ਕਿਸੇ ਕੰਮ ਨੂੰ ਕਰਵਾਉਂਣ ਲਈ ਕੋਈ ਬਾਹਰੀ ਵਿਅਕਤੀ ਪੈਸੇਆਂ ਦੀ ਕਰੇ ਮੰਗ ਤਾਂ ਲਿਆਓ ਪ੍ਰਸਾਸਨ ਦੇ ਧਿਆਨ ਚੌਂ
ਸੇਵਾ ਕੇਂਦਰਾਂ ਚੋ ਦਿੱਤੀ ਜਾ ਰਹੀ ਹੈ ਸੇਵਾਵਾਂ ਦੀ ਡੋਰ ਸਟੈਪ ਡਿਲਵਰੀ
ਹਰੇਕ ਸੇਵਾ ਕੇਂਦਰ ਵਿੱਚ ਲੋਕਾਂ ਦੀ ਸਹਾਇਤਾ ਲਈ ਸਥਾਪਤ ਕੀਤੇ ਗਏ ਹਨ ਹੈਲਪ ਡੈਸਕ
ਪਠਾਨਕੋਟ 1 ਅਪ੍ਰੈਲ 2022
ਪੰਜਾਬ ਸਰਕਾਰ ਵੱਲੋਂ ਭਰਿਸਟਾਚਾਰ ਨੂੰ ਖਤਮ ਕਰਨ ਲਈ ਟੋਲ ਫ੍ਰੀ ਨੰਬਰ ਵੀ ਜਾਰੀ ਕੀਤਾ ਗਿਆ ਹੈ ਅਗਰ ਸੇਵਾ ਕੇਂਦਰ ਵਿੱਚ ਮਿਲਣ ਵਾਲੀਆਂ ਸੇਵਾਵਾਂ ਲਈ ਏਜੰਟ ਟਾਈਪ ਦੇ ਲੋਕ ਜਾਂ ਬਾਹਰ ਤੋਂ ਕੋਈ ਵੀ ਵਿਅਕਤੀ ਆਪ ਤੋਂ ਕਿਸੇ ਤਰ੍ਹਾਂ ਦੀ ਪੈਸੇ ਦੀ ਮੰਗ ਕਰਦਾ ਹੈ ਤਾਂ ਉਸ ਦੀ ਸਿਕਾਇਤ ਟੋਲ ਫ੍ਰੀ ਨੰਬਰ ਤੇ ਕੀਤੀ ਜਾ ਸਕਦੀ ਹੈ ਜਾਂ ਜਿਲ੍ਹਾ ਪ੍ਰਸਾਸਨ ਦੇ ਵੀ ਧਿਆਨ ਚੋਂ ਲਿਆਂਦਾ ਜਾ ਸਕਦਾ ਹੈ ਜਿਸ ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ।
ਹੋਰ ਪੜ੍ਹੋ :-ਮੱਛੀ ਪਾਲਣ ਵਿਭਾਗ ਵੱਲੋਂ ਇੱਕ ਰੋਜ਼ਾ ਸਿਖਲਾਈ ਕੈਂਪ
ਇਹ ਪ੍ਰਗਟਾਵਾ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸਨਰ ਪਠਾਨਕੋਟ ਨੇ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਵਿਧਾ ਦੇ ਲਈ ਜਿਲ੍ਹੇ ਅੰਦਰ ਸੇਵਾ ਕੇਂਦਰ ਸਥਾਪਤ ਕੀਤੇ ਗਏ ਹਨ ਅਤੇ ਹਰ ਸੇਵਾ ਕੇਂਦਰ ਵਿੱਚ ਵੱਖ ਤੋਂ ਹੈਲਪ ਡੈਸਕ ਵੀ ਲਗਾਏ ਗਏ ਹਨ ਜਿਨ੍ਹਾਂ ਤੋਂ ਕਿਸੇ ਕੋਈ ਵੀ ਵਿਅਕਤੀ ਕਿਸੇ ਵੀ ਸੇਵਾ ਬਾਰੇ ਪੁੱਛ ਗਿੱਛ ਕਰ ਸਕਦੇ ਹਨ ਅਤੇ ਇਨ੍ਹਾਂ ਸੇਵਾਵਾਂ ਦੇ ਲਈ ਲੋਕਾਂ ਨੂੰ ਸੇਵਾ ਕੇਂਦਰ ਵਿੱਚ ਕੇਵਲ ਉਹ ਹੀ ਫੀਸ ਜਮ੍ਹਾ ਕਰਵਾਉਂਣੀ ਹੋਵੇਗੀ ਜੋ ਨਿਰਧਾਰਤ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਵਿੱਚ ਚਲ ਰਹੇ ਸੇਵਾ ਕੇਂਦਰਾਂ ਵਿੱਚ ਹੁਣ ਲੋਕਾਂ ਨੂੰ ਡੋਰ ਸਟੈਪ ਡਿਲਵਰੀ ਦੀ ਸੇਵਾ ਵੀ ਸੁਰੂ ਕੀਤੀ ਗਈ ਹੈ ਜਿਸ ਅਧੀਨ ਹੁਣ ਅਗਰ ਕੋਈ ਵਿਅਕਤੀ ਕਿਸੇ ਸੇਵਾ ਲਈ ਅਪਲਾਈ ਕਰਦਾ ਹੈ ਤਾਂ ਉਸ ਨੂੰ ਤਿਆਰ ਸਰਟੀਫਿਕੇਟ ਸਪੀਡ ਪੋਸਟ ਰਾਹੀਂ ਉਸ ਦੇ ਘਰ ਪਹੁੰਚਾਉਂਣ ਦੀ ਸੁਵਿਧਾ ਵੀ ਹੈ। ਉਨ੍ਹਾਂ ਕਿਹਾ ਕਿ ਡੋਰ ਸਟੈਪ ਡਿਲਵਰੀ ਲਈ ਸਰਕਾਰੀ ਫੀਸ ਨਿਰਧਾਰਤ ਕੀਤੀ ਗਈ ਹੈ ਲੋਕਲ ਸਿਟੀ ਅੰਦਰ ਇਹ ਸੇਵਾ 50 ਰੁਪਏ , ਨਗਰ ਨਿਗਮ ਦੀ ਹੱਦ ਤੋਂ ਬਾਹਰ ਇਹ ਸੇਵਾ 75 ਰੁਪਏ ਅਤੇ ਪੰਜਾਬ ਅੰਦਰ ਕਿਸੇ ਵੀ ਸਥਾਨ ਤੇ ਇਹ ਸੇਵਾ 100 ਰੁਪਏ ਵਿੱਚ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਸੇਵਾ ਕੇਂਦਰ ਦੀਆਂ ਬਹੁਤ ਸਾਰੀਆਂ ਸੇਵਾਵਾਂ ਆਨ ਲਾਈਨ ਵੀ ਦਿੱਤੀਆਂ ਜਾ ਰਹੀਆਂ ਹਨ ਅਤੇ ਹੁਣ ਲੋਕ ਘਰ ਬੈਠੇ ਵੀ ਆਨ ਲਾਈਨ ਇਹ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ। ਅਗਰ ਅਧਾਰ ਕਾਰਡ ਜਾਂ ਹੋਰ ਸੇਵਾਵਾਂ ਦਾ ਲਾਭ ਘਰ ਬੈਠੇ ਲੈਣਾ ਚਾਹੁੰਦੇ ਹੋ ਤਾਂ ਸੇਵਾ ਕੇਂਦਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਇਸ ਲਈ ਟੋਲ ਫ੍ਰੀ ਨੰਬਰ 11 ਤੇ ਕਾਲ ਕਰੋ ਅਤੇ ਸੇਵਾ ਕੇਂਦਰ ਦਾ ਕਰਮਚਾਰੀ ਆਪ ਦੇ ਘਰ ਪਹੁੰਚ ਕੇ ਆਪ ਦੀਆਂ ਸੇਵਾਵਾਂ ਆਨ ਲਾਈਨ ਅਪਲਾਈ ਕਰਵਾ ਸਕਦਾ ਹੈ। ਇਸ ਤਰ੍ਹਾਂ ਨਾਲ ਜਿੱਥੇ ਲੋਕਾਂ ਨੂੰ ਘਰ ਬੈਠ ਕੇ ਸਾਰੀਆਂ ਸੁਵਿਧਾਵਾਂ ਮਿਲਣਗੀਆਂ ਉੱਥੇ ਹੀ ਉਸ ਦੇ ਸਮੇਂ ਦੀ ਵੀ ਬੱਚਤ ਹੋਵੇਗੀ।