ਐਸ.ਏ.ਐਸ. ਨਗਰ 22 ਨਵੰਬਰ 2021
ਸ਼੍ਰੀ ਨਵਜੋਤ ਸਿੰਘ ਮਾਹਲ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈਸ ਨੋਟ ਰਾਹੀ ਦੱਸਿਆ ਕਿ ਮੋਹਾਲੀ ਪੁਲਿਸ ਵੱਲੋ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਅਤੇ ਪੰਜਾਬ ਰਾਜ ਵਿੱਚ ਨਸ਼ਿਆ ਖਿਲਾਫ ਵਿੱਢੀ ਮੁਹਿੰਮ ਨੂੰ ਮੁੱਖ ਰੱਖਦੇ ਹੋਏ ਸ਼੍ਰੀ ਵਜੀਰ ਸਿੰਘ ਖਹਿਰਾ, ਐਸ.ਪੀ (ਡੀ), ਐਸ.ਏ.ਐਸ ਨਗਰ, ਸ਼੍ਰੀ ਸੁਖਨਾਜ ਸਿੰਘ (ਡੀ), ਐਸ.ਏ.ਐਸ ਨਗਰ ਦੀ ਅਗਵਾਈ ਹੇਠ ਇੰਸਪੈਕਟਰ ਬਲਜਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਦੀ ਟੀਮ ਵੱਲੋ (1) ਮਿਤੀ 19-11-2021 ਨੂੰ ਇੱਕ ਦੜਾ ਸੱਟਾ ਲਗਵਾੳੇਣ ਵਾਲੇ ਨੋਜਵਾਨ ਨੂੰ ਸਮੇਤ ਪਰਚੀ ਦੜਾ ਸੱਟਾ ਅਤੇ ਇੱਕ ਬਾਲ ਪੈਨ ਅਤੇ 4500/- ਰੁਪਏ ਨਕਦੀ ਦੇ ਕਾਬੂ ਕਰਕੇ ਉਸ ਖਿਲਾਫ ਮੁਕੱਦਮਾ ਨੰਬਰ 379 ਮਿਤੀ 19-11-2021 ਅ/ਧ 13ਏ-3-67 ਜੀ ਐਕਟ ਥਾਣਾ ਸਿਟੀ ਖਰੜ ਦਰਜ ਰਜਿਸਟਰ ਕੀਤਾ ਗਿਆ ਹੈ।
ਹੋਰ ਪੜ੍ਹੋ :-ਚੰਦਰ ਗੈਂਦ ਨੇ ਮਲੇਰਕੋਟਲਾ ਜ਼ਿਲ੍ਹੇ ‘ਚ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ
ਦੋਸੀ ਬਾਦਲ ਪੁੱਤਰ ਬਲਕਾਰਾ ਵਾਸੀ #419 ਐਲ.ਆਈ.ਸੀ. ਕਲੋਨੀ ਥਾਣਾ ਸਿਟੀ ਖਰੜ ਜਿਲ੍ਹਾ ਐਸ.ਏ.ਐਸ ਨਗਰ ਦਾ ਰਹਿਣ ਵਾਲਾ ਹੈ।ਜਿਸ ਦੀ ਉਮਰ ਕਰੀਬ 25 ਸਾਲ ਹੈ, ਜੋ ਪਿਛਲੇ ਕਾਫੀ ਸਮੇ ਤੋ ਕਬਾੜ ਦੇ ਕੰਮ ਦੇ ਨਾਲ ਨਾਲ ਦੜੇ ਸੱਟੇ ਦਾ ਕੰਮ ਕਰਦਾ ਆ ਰਿਹਾ ਸੀ।ਜਿਸ ਨੂੰ ਮੁਕੱਦਮਾ ਉਕਤ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।
ਇਸ ਤੋ ਇਲਾਵਾ ਐਸ.ਐਸ.ਪੀ ਮੋਹਾਲੀ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 20-11-2021 ਨੂੰ ਸੀ.ਆਈ.ਏ ਸਟਾਫ ਮੋਹਾਲੀ ਦੀ ਪੁਲਿਸ ਪਾਰਟੀ ਨੂੰ ਇੱਕ ਖੂਫੀਆ ਇਤਲਾਹ ਮਿਲੀ ਸੀ ਕਿ ਤਿੰਨ ਮੁੱਲਾ ਫੈਸਨ ਵਿਅਕਤੀ ਗੱਡੀ ਨੰਬਰੀ ਐਚ.ਪੀ. 29 ਬੀ 9608 ਮਾਰਕਾ ਸਵਿਫਟ ਰੰਗ ਚਿੱਟਾ ਵਿੱਚ ਹੈਰੋਇੰਨ ਲੈ ਕੇ ਆ ਰਹੇ ਹਨ।ਜਿੰਨਾ ਨੇ ਇਹ ਹੈਰੋਇੰਨ ਅੱਗੇ ਆਪਣੇ ਗ੍ਰਾਹਕਾਂ ਨੂੰ ਚੰਡੀਗੜ,ਮੋਹਾਲੀ ਅਤੇ ਕੁਰਾਲੀ ਦੇ ਏਰੀਆ ਵਿੱਚ ਸਪਲਾਈ ਕਰਨੀ ਹੈ।
ਸੀ.ਆਈ.ਏ ਸਟਾਫ ਮੋਹਾਲੀ ਦੀ ਪੁਲਿਸ ਪਾਰਟੀ ਨੇ ਪਿੰਡ ਲ਼ਖਨੋਰ, ਖਰੜ-ਕੁਰਾਲੀ ਰੋਡ ਪਰ ਨਾਕਾਬੰਦੀ ਕਰਕੇ ਉੱਕਤ ਸਵਿਫਟ ਗੱਡੀ ਨੂੰ ਕਾਬੂ ਕਰਕੇ ਸਰਚ ਕਰਨ ਤੇ ਗੱਡੀ ਵਿੱਚੋ ਰਣਜੀਤ ਸਿੰਘ ਉਰਫ ਲੱਭੂ ਪੁੱਤਰ ਰਾਜੇਸ ਕੁਮਾਰ ਵਾਸੀ ਪਿੰਡ ਬਲ ਕਰੂਪੀ ਥਾਣਾ ਜੋਗਿੰਦਰਨਗਰ ਜਿਲ੍ਹਾ ਮੰਡੀ ਉਮਰ ਕਰੀਬ 26 ਸਾਲ, ਦੇਸਰਾਜ ਉਰਫ ਦੇਸੂ ਪੁੱਤਰ ਜਗਦੀਸ ਚੰਦ ਵਾਸੀ ਪਿੰਡ ਬਲੋਹਲ ਥਾਣਾ ਜੋਗਿੰਦਰਨਗਰ ਜਿਲ੍ਹਾ ਮੰਡੀ ਉਮਰ ਕਰੀਬ 32 ਸਾਲ ਅਤੇ ਹਰੀਸ ਕੁਮਾਰ ਪੁੱਤਰ ਰਾਮ ਪ੍ਰਕਾਸ ਵਾਸੀ ਪਿੰਡ ਚੋਗਾਨ ਥਾਣਾ ਬੈਜਨਾਥ ਜਿਲ਼੍ਹਾ ਕਾਂਗੜਾ ਹਿਮਾਚਲ ਪ੍ਰਦੇਸ ਉਮਰ ਕਰੀਬ 27 ਸਾਲ ਪਾਸੋ 200 ਗ੍ਰਾਮ ਹੈਰੋਇੰਨ ਬ੍ਰਾਮਦ ਹੋਣ ਤੇ ਇਹਨਾ ਵਿਰੁੱਧ ਮੁਕੱਦਮਾ ਨੰਬਰ 84 ਮਿਤੀ 20-11-2021 ਅ/ਧ 21-61-85 ਐਨ.ਡੀ.ਪੀ.ਐਸ. ਅਕੈਟ, ਥਾਣਾ ਸਦਰ ਕੁਰਾਲੀ ਵਿੱਚ ਦਰਜ ਰਜਿਸਟਰ ਕਰਵਾ ਕੇ ਉਕਤਾਨ ਤਿੰਨਾ ਵਿਅਕਤੀਆ ਨੂੰ ਗ੍ਰਿਫਤਾਰ ਕੀਤਾ ਹੈ।ਦੋਰਾਨੇ ਪੁੱਛਗਿੱਛ ਇਹ ਗੱਲ ਸਾਹਮਣੇ ਆਈ ਕਿ ਦੋਸੀਆਨ ਉਕਤਾਨ ਸਾਰੇ ਆਪਣੇ ਰਿਹਾਇਸੀ ਏਰੀਆ ਵਿੱਚ ਪੈਰਾਗਲਾਈਡਿੰਗ ਦੀ ਸਿਖਲਾਈ ਦਾ ਕੰਮ ਕਰਦੇ ਹਨ ਜਿਸ ਕਰਕੇ ਉਨ੍ਹਾ ਦੀ ਆਪਸ ਵਿੱਚ ਜਾਣ ਪਹਿਚਾਣ ਹੋ ਗਈ।ਜੋ ਨਸ਼ਾ ਕਰਨ ਦੇ ਆਦੀ ਹਨ ਅਤੇ ਆਪਣੇ ਨਸ਼ੇ ਦੀ ਲੋੜ ਨੂੰ ਪੁਰਾ ਕਰਨ ਲਈ ਹੈਰੋਇੰਨ ਦੀ ਸਪਲਾਈ ਦਾ ਧੰਦਾ ਕਰਨ ਲੱਗ ਪਏ।
ਜਿਹਨਾ ਨੇ ਪੁੱਛਗਿੱਛ ਦੋਰਾਨ ਇਹ ਵੀ ਦੱਸਿਆ ਕੇ ਇਹ ਹੈਰੋਇੰਨ ਸਸਤੇ ਭਾਅ ਵਿੱਚ ਦਿੱਲੀ ਤੋ ਲਿਆ ਕੇ ਚੰਡੀਗੜ, ਮੋਹਾਲੀ ਅਤੇ ਕੁਰਾਲੀ ਦੇ ਏਰੀਆ ਵਿੱਚ ਮਹਿੰਗੇ ਭਾਅ ਤੇ ਵੇਚ ਕੇ ਭਾਰੀ ਮੁਨਾਫਾ ਕਮਾਉਂਦੇ ਸੀ।ਦੋਸੀਆਨ ਉਕਤਾਨ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਹਨਾ ਨਾਲ ਹੈਰੋਇੰਨ ਦੀ ਸਪਲਾਈ ਕਰਨ ਵਾਲੇ ਮੁੱਖ ਤਸੱਕਰਾਂ ਬਾਰੇ ਜਾਣਕਾਰੀ ਹਾਸਿਲ ਕੀਤੀ ਜਾਵੇਗੀ ਅਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਹੈਰੋਇੰਨ ਦੀ ਸਪਲਾਈ ਚੈਨ ਨੂੰ ਤੋੜਿਆ ਜਾਵੇਗਾ।ਦੋਸੀਆਨ ਉਕਤਾਨ ਨੂੰ ਪੇਸ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।ਮੁੱਕਦਮਾ ਦੀ ਤਫਤੀਸ਼ ਜਾਰੀ ਹੈ।
ਬ੍ਰਾਮਦਗੀ
ਪਰਚੀ ਦੜਾ ਸੱਟਾ, ਇੱਕ ਬਾਲ ਪੈਨ ਅਤੇ 4500/- ਰੁਪਏ ਨਕਦੀ
200 ਗ੍ਰਾਮ ਹੈਰੋਇੰਨ, ਇੱਕ ਗੱਡੀ ਨੰਬਰ ਐਚ.ਪੀ. 29 ਬੀ 9608 ਮਾਰਕਾ ਸਵਿਫਟ ਰੰਗ ਚਿੱਟਾ