ਬ੍ਰਾਂਚ ਅਧੀਨ ਪੈਂਦੇ ਪਿੰਡਾਂ/ਸ਼ਹਿਰਾਂ ਦੇ ਪਾਣੀ ਵਾਲੇ ਟੈਂਕ ਭਰ ਲਏ ਜਾਣ ਤਾਂ ਜੋ ਬੰਦੀ ਦੌਰਾਨ ਪੀਣ ਵਾਲੇ ਪਾਣੀ ਦੀ ਕੋਈ ਦਿੱਕਤ ਪੇਸ਼ ਨਾ ਆਵੇ – ਸੰਦੀਪ ਸਿੰਘ ਮਾਂਗਟ
ਲੁਧਿਆਣਾ, 06 ਅਕਤੂਬਰ 2021
ਬਠਿੰਡਾ ਨਹਿਰ ਮੰਡਲ ਦੇ ਕਾਰਜ਼ਕਾਰੀ ਇੰਜੀਨੀਅਰ ਸ੍ਰੀ ਸੰਦੀਪ ਸਿੰਘ ਮਾਂਗਟ ਨੇ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਠਿੰਡਾ ਬ੍ਰਾਂਚ ਦੀ ਮਿਤੀ 06 ਅਕਤੂਬਰ ਤੋਂ 26 ਅਕਤੂਬਰ, 2021 ਤੱਕ ਬੰਦੀ ਆਉਣ ਦੀ ਸੰਭਾਵਨਾ ਹੈ।
ਹੋਰ ਪੜ੍ਹੋ :-ਵਿਧਾਇਕ ਅੰਗਦ ਸਿੰਘ ਨੇ ਫਾਂਬੜਾ ਸੁਸਾਇਟੀ ਨਾਲ ਸਬੰਧਤ ਲਾਭਪਾਤਰੀਆਂ ਨੂੰ ਸੌਂਪੇ 72.68 ਲੱਖ ਦੇ ਚੈੱਕ
ਉਨ੍ਹਾਂ ਦੱਸਿਆ ਕਿ ਬਠਿੰਡਾ ਬ੍ਰਾਂਚ ਦੀ ਬੁਰਜੀ 390000 ਤੋਂ 448000 ਤੱਕ ਨਵ-ਉਸਾਰੀ ਦਾ ਕੰਮ ਕਰਵਾਇਆ ਜਾਣਾ ਹੈ। ਇਸ ਤੋਂ ਇਲਾਵਾ ਹਾੜੀ ਦੀ ਬਿਜਾਈ ਸ਼ੁਰੂ ਹੋਣ ਤੋਂ ਪਹਿਲਾਂ ਰਜਬਾਹੇ/ਮਾਈਨਰਾਂ ਦੀ ਸਫਾਈ ਕੀਤੀ ਜਾਣੀ ਹੈ। ਇਸ ਲਈ ਬਠਿੰਡਾ ਬ੍ਰਾਂਚ ਦੀ ਮਿਤੀ 06 ਅਕਤੂਬਰ ਤੋਂ 26 ਅਕਤੂਬਰ, 2021 ਤੱਕ ਬੰਦੀ ਆਉਣ ਦੀ ਸੰਭਾਵਨਾ ਹੈ।
ਇਸ ਕਰਕੇ ਆਮ ਪਬਲਿਕ, ਜਿੰਮੀਦਾਰ ਅਤੇ ਸਬੰਧਤ ਮਹਿਕਮਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਬਠਿੰਡਾ ਬ੍ਰਾਂਚ ਅਧੀਨ ਪੈਂਦੇ ਪਿੰਡਾਂ/ਸ਼ਹਿਰਾਂ ਦੇ ਵਾਟਰ ਵਰਕਸਾਂ ਦੇ ਪਾਣੀ ਵਾਲੇ ਟੈਂਕ ਦੇ ਭੰਡਾਰ ਭਰ ਲਏ ਜਾਣ ਤਾਂ ਜੋ ਬੰਦੀ ਦੌਰਾਨ ਪੀਣ ਵਾਲੇ ਪਾਣੀ ਦੀ ਕੋਈ ਦਿੱਕਤ ਪੇਸ਼ ਨਾ ਆਵੇ।