ਬੀ.ਐਲ.ਓਜ਼ 20, 21 ਨਵੰਬਰ 2021 ਨੂੰ ਪੋਲਿੰਗ ਬੂਥਾਂ ਤੇ ਬੈਠਣਗੇ

ISHA
ਭਲਕੇ ਰਤਨ ਪ੍ਰੋਫੈਸ਼ਨਲ ਕਾਲਜ਼ ’ਚ ਅਧਿਆਪਕਾ/ਵਿਆਰਥੀਆ ਅਤੇ ਅਮਲੇ ਦੇ ਦਾਖਲੇ ਤੇ ਪਾਬੰਦੀ
1 ਜਨਵਰੀ 2022 ਨੂੰ ਜਿਨ੍ਹਾਂ ਵਿਅਕਤੀਆਂ ਦੀ ਉਮਰ 18  ਸਾਲ ਹੋ ਰਹੀ ਹੈ ,ਉਹ ਆਪਣੀ ਵੋਟ ਬਣਵਾ ਸਕਦੇ ਹਨ :  ਈਸ਼ਾ ਕਾਲੀਆ
ਐਸ ਏ ਐਸ ਨਗਰ 18 ਨਵੰਬਰ 2021
ਜਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ, ਐਸ.ਏ.ਐਸ ਨਗਰ ਈਸ਼ਾ ਕਾਲੀਆਂ ਵਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਪੈਸ਼ਲ ਕੈਂਪ ਲਗਾਏ ਜਾ ਰਹੇ ਹਨ।
ਇਸ ਦੌਰਾਨ ਜਿਹਨਾਂ ਵੋਟਰਾਂ ਦੀ 01.01.2022 ਨੂੰ 18 ਸਾਲ ਹੋ ਰਹੀ ਹੈ ਅਤੇ ਉਹਨਾਂ ਦੀ ਵੋਟ ਨਹੀ ਬਣੀ ਉਹ ਆਪਣੀ ਵੋਟ ਫਾਰਮ ਨੰ. 6 ਰਾਹੀ ਬਣਵਾ ਸਕਦਾ ਹੈ ਅਤੇ ਜਿਸ ਵਿਆਕਤੀ ਦੀ ਵੋਟ ਨਹੀਂ ਬਣੀ ਤਾਂ ਉਹ ਫਾਰਮ ਨੰ.6, ਵੋਟ ਬਣਾਉਣ ਲਈ, ਵੋਟ ਕਟਾਉਣ ਲਈ ਫਾਰਮ ਨੰ.7, ਵੋਟਰ ਕਾਰਡ ਵਿੱਚ ਸੋਧ ਕਰਾਉਣ ਲਈ ਫਾਰਮ ਨੰ.8 ਅਤੇ ਹਲਕੇ ਅੰਦਰ ਹੀ ਪਤਾ ਬਦਲਾਉਣ ਲਈ ਫਾਰਮ ਨੰ. 8ਓ, ਭਾਰਤ ਚੋਣ ਕਮਿਸ਼ਨ ਦੀ ਵੈਬਸਾਈਟ www.nvsp.in ਅਤੇ Voterhelpline App ਤੇ Online ਫਾਰਮ ਭਰੇ ਜਾ ਸਕਦੇ ਹਨ। ਇਹ ਫਾਰਮ ਮਿਤੀ 30.11.2021 ਤੱਕ ਭਰੇ ਜਾ ਸਕਦੇ ਹਨ। ਭਾਰਤ ਚੋਣ ਕਮਿਸ਼ਨ ਵੱਲੋਂ ਸਪੈਸ਼ਲ ਕੈਂਪ ਮਿਤੀ 20.11.2021 ਅਤੇ 21.11.2021 ਲਗਾਏ ਜਾਣੇ ਹਨ। ਇਹਨਾਂ ਮਿਤੀਆਂ ਨੂੰ ਬੀ.ਐਲ.ਓ ਆਪਣੇ ਆਪਣੇ ਪੋਲਿੰਗ ਬੂਥਾਂ ਤੇ ਬੈਠ ਕੇ ਇਹ ਫਾਰਮ ਪ੍ਰਾਪਤ ਕਰਨਗੇ ।
ਨੌਜਵਾਨ ਵੋਟਰਾਂ ਨੂੰ ਖਾਸ ਕਰਕੇ ਅਪੀਲ ਕੀਤੀ ਹੈ ਕਿ ਜੇਕਰ 01.01.2022 ਨੂੰ ਉਹਨਾਂ ਦੀ ਉਮਰ 18 ਸਾਲ ਹੋ ਰਹੀ ਹੈ, ਪਰ ਹੁਣ ਤੱਕ ਵੋਟ ਨਹੀਂ ਬਣੀ ਹੈ, ਤਾਂ ਉਹ ਬੀ.ਐਲ.ਓ ਕੋਲ ਫਾਰਮ ਜਮਾਂ ਕਰਵਉਣ ਜਾਂ online NVSP.in ਅਤੇ  Voterhelpline App ਤੇ ਫਾਰਮ ਨੰ.6 ਜਰੂਰ ਭਰਨ। ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਨੰ. 1950 ਤੇ ਸਪੰਰਕ ਕੀਤਾ ਜਾ ਸਕਦੇ ਹੈ। ਇਸ ਮੌਕੇ ਉਹਨਾਂ ਵਲੋਂ ਬੂਥ ਲੈਵਲ ਅਫਸਰਾਂ ਨੂੰ ਹਦਾਇਤ ਕੀਤੀ ਕਿ ਉਹ ਵੋਟਰਾਂ ਨੂੰ ਹਰ ਸਭੰਵ ਸਹੁੱਲਤ ਮੁਹੱਈਆ ਕਰਵਾਉਣ।
Spread the love