-ਦੂਜੀ ਖੁਰਾਕ ਲਗਾਉਣ ਲਈ ਵਿਸ਼ੇਸ਼ ਕੈੰਪ 30, 31 ਅਕਤੂਬਰ ਨੂੰ ਲਗਾਏ ਜਾਣਗੇ
-ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਕੋਰੋਨਾ ਵੈਕਸੀਨ ਦੀ ਦੂਜੀ ਖੁਰਾਕ ਲਗਵਾਉਣ ਦੀ ਕੀਤੀ ਅਪੀਲ
ਬਰਨਾਲਾ, 27 ਅਕਤੂਬਰ 2021
ਜ਼ਿਲ੍ਹਾ ਬਰਨਾਲਾ ‘ਚ ਹੁਣ ਤੱਕ ਕਰੋਨਾ ਵੈਕਸੀਨ ਦੀਆਂ 420927 ਖੁਰਾਕਾਂ ਲਗਾਈਆਂ ਜਾ ਚੁਕੀਆਂ ਹਨ, ਜਿਹਨਾਂ ਵਿਚੋਂ 100067 ਲੋਕਾਂ ਦਾ ਸੰਪੂਰਨ ਟੀਕਾਕਰਣ (ਦੋਨੋਂ ਖੁਰਾਕਾਂ) ਹੋਇਆ ਹੈ ਅਤੇ 320860 ਲੋਕਾਂ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਜਾ ਚੁਕੀ ਹੈ। 320860 ਲੋਕਾਂ ਨੂੰ ਦੂਜੀ ਖੁਰਾਕ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਅਤੇ ਸਿਹਤ ਵਿਭਾਗ ਵੱਲੋਂ 30 ਅਕਤੂਬਰ ਅਤੇ 31 ਅਕਤੂਬਰ ਨੂੰ ਵਿਸ਼ੇਸ਼ ਟੀਕਾਕਰਣ ਕੈੰਪ ਲਗਾਏ ਜਾ ਰਹੇ ਹਨ।ਇਹ ਜਾਣਕਾਰੀ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਕੁਮਾਰ ਸੌਰਭ ਰਾਜ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੀ ਕੀਤੀ।
ਹੋਰ ਪੜ੍ਹੋ :-ਜ਼ਿਲ੍ਹੇ ਅੰਦਰ ਬਿਜਲੀ ਦੇ ਬਕਾਏ ਬਿੱਲ ਮੁਆਫ ਕਰਨ ਲਈ ਲਗ ਰਹੇ ਹਨ ਕੈਂਪ -ਡਿਪਟੀ ਕਮਿਸ਼ਨਰ
ਓਹਨਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਚ ਕੁਲ 4. 50 ਲੱਖ ਦੀ ਆਬਾਦੀ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਹੈ ਜਿਨ੍ਹਾਂ ਨੂੰ ਕੈਰੈਨਾ ਵੈਕਸੀਨ ਲੱਗਣੀ ਹੈ. ਇਨ੍ਹਾਂ ਵਿਚੋਂ 27907 ਉਹ ਹਨ ਜਿਨ੍ਹਾਂ ਦੇ ਪਹਿਲੀ ਖੁਰਾਕ ਲੱਗੇ ਨੂੰ 85 ਦਿਨ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਅਤੇ ਉਹਨਾਂ ਦੀ ਦੂਜੀ ਖੁਰਾਕ ਲੱਗਣੀ ਹੈ.
ਉਹਨਾਂ ਕਿਹਾ ਕਿ 320860 ਲੋਕਾਂ ਨੂੰ ਦੂਜੀ ਖੁਰਾਕ ਲਗਾਉਣ ਲਈ ਵਿਸ਼ੇਸ਼ ਕੈੰਪ ਸਿਵਲ ਹਸਪਤਾਲ ਬਰਨਾਲਾ, ਸਰਕਾਰੀ ਹਸਪਤਾਲ ਤਪਾ, ਕਮਿਊਨਟੀ ਹੈਲਥ ਸੈਂਟਰ (ਸੀ. ਐਚ . ਸੀ) ਧਨੌਲਾ, ਕਮਿਊਨਟੀ ਹੈਲਥ ਸੈਂਟਰ (ਸੀ. ਐਚ . ਸੀ) ਮਹਿਲ ਕਲਾਂ, ਕਮਿਊਨਟੀ ਹੈਲਥ ਸੈਂਟਰ (ਸੀ. ਐਚ . ਸੀ) ਭਦੌੜ ਅਤੇ ਕਮਿਊਨਟੀ ਹੈਲਥ ਸੈਂਟਰ (ਸੀ. ਐਚ . ਸੀ) ਚੰਨਵਾਲ ਵਿਖੇ ਲਗਾਏ ਜਾਣਗੇ। ਇਨ੍ਹਾਂ ਕੈੰਪਾਂ ‘ਤੇ ਪਹੁੰਚਣ ਵਾਲੇ ਲੋਕ ਆਪਣਾ ਆਧਾਰ ਕਾਰਡ ਜ਼ਰੂਰ ਲੈ ਕੇ ਆਉਣ ਅਤੇ ਉਹਨਾਂ ਨੂੰ ਪਹਿਲੀ ਖੁਰਾਕ ਲਗਵਾਏ ਨੂੰ ਘੱਟੋ ਘੱਟ 85 ਦਿਨ ਹੋ ਚੁੱਕੇ ਹੋਣ।
ਵਧੇਰੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਟੀਕਾਕਰਣ ਕੈੰਪਾਂ ‘ਚ ਸਰਕਾਰੀ ਮੁਲਾਜ਼ਮ / ਆਗਾਮੀ ਵਿਧਾਨ ਸਭਾ ਚੋਣ ਡਿਊਟੀਆਂ ਲਈ ਤਾਇਨਾਤ ਕੀਤੇ ਕਰਮਚਾਰੀਆਂ ਦਾ ਪਹਿਲ ਦੇ ਆਧਾਰ ‘ਤੇ ਟੀਕਾਕਰਣ ਕੀਤਾ ਜਾਵੇਗਾ।
ਇਸ ਮੌਕੇ ਜ਼ਿਲ੍ਹਾ ਟੀਕਾਕਰਣ ਅਫਸਰ ਡਾ ਰਜਿੰਦਰ ਸਿੰਗਲਾ, ਸਹਾਇਕ ਕਮਿਸ਼ਨਰ ਜਨਰਲ ਸ੍ਰੀ ਦੇਵਦਰਸ਼ ਵੀ ਹਾਜ਼ਰ ਸਨ.