ਭਾਜਯੁਮੋ ਨੇ ਚੰਡੀਗੜ੍ਹ ‘ਚ ਕੱਢੀ ‘ਯੁਵਾ ਸੰਕਲਪ ਤਿਰੰਗਾ ਰੈਲੀ'

ਆਜ਼ਾਦੀ ਦੇ 75 ਸਾਲਾਂ ਨੂੰ ਸਮਰਪਿਤ ‘ਅੰਮ੍ਰਿਤ ਮਹੋਤਸਵ’ ਤਹਿਤ ਮਨਾਏ ਜਾ ਰਹੇ ਹਨ ਪ੍ਰੋਗਰਾਮ

ਚੰਡੀਗੜ੍ਹ, 16 ਅਗਸਤ 2021: ਭਾਰਤੀ ਜਨਤਾ ਯੁਵਾ ਮੋਰਚਾ (ਭਾਜਯੁਮੋ) ਦੇ ਸੂਬਾ ਪ੍ਰਧਾਨ ਵਿਜੇ ਰਾਣਾ ਦੀ ਅਗਵਾਈ ‘ਚ ਆਜ਼ਾਦੀ ਦੇ 75 ਸਾਲਾਂ ਨੂੰ ਸਮਰਪਿਤ ‘ਅਮ੍ਰਿਤ ਮਹੋਤਸਵ’ ਪ੍ਰੋਗਰਾਮ ਦੇ ਤਹਿਤ ਇੱਕ ਵਿਸ਼ਾਲ ‘ਯੁਵਾ ਸੰਕਲਪ ਤਿਰੰਗਾ ਰੈਲੀ’ ਦਾ ਆਯੋਜਨ ਕੀਤਾ ਗਿਆ, ਜਿਸ ‘ਚ ਭਾਜਪਾ ਪ੍ਰਧਾਨ ਅਰੁਣ ਸੂਦ, ਮੇਅਰ ਰਵੀ ਕਾਂਤ ਸ਼ਰਮਾ ਅਤੇ ਭਾਜਯੁਮੋ ਦੇ ਰਾਸ਼ਟਰੀ ਸੋਸ਼ਲ ਮੀਡੀਆ ਇੰਚਾਰਜ ਕਪਿਲ ਪਰਮਾਰ ਨੇ ਖ਼ਾਸ ਤੌਰ ‘ਤੇ ਸ਼ਿਰਕਤ ਕੀਤੀ।
ਭਾਜਪਾ ਦੇ ਸੂਬਾਈ ਪ੍ਰਧਾਨ ਅਰੁਣ ਸੂਦ ਨੇ ਕਿਹਾ ਕਿ ਆਜ਼ਾਦੀ ਦੀ 75ਵੀਂ ਵਰ੍ਹੇਗੰਡ ਮੌਕੇ ਸਹੀ ਅਰਥਾਂ ਵਿੱਚ ਭਾਰਤ ਆਜ਼ਾਦ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਜ ਕਸ਼ਮੀਰ ਤੋਂ ਕੰਨਿਆਕੁਮਾਰੀ ਅਤੇ ਕੱਛ ਤੋਂ ਅਰੁਣਾਚਲ ਤੱਕ ਇੱਕ ਸੰਵਿਧਾਨ ਲਾਗੂ ਹੈ ਅਤੇ ਇੱਕੋ ਝੰਡਾ ਤਿਰੰਗਾ ਲਹਿਰਾਇਆ ਜਾਂਦਾ ਹੈ। ਅੱਜ ਜਿਹੜੇ ਵੀ ਦੇਸ਼ ਭਾਰਤ ਵੱਲ ਗਲਤ ਇਰਾਦੇ ਨਾਲ ਤੱਕਦੇ ਹਨ, ਉਨ੍ਹਾਂ ਦੇਸ਼ਾਂ ਨੂੰ ਉਹਨਾਂ ਦੇ ਹੀ ਘਰਾਂ ਵਿੱਚ ਵੜ ਕੇ ਮਾਰਿਆ ਜਾਂਦਾ ਹੈ।

ਭਾਜਯੁਮੋ ਸੂਬਾ ਪ੍ਰਧਾਨ ਵਿਜੇ ਰਾਣਾ ਨੇ ਕਿਹਾ ਕਿ ਸਾਡੀ ਪੀੜ੍ਹੀ ਨੂੰ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਦਾ ਸੁਭਾਗ ਭਾਵੇਂ ਨਾ ਮਿਲਿਆ ਹੋਵੇ, ਪਰ ਸਾਨੂੰ ਦੇਸ਼ ਲਈ ਜੀਣ ਦਾ ਮੌਕਾ ਜ਼ਰੂਰ ਮਿਲਿਆ ਹੈ ਅਤੇ ਯੁਵਾ ਮੋਰਚੇ ਦਾ ਇਹ ਹਮੇਸ਼ਾ ਟੀਚਾ ਰਿਹਾ ਹੈ ਕਿ ਭਾਰਤ ਨੂੰ ਉਸਦਾ ਮਾਣ ਅਤੇ ਗੌਰਵ ਦੁਬਾਰਾ ਹਾਸਿਲ ਕਰਵਾ ਕੇ ਵਿਸ਼ਵਗੁਰੂ ਬਣਾਇਆ ਜਾਵੇ।

ਭਾਜਯੁਮੋ ਦੇ ਸੂਬਾ ਮੀਤ ਪ੍ਰਧਾਨ ਅਰੁਣਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੈਂਕੜੇ ਨੌਜਵਾਨਾਂ ਨੇ ਆਪਣੇ ਸਾਈਕਲਾਂ ‘ਤੇ ਤਿਰੰਗੇ ਝੰਡੇ ਲਗਾ ਕੇ ਰੈਲੀ ਵਿੱਚ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਇਹ ਰੈਲੀ ਸੈਕਟਰ 17 ਦੀ ਮਲਟੀ ਲੈਵਲ ਪਾਰਕਿੰਗ ਤੋਂ ਸ਼ੁਰੂ ਹੋਈ ਅਤੇ ਸੈਕਟਰ 17, 22, 21, 20, 33, 34, 35, 36, 37, 24, 23, 16 ਤੋਂ ਹੁੰਦੇ ਹੋਏ ਮੁੜ ਸੈਕਟਰ 17 ਵਿੱਚ ਸਮਾਪਤ ਹੋਈ। ਉਨ੍ਹਾਂ ਦੱਸਿਆ ਕਿ ਸਾਬਕਾ ਪ੍ਰਧਾਨ ਮੰਤਰੀ ‘ਭਾਰਤ ਰਤਨ’ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੀ ਤੀਜੀ ਬਰਸੀ ‘ਤੇ ਉਨ੍ਹਾਂ ਦੇ ਚਿੱਤਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।

ਇਸ ਮੌਕੇ ਭਾਜਪਾ ਚੰਡੀਗੜ੍ਹ ਦੇ ਜਨਰਲ ਸਕੱਤਰ ਰਾਮਵੀਰ ਭੱਟੀ, ਸਕੱਤਰ ਅਨੂਪ ਗੁਪਤਾ, ਅਮਿਤ ਰਾਣਾ, ਭਾਜਯੁਮੋ ਸੂਬਾ ਮੀਤ ਪ੍ਰਧਾਨ ਅਰੁਣਦੀਪ ਸਿੰਘ, ਅਭਿਨਵ ਸ਼ਰਮਾ, ਵਰਿੰਦਰ ਸਿੰਘ, ਸੂਬਾ ਜਨਰਲ ਸਕੱਤਰ ਗਣੇਸ਼ ਝਾਅ, ਜਸਮਨਪ੍ਰੀਤ ਸਿੰਘ, ਸੂਬਾ ਸਕੱਤਰ ਕਮਲ ਸ਼ਰਮਾ, ਰੋਬਿਨ ਰਾਣਾ, ਸ਼ਸ਼ਾਂਕ ਦੁਬੇ, ਜ਼ਿਲ੍ਹਾ ਪ੍ਰਧਾਨ ਮਨੋਜ ਚੌਧਰੀ, ਸ਼ਸ਼ਾਂਕ ਭੱਟ, ਪੰਕਜ ਰਾਵਤ, ਅਨੰਤ ਚੌਧਰੀ, ਸਾਕੇਤ ਮਲਹੋਤਰਾ, ਦੀਪਕ ਮਾਧਵ ਅਤੇ ਹੋਰ ਵਰਕਰਾਂ ਨੇ ਭਾਗ ਲਿਆ।