੂਲਤਾਂ ਬਾਰੇ ਜਾਗਰੂਕ ਕੀਤਾ ਜਾਵੇਗਾ।  ਇਹ ਗਤੀਵਿਧੀਆਂ ਕੋਵਿਡ ਸੰਬੰਧੀ ਪਾਬੰਦੀਆਂ ਦੇ ਦਾਇਰੇ ’ਚ ਰਹਿਕੇ ਚੁਣਾਂਵ ਪਾਠਸ਼ਾਲਾ ਰਾਹੀਂ ਵੋਟਰਾਂ ਨੂੰ ਜਾਗਰੂਕ ਕੀਤਾ ਜਾਵੇਗਾ।

ਸੰਯੁਕਤ ਕਮਿਸ਼ਨਰ ਜਸਲੀਨ ਕੌਰ ਭੁੱਲਰ ਨੇ ਦੱਸਿਆਂ ਕਿ ਹਲਕਾ ਸਨੌਰ 114 ਦੇ ਵਿੱਚ 270 ਬੂਥਾ ਦੇ 181 ਲੋਕੇਸ਼ਨਾਂ ਤੇ ਚੋਣ ਵਿਭਾਗ ਵੱਲੋਂ ਦਿੱਤੇ ਗਏ ਪੋਸਟਰ ਅਤੇ ਬੈਨਰ ਲਗਾਏ ਗਏ। ਜਿਨ੍ਹਾਂ ਵਿੱਚ ਕਿ ਵੱਖ ਵੱਖ ਕਿਸਮ ਦੀਆਂ ਚੋਣ ਐਪਸ ਦਰਸਾਈਆਂ ਗਈਆਂ ਹਨ ਤਾਂ ਕਿ ਕਿਸੇ ਵੀ ਵੋਟਰ ਨੂੰ ਵੋਟ ਪਾਉਣ ਵੇਲੇ ਕੋਈ ਮੁਸ਼ਕਿਲ ਨਾ ਆਵੇ। ਇਸ ਮੌਕੇ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਪ੍ਰੋ. ਗੁਰਬਖਸ਼ੀਸ ਸਿੰਘ ਅੰਟਾਲ, ਸਵੀਪ ਨੋਡਲ ਅਫ਼ਸਰ ਸਨੌਰ ਸਤਵੀਰ ਸਿੰਘ ਗਿੱਲ ਅਤੇ ਹੋਰ ਦੂਸਰੇ ਬਹੁਤ ਸਾਰੇ ਅਫ਼ਸਰ ਮੌਜੂਦ ਸਨ।