ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਬਰਨਾਲਾ ਸ਼ਹਿਰ ਦੀ 03 ਜੋਨਾਂ ਵਿੱਚ ਕੀਤੀ ਗਈ ਹੈ ਵੰਡ : ਜ਼ਿਲ੍ਹਾ ਮੈਜਿਸਟ੍ਰੇਟ
ਬਰਨਾਲਾ, 4 ਮਈ
ਪੰਜਾਬ ਰਾਜ ਵਿੱਚ ਕੋਵਿਡ-19 ਦੇ ਵੱਧ ਰਹੇ ਫੈਲਾਅ ਦੇ ਮੱਦੇਨਜ਼ਰ ਸ਼ਹਿਰ ਬਰਨਾਲਾ ਨੂੰ 3 ਜੋਨਾਂ ਵਿੱਚ ਵੰਡਿਆ ਗਿਆ ਹੈ। ਇਹ ਜਾਣਕਾਰੀ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ, ਸਰਕਾਰੀ ਅਤੇ ਪ੍ਰਾਈਵੇਟ ਪ੍ਰਾਪਰਟੀ ਦੀ ਰੱਖਿਆ ਕਰਨ ਅਤੇ ਸਿਵਲ ਅਤੇ ਸਿਹਤ ਮਹਿਕਮੇ ਨਾਲ ਤਾਲਮੇਲ ਬਣਾਉਣ ਲਈ ਤਿੰਨੋਂ ਹੀ ਜੋਨਾਂ ਵਿੱਚ ਵੱਖ-ਵੱਖ ਅਧਿਕਾਰੀਆਂ ਨੂੰ ਬਤੌਰ ਡਿਊਟੀ ਮੈਜਿਸਟਰੇਟ ਤਾਇਨਾਤ ਕੀਤਾ ਗਿਆ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਜੋਨ 01 ਅਧੀਨ ਆਉਂਦਾ ਥਾਣਾ ਸਿਟੀ-2 ਬਰਨਾਲਾ ਦਾ ਸਾਰਾ ਏਰੀਆ ਲਈ ਡਾ. ਕਰਮਜੀਤ ਸਿੰਘ, ਸੀਨੀਅਰ ਵੈਟਰਨਰੀ ਅਫ਼ਸਰ ਨੂੰ ਤਾਇਨਾਤ ਕੀਤਾ ਗਿਆ ਹੈ। ਇਸੇ ਤਰ੍ਹਾਂ ਹੀ ਜੋਨ 02 ਅਧੀਨ ਆਉਂਦੇ ਏਰੀਏ ਕੱਚਾ ਕਾਲਜ ਰੋਡ, ਪੱਕਾ ਕਾਲਜ ਰੋਡ, ਫਰਵਾਹੀ ਬਜ਼ਾਰ, ਸਦਰ ਬਜ਼ਾਰ ਹੰਡਿਆਇਆ ਬਜ਼ਾਰ ਅਤੇ ਸੇਖਾ ਫਾਟਕ ਤੱਕ ਲਈ ਡਾ. ਮਿਸਰ ਸਿੰਘ ਵੈਟਰਨਰੀ ਅਫ਼ਸਰ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਜੋਨ 03 ਅਧੀਨ ਆਉਂਦੇ ਏਰੀਏ 16 ਏਕੜ, 22 ਫਾਟਕ, ਬਾਲਮੀਕਿ ਚੌਂਕ, ਸੰਧੂ ਪੱਤੀ ਅਤੇ ਪਿੰਡ ਸੰਘੇੜਾ ਲਈ ਡਾ. ਅਸ਼ੋਕ ਕੁਮਾਰ ਵੈਟਰਨਰੀ ਅਫ਼ਸਰ ਨੂੰ ਤਾਇਨਾਤ ਕੀਤਾ ਗਿਆ ਹੈ।