ਫਿਰੋਜ਼ਪੁਰ 7 ਅਪ੍ਰੈਲ 2022 ( ) ਸਕੂਲ ਫਿਰੋਜ਼ਪੁਰ ਦੇ ਦੋ ਸਾਲ ਪੂਰੇ ਹੋਣ ਤੇ ਸ਼ੁਕਰਾਨੇ ਵਜੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਇਸ ਮੌਕੇ ਤੇ ਸ੍ਰੀ ਰੁਪਿੰਦਰ ਸਿੰਘ ਸਰਸੋਆ ਮੈਨੇਜਿੰਗ ਡਾਇਰੈਕਟਰ ਈ ਸਕੂਲ ਨੇ ਦੱਸਿਆ ਕਿ ਈ ਸਕੂਲ ਭਾਰਤ ਦੀ ਨੰਬਰ ਇੱਕ ਆਈਲੈਟਸ ਅਕੈਡਮੀ ਹੈ ਉਨ੍ਹਾਂ ਨੇ ਦੱਸਿਆ ਕਿ ਫ਼ਿਰੋਜ਼ਪੁਰ ਈ ਸਕੂਲ ਜੋ ਕਿ ਸ੍ਰ. ਭੁਪਿੰਦਰ ਸਿੰਘ ਜੀ ਦੀ ਦੇਖ ਰੇਖ ਹੇਠ ਚੱਲ ਰਿਹਾ ਸੀ ਨੂੰ ਦੋ ਸਾਲ ਸਫਲਤਾਪੂਰਵਕ ਪੂਰੇ ਹੋਣ ਤੇ ਮੁਬਾਰਕਬਾਦ ਦਿੱਤੀ।
ਉਨ੍ਹਾਂ ਨੇ ਦੱਸਿਆ ਕਿ ਈ ਸਕੂਲ ਵੱਲੋਂ ਹੁਣ ਤੱਕ ਚਾਰ ਸੌ ਤੋਂ ਵੱਧ ਬੱਚਿਆਂ ਨੇ 9 ਬੈਂਡ ਇੱਕ ਜਾਂ ਦੋ ਮਡਿਉਲ ਵਿੱਚੋਂ ਪ੍ਰਾਪਤ ਕੀਤੇ ਜੋ ਕਿ ਇਕ ਰਿਕਾਰਡ ਹੈ ਉਨ੍ਹਾਂ ਵੱਲੋਂ ਅੱਜ ਤੋਂ ਫ਼ਿਰੋਜ਼ਪੁਰ ਅਕੈਡਮੀ ਦਾ ਚਾਰਜ ਸਰਦਾਰ ਕੁਲਜੀਤ ਸਿੰਘ ਨੂੰ ਦਿੱਤਾ ਅਤੇ ਅੱਜ ਤੋਂ ਬਾਅਦ ਉਹੀ ਇਸ ਅਕੈਡਮੀ ਦਾ ਕਾਰਜ ਭਾਰ ਸੰਭਾਲਣਗੇ ਅਤੇ ਸਰਦਾਰ ਭੁਪਿੰਦਰ ਸਿੰਘ ਜੀ ਅੱਜ ਤੋਂ ਬਾਅਦ ਫ਼ਰੀਦਕੋਟ ਵਿਖੇ ਈ ਸਕੂਲ ਦੀ ਨਵੀਂ ਅਕੈਡਮੀ ਦਾ ਕਾਰਜਭਾਰ ਸੰਭਾਲਣਗੇ ਉਨ੍ਹਾਂ ਨੇ ਇਸ ਸਕੂਲ ਦੀ ਕਾਮਯਾਬੀ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਐਮ ਐਲ ਏ ਸ੍ਰੀ ਰਜਨੀਸ਼ ਦਹੀਆ ਜੀ ਵਿਸ਼ੇਸ਼ ਤੌਰ ਤੇ ਅਕੈਡਮੀ ਵਿੱਚ ਪਹੁੰਚ ਕੇ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਹਰ ਸੰਭਵ ਮੱਦਦ ਦੇਣ ਦਾ ਭਰੋਸਾ ਵੀ ਦਿੱਤਾ ਇਸ ਮੌਕੇ ਤੇ ਫ਼ਿਰੋਜ਼ਪੁਰ ਅਕੈਡਮੀ ਦੇ ਮੈਨੇਜਰ ਸਰਦਾਰ ਕੁਲਜੀਤ ਸਿੰਘ ਜੀ ਨੇ ਸ੍ਰੀ ਰਜਨੀਸ਼ ਦਹੀਆ,ਸ੍ਰੀ ਰੁਪਿੰਦਰ ਸਿੰਘ ਸਰਸੋਆ, ਸ੍ਰੀ ਭੁਪਿੰਦਰ ਸਿੰਘ ਗਿੱਲ, ਸ੍ਰੀ ਅੰਮ੍ਰਿਤਪਾਲ ਸਿੰਘ ਸੋਢੀ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਫਿਰੋਜ਼ਪੁਰ ਸ਼ਹਿਰੀ ਅਤੇ ਸਰਦਾਰ ਹੰਸਪਾਲ ਸਿੰਘ ਜੀ ਨੂੰ ਸਨਮਾਨ ਚਿੰਨ੍ਹ ਦੇਕੇ ਸਨਮਾਨਤ ਕੀਤਾ ਗਿਆ।
ਅੰਤ ਵਿਚ ਸਰਦਾਰ ਬਲਵੰਤ ਸਿੰਘ ਸਾਬਕਾ ਜ਼ਿਲ੍ਹਾ ਸਪੋਰਟਸ ਅਫ਼ਸਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਾਹਿਗੁਰੂ ਅੱਗੇ ਅਰਦਾਸ ਕਰਕੇ ਕਾਮਨਾ ਕੀਤੀ ਕਿ ਇਹ ਅਕੈਡਮੀ ਅੱਗੇ ਤੋਂ ਵੀ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇਗੀ ਇਸ ਮੌਕੇ ਤੇ ਸਰਦਾਰ ਸੁਰਿੰਦਰਪਾਲ ਸਿੰਘ ਜਲੰਧਰ, ਸ੍ਰੀਮਤੀ ਪਰਵਿੰਦਰ ਕੌਰ, ਸਰਦਾਰ ਹੰਸਪਾਲ ਸਿੰਘ, ਸਰਦਾਰ ਹਰਜਿੰਦਰ ਸਿੰਘ, ਸ੍ਰੀਮਤੀ ਜਗਜੀਤ ਕੌਰ, ਸ੍ਰੀਮਤੀ ਅਰਵਿੰਦਰ ਕੌਰ, ਸਰਦਾਰ ਗੁਰਨੈਬ ਸਿੰਘ ਬਰਾੜ ਸਾਬਕਾ ਐਮਐਲਏ ਤੋਂ ਇਲਾਵਾ ਸਟਾਫ ਦੇ ਮਿਸ ਤਾਨੀਆਂ ਸੇਠੀ, ਮਿਸ ਅਵੰਤਿਕਾ, ਮਨਦੀਪ ਕੌਰ, ਅਮਨ ਦੀਪ ਕੌਰ, ਪਰਵਿੰਦਰ ਕੌਰ ,ਕੰਚਨ, ਮੋਨਿਕਾ, ਅਦਿਤੀ ,ਅਮਨਦੀਪ ਸਿੰਘ, ਹਰਨੀਤ ਕੌਰ, ਗੁਰਵਿੰਦਰ ਸਿੰਘ, ਗਗਨਦੀਪ ਸਿੰਘ, ਵਸੁਧਾ, ਰਜੇਸ਼ ਕੁਮਾਰ ਅਤੇ ਹੇਮਾ ਵੀ ਹਾਜ਼ਰ ਸਨ।