ਜ਼ਿਲਾ ਬਰਨਾਲਾ ਵਿੱਚ ਲੱਗੇ ਟੀਕਾਕਰਨ ਕੈਂਪਾਂ ਨੂੰ ਭਰਵਾਂ ਹੁੰਗਾਰਾ

40 ਦੇ ਕਰੀਬ ਕੈਂਪਾਂ ਵਿਚ ਲਗਭਗ 9800 ਵਿਅਕਤੀਆਂ ਨੇ ਕਰਵਾਇਆ ਟੀਕਾਕਰਨ
ਡਿਪਟੀ ਕਮਿਸ਼ਨਰ ਨੇ ਖੁਦ ਕੈਂਪਾਂ ਵਿੱਚ ਸ਼ਮੂਲੀਅਤ ਕਰਕੇ ਜ਼ਿਲਾ ਵਾਸੀਆਂ ਨੂੰ ਟੀਕਾਕਰਨ ਲਈ ਪ੍ਰੇਰਿਆ
ਬਰਨਾਲਾ, 3 ਜੁਲਾਈ 2021
ਜ਼ਿਲਾ ਬਰਨਾਲਾ ਵਿੱਚ ਅੱਜ ਵੱਖ ਵੱਖ ਥਾਈਂ ਲੱਗੇ 40 ਦੇ ਕਰੀਬ ਟੀਕਾਕਰਨ ਕੈਂਪਾਂ ਨੂੰ ਜ਼ਿਲਾ ਵਾਸੀਆਂ ਦਾ ਭਰਵਾਂ ਹੁੰਗਾਰਾ ਮਿਲਿਆ। ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਲਾਏ ਇਨਾਂ ਕੈਂਪਾਂ ਵਿੱਚ ਲਗਪਗ 9800 ਵਿਅਕਤੀਆਂ ਨੇ ਟੀਕਾਕਰਨ ਕਰਵਾਇਆ।
ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਖ਼ੁਦ ਕੈਂਪਾਂ ਵਿੱਚ ਸ਼ਮੂਲੀਅਤ ਕਰਕੇ ਜ਼ਿਲਾ ਵਾਸੀਆਂ ਨੂੰ ਟੀਕਾਕਰਨ ਲਈ ਪ੍ਰੇਰਿਆ। ਡਿਪਟੀ ਕਮਿਸ਼ਨਰ ਵੱਲੋਂ ਬਰਨਾਲਾ ਸ਼ਹਿਰ ਵਿਚ ਬਰਨਾਲਾ ਕਲੱਬ, ਨਗਰ ਕੌਂਸਲ ਦਫਤਰ ਤੋਂ ਇਲਾਵਾ ਪਿੰਡ ਕਾਹਨੇਕੇ ਸਣੇ ਹੋਰ ਕੈਂਪਾਂ ਦਾ ਦੌਰਾ ਕੀਤਾ ਗਿਆ ਅਤੇ ਸਿਹਤ ਅਮਲੇ ਤੇ ਆਮ ਲੋਕਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ। ਇਸ ਮੌਕੇ ਉਨਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਪੂਰੀ ਤਰਾਂ ਖਾਤਮੇ ਲਈ ਵੈਕਸੀਨੇਸ਼ਨ ਬੇਹੱਦ ਅਹਿਮ ਹੈ ਅਤੇ ਇਹ ਪੂਰੀ ਤਰਾਂ ਸੁਰੱਖਿਅਤ ਹੈ, ਇਸ ਲਈ 18 ਸਾਲ ਤੋਂ ਉਪਰ ਦਾ ਹਰ ਵਿਅਕਤੀ ਟੀਕਾਕਰਣ ਜ਼ਰੂਰ ਕਰਵਾਵੇ।
ਇਸ ਮੌਕੇ ਐੱਸਡੀਐੱਮ ਸ੍ਰੀ ਵਰਜੀਤ ਵਾਲੀਆ, ਸਿਵਲ ਸਰਜਨ ਡਾ. ਜਸਵੀਰ ਸਿੰਘ ਔਲਖ, ਜ਼ਿਲਾ ਟੀਕਾਕਰਨ ਅਫਸਰ ਡਾ. ਰਾਜਿੰਦਰ ਸਿੰਗਲਾ ਤੇ ਹੋਰ ਅਧਿਕਾਰੀਆਂ ਵੱਲੋਂ ਕੈਂਪਾਂ ਦਾ ਦੌਰਾ ਕਰਕੇ ਜਾਇਜ਼ਾ ਲਿਆ ਗਿਆ।
ਦੱਸਣਯੋਗ ਹੈ ਕਿ ਬਰਨਾਲਾ ਸ਼ਹਿਰ ਵਿਚ ਦਫ਼ਤਰ ਨਗਰ ਕੌਂਸਲ ਬਰਨਾਲਾ, ਗੁਰਦੁਆਰਾ ਸਿੰਘ ਸਭਾ ਦਸਮੇਸ਼ ਨਗਰ ਧਨੌਲਾ ਰੋਡ ਬਰਨਾਲਾ, ਗੁਰਦੁਆਰਾ ਮੰਜੀ ਸਾਹਿਬ ਸੇਖਾ ਚੌਂਕ ਬਰਨਾਲਾ, ਅਕਾਲਗੜ ਬਸਤੀ ਦਫ਼ਤਰ ਐਮ.ਸੀ., ਸਰਕਾਰੀ ਪ੍ਰਾਇਮਰੀ ਸਕੂਲ ਗੁਰਸੇਵਕ ਨਗਰ ਬਰਨਾਲਾ, ਗੁਰਦੁਆਰਾ ਪ੍ਰਗਟਸਰ ਸਾਹਿਬ ਗੁਰਸੇਵਕ ਨਗਰ ਹੰਡਿਆਇਆ ਰੋਡ ਬਰਨਾਲਾ, ਗੋਬਿੰਦ ਕਲੋਨੀ, ਐਸ.ਡੀ. ਸੀਨੀਅਰ ਸੈਕੰਡਰੀ ਸਕੂਲ ਨੇੜੇ ਵਾਲਮੀਕ ਚੌਂਕ ਬਰਨਾਲਾ, ਸਰਕਾਰੀ ਡਿਸਪੈਂਸਰੀ ਸੂਜਾ ਪੱਤੀ ਸੰਘੇੜਾ, ਨਿਰੰਕਾਰੀ ਭਵਨ ਕੇ.ਸੀ.ਰੋਡ ਬਰਨਾਲਾ, ਸਵਾਮੀ ਨਿੱਤਿਆ ਨੰਦ ਸਨਿਆਸ ਆਸ਼ਰਮ ਨੇੜੇ ਸੰਧੂ ਟਾਇਲ ਫੈਕਟਰੀ ਲੱਖੀ ਕਲੋਨੀ ਬਰਨਾਲਾ, ਸਰਕਾਰੀ ਪ੍ਰਾਇਮਰੀ ਬਾਬਾ ਆਲਾ ਸਿੰਘ ਸਕੂਲ ਪੱਤੀ ਰੋਡ ਬਰਨਾਲਾ, ਸ਼ਾਂਤੀ ਹਾਲ ਬਰਨਾਲਾ, ਬਰਨਾਲਾ ਕਲੱਬ, ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਲੜਕੇ ਬਰਨਾਲਾ, ਪ੍ਰੇਮ ਨਗਰ ਡਿਸਪੈਂਸਰੀ ਬਰਨਾਲਾ, ਸੰਧੂ ਪੱਤੀ ਡਿਸਪੈਂਸਰੀ ਬਰਨਾਲਾ ਅਤੇ ਪੀ.ਪੀ. ਯੂਨਿਟ ਸਿਵਲ ਹਸਪਤਾਲ ਬਰਨਾਲਾ ਤੋਂ ਇਲਾਵਾ ਅੱਜ ਤਪਾ, ਧਨੌਲਾ, ਭਦੌੜ, ਸ਼ਹਿਣਾ ਤੇ ਮਹਿਲ ਕਲਾਂ ਵਿੱਚ 39 ਮੈਗਾ ਟੀਕਾਕਰਨ ਕੈਂਪ ਲਾਏ ਗਏ।

Spread the love