ਨਰਿੰਦਰ ਮੋਦੀ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਵਾਂਗ ਕਿਸਾਨਾਂ  ਦੀਆਂ ਬਾਕੀ ਮੰਗਾਂ ਵੀ  ਮੰਨਣ : ਪ੍ਰੋ ਬਡੂੰਗਰ  

BANDURANG
ਨਰਿੰਦਰ ਮੋਦੀ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਵਾਂਗ ਕਿਸਾਨਾਂ  ਦੀਆਂ ਬਾਕੀ ਮੰਗਾਂ ਵੀ  ਮੰਨਣ : ਪ੍ਰੋ ਬਡੂੰਗਰ  
ਪਟਿਆਲਾ  23 ਨਵੰਬਰ  2021
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ ਕਿਰਪਾਲ ਸਿੰਘ ਬਡੂੰਗਰ ਨੇ  ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ  ਖੇਤੀ ਦੇ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ  ਦੇ ਫ਼ੈਸਲੇ ਦਾ  ਸਵਾਗਤ ਕਰਦਿਆਂ ਕਿਹਾ ਕਿ  ਲਗਭਗ  ਇਕ ਸਾਲ ਦੇ ਲੰਮੇ ਕਿਸਾਨੀ ਸੰਘਰਸ਼ ਉਪਰੰਤ  ਕੇਂਦਰ ਸਰਕਾਰ ਵੱਲੋਂ  ਖੇਤੀ ਦੇ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਤਾਂ ਲੈ ਲਿਆ ਗਿਆ ਹੈ ਪ੍ਰੰਤੂ  ਕਿਸਾਨਾਂ ਦੀਆਂ ਬਾਕੀ ਮੰਗਾਂ ਅਨੁਸਾਰ  ਫ਼ਸਲਾਂ ਤੇ ਐਮ.ਐਸ.ਪੀ ਵੀ ਨਿਸ਼ਚਿਤ ਕੀਤੀ ਜਾਣੀ ਚਾਹੀਦੀ ਹੈ ।

ਹੋਰ ਪੜ੍ਹੋ :-ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਲੋਕ ਗਾਇਕਾ ਗੁਰਮੀਤ ਬਾਵਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ
ਪ੍ਰੋ. ਬਡੂੰਗਰ ਨੇ  ਕਿਹਾ ਕਿ ਕੇਂਦਰ ਸਰਕਾਰ ਵੱਲੋਂ   ਇਹ ਕਾਨੂੰਨ ਬਹੁਤ ਦੇਰ ਪਹਿਲਾਂ ਵਾਪਸ ਲੈ ਲੈਣੇ   ਚਾਹੀਦੇ ਸਨ ਕਿਉਂਕਿ ਇਸ ਕਿਸਾਨੀ ਸੰਘਰਸ ਵਿੱਚ ਲਗਭਗ  700 ਦੇ ਕਰੀਬ ਕਿਸਾਨਾਂ ਵੱਲੋਂ ਆਪਣੀਆਂ ਸ਼ਹਾਦਤਾਂ ਦਿੱਤੀਆਂ ਗਈਆਂ ਤੇ ਉਨ੍ਹਾਂ ਪਰਿਵਾਰਾਂ ਨੂੰ  ਆਪਣੇ ਘਰ ਦੇ ਜੀਅ ਕਿੱਥੋਂ ਵਾਪਸ ਮਿਲ ਸਕਣਗੇ, ਜੋ ਦਿੱਲੀ ਦੇ ਵੱਖ ਵੱਖ ਬਾਰਡਰਾਂ ਤੇ ਕੇਂਦਰ ਸਰਕਾਰ ਖ਼ਿਲਾਫ਼ ਇਨ੍ਹਾਂ ਖੇਤੀ ਦੇ   ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਆਪਣਾ ਸ਼ਾਂਤਮਈ ਸੰਘਰਸ਼ ਕਰ ਰਹੇ ਸਨ ।
ਪ੍ਰੋ. ਬਡੂੰਗਰ ਨੇ ਜ਼ੋਰ ਦੇ ਕੇ ਕਿਹਾ ਕਿ  ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਖੇਤੀ ਦੇ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ  ਕੀਤਾ ਹੈ ਉਸ ਦੇ ਨਾਲ ਨਾਲ  ਹੁਣ ਕਿਸਾਨਾਂ ਦੀਆਂ ਬਾਕੀ ਮੰਗਾਂ ਨੂੰ ਵੀ ਮੋਦੀ ਸਰਕਾਰ ਨੂੰ ਮੰਨ ਲੈਣੀਆਂ ਚਾਹੀਦੀਆਂ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਸਰਕਾਰ ਵਲੋਂ  ਸੱਤਾ ਵਿੱਚ ਆਉਣ ਤੋਂ ਪਹਿਲਾਂ ਕੀਤੇ ਗਏ ਕਿਸਾਨ ਕਰਜ਼ਾ ਸੰਪੂਰਨ ਮਾਫ਼ੀ ਦੇ ਵਾਅਦਿਆਂ  ਨੂੰ ਪੂਰਾ ਕਰਨ ਇਸ ਲਈ ਕਿਸਾਨਾਂ ਵੱਲੋਂ ਕੀਤੀ ਗਈ ਮੀਟਿੰਗ ਵਿੱਚ ਉਠਾਈ ਗਈ ਸੰਪੂਰਨ ਕਰਜ਼ਾ  ਮੁਆਫ਼ੀ ਦੀ ਮੰਗ ਨੂੰ ਠੁਕਰਾ ਕੇ  ਕਿਸਾਨ ਵਿਰੋਧੀ ਸਰਕਾਰ ਹੋਣ ਦਾ ਸਬੂਤ ਦੇ ਕੇ ਰੱਖ ਦਿੱਤਾ ਹੈ, ਜਿਸ ਦਾ ਖਮਿਆਜ਼ਾ ਕਾਂਗਰਸ ਸਰਕਾਰ ਨੂੰ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਭੁਗਤਣਾ ਪਵੇਗਾ ।
ਫੋਟੋ ਕੈਪਸ਼ਨ :- ਪ੍ਰੋ. ਕਿਰਪਾਲ ਸਿੰਘ ਬਡੂੰਗਰ  ।
Spread the love