ਸਕੱਤਰ , ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਵੱਲੋ ਦੀਵਾਲੀ ਦੇ ਮੌਕੇ ਉਪਰ ਬਿਰਧ ਆਸਰਮ ਗੁਰਦਾਸਪੁਰ ਦਾ ਦੌਰਾ ਕੀਤਾ ਗਿਆ ।

ਬਿਰਧ ਆਸਰਮ
ਸਕੱਤਰ , ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਵੱਲੋ ਦੀਵਾਲੀ ਦੇ ਮੌਕੇ ਉਪਰ ਬਿਰਧ ਆਸਰਮ ਗੁਰਦਾਸਪੁਰ ਦਾ ਦੌਰਾ ਕੀਤਾ ਗਿਆ ।

ਗੁਰਦਾਸਪੁਰ 6 ਨਵੰਬਰ 2021

ਮੈਡਮ ਨਵਦੀਪ ਕੌਰ ਗਿੱਲ , ਸਕੱਤਰ , ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਵੱਲੋ ਬਿਰਧ ਆਸ਼ਰਮ , ਗੁਰਦਾਸਪੁਰ ਦਾ  3 ਨਵੰਬਰ 2021 ਨੂੰ ਦੌਰਾ ਕੀਤਾ ਗਿਆ । ਇਸ ਦੌਰੇ ਦੌਰਾਨ ਉਨ੍ਹਾਂ ਦੇ ਨਾਲ ਸ੍ਰੀ ਪ੍ਰਭਦੀਪ ਸਿੰਘ ਸੰਧੂ, ਪੈਨਲ ਐਡਵੋਕੇਟ ਵੀ ਮੋਜੂਦ ਸਨ ।  ਇਸ ਸਮੇ ਬਿਰਧ ਆਸ਼ਰਮ , ਗੁਰਦਾਸਪੁਰ ਵਿਖੇ 19 ਬਜੁਰਦਗ ਮੌਜੂਦ ਸਨ । ਮੈਡਮ ਨਵਦੀਪ ਕੌਰ ਗਿੱਲ , ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾ  ਅਥਾਰਟੀ ਗੁਰਦਾਸਪੁਰ ਵੱਲੋ  ਬਜੁਰਗਾਂ ਨੂੰ ਮਿਲਿਆ  ਗਿਆ ਅਤੇ ਦੀਵਾਲੀ ਦੇ ਮੌਕੇ ਤੇ ਬਜੁਰਗਾਂ ਨੂੰ ਵਧਾਈ ਵੀ ਦਿੱਤੀ ਗਈ । ਮੈਡਮ ਨਵਦੀਪ ਕੌਰ ਗਿੱਲ ਵੱਲੋ ਬਜੁਰਗਾਂ ਨੂੰ ਦੀਵਾਲੀ ਦੇ ਮੌਕੇ ਤੇ ਚਿਲਡਰਨ ਹੋਮ ਦੇ ਬੱਚਿਆਂ ਵੱਲੋ ਤਿਆਰ ਕੀਤੇ ਗਏ ਦੀਵੇ ਅਤੇ ਰਿਫਰੈਸਮੈਟ ਵੀ ਦਿੱਤੀ ਅਤੇ ਦੀਵਾਲੀ ਦੇ ਮੌਕੇ ਤੇ ਮਿੱਲ-ਜੁਲ ਕੇ ਅਤੇ ਪਿਆਰ ਨਾਲ ਦੀਵਾਲੀ ਮਨਾਉਣ ਲਈ ਕਿਹਾ ਗਿਆ ।

Spread the love