ਲੋਪੋਕੇ ਵਿਖੇ ਲਗਾਇਆ ਗਿਆ ਬਲਾਕ ਪੱਧਰੀ ਸਿਹਤ ਮੇਲਾ

Block Level Health Fair (1)
ਲੋਪੋਕੇ ਵਿਖੇ ਲਗਾਇਆ ਗਿਆ ਬਲਾਕ ਪੱਧਰੀ ਸਿਹਤ ਮੇਲਾ

ਅੰਮ੍ਰਿਤਸਰ 19 ਅਪ੍ਰੈਲ 2022 

ਸਿਵਲ ਸਰਜਨ ਅੰਮ੍ਰਿਤਸਰ ਡਾ ਚਰਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੂਸਾਰਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ ਜਸਪ੍ਰੀਤ ਸ਼ਰਮਾਂ ਦੀ ਪ੍ਰਧਾਨਗੀ ਹੇਠਾਂਸ਼ੀਨੀਅਰ ਮੈਡੀਕਲ ਅਫਸਰ ਡਾ ਕੁੰਵਰਅਜੈ ਵਲੋਂ 75ਵਾਂ ਆਜਾਦੀ ਕਾ ਮਹੋਸਤਵ ਤਹਿਤ ਸ਼ੀ.ਐਚ.ਸੀ. ਲੋਪੋਕੇ ਵਿਖੇ ਬਲਾਕ ਪੱਧਰੀ ਸਿਹਤ ਮੇਲਾ ਲਗਾਇਆ ਗਿਆ। ਇਸ ਮੇਲੇ ਦੌਰਾਣ  ਵੱਖ-ਵੱਖ 11 ਸਟਾਲ ਲਗਾਏ ਗਏ। ਜਿਨ੍ਹਾਂ ਵਿੱਚ ਹੈਂਡੀਕੈਪ ਸਰਟੀਫਿਕੇਟਆਯੂਸ਼ਮਾਨ ਭਾਰਤ ਸਿਹਤ ਬੀਮਾਂ ਯੋਜਨਾਂ ਕਾਰਡਅੱਖਾਂ ਦੀ ਜਾਂਚ ਕੈਂਪਦੰਦਾਂ ਦੀ ਸੰਭਾਲ ਕੈਂਪਬੱਚਿਆਂ ਦੀਆਂ ਬੀਮਾਰੀਆਂ ਸੰਬਧੀਹੋਮੀਉਪੈਥਿਕ ਮੈਡੀਸਨਆਯੁਰਵੈਦਿਕ ਮੈਡੀਸਨਟੈਲੀ ਮੈਡੀਸਨਫੈਮਲੀ ਪਲੈਨਿੰਗ ਕੈਂਪਲੈਬ ਟੈਸਟਈਸੀਜੀਐਕਸ-ਰੇ ਆਦਿ ਤੋਂ ਇਲਾਵਾ ਐਨ.ਜੀ.ਓ. ਗੁਰੁ ਮੇਹਰ ਵੈਲਫੇਅਰ ਸੁਸਾਇਟੀ ਵਲੋਂ ਇਕ ਖੂਨਦਾਨ ਕੈਂਪ ਵੀ ਲਗਾਇਆ ਗਿਆ। ਇਸ ਕੈਂਪ ਦੌਰਾਣ ਲਗਭਗ ਪੰਜ ਹਜਾਰ ਮਰੀਜਾਂ ਨੇ ਲਾਭ ਲ਼ਿਆ ਅਤੇ 42 ਲੋਕਾਂ ਨੇ ਖੁਨ ਦਾਨ ਕੀਤਾ।

ਹੋਰ ਪੜ੍ਹੋ :-ਬਲਾਕ ਪੱਧਰ ਤੇ ਸਕਿਊਰਟੀ ਗਾਰਡ ਦੀ ਭਰਤੀ ਲਈ  22 ਅਪ੍ਰੈਲ ਤੋਂ ਰੋਜਗਾਰ ਮੇਲੇ ਲਗਾਏ ਜਾ ਰਹੇ ਹਨ-ਪ੍ਰਸ਼ੋਤਮ ਸਿੰਘ

ਇਸ ਅਵਸਰ ਤੇ ਜਾਣਕਾਰੀ ਦਿੰਦਿਆਂ ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ ਜਸਪ੍ਰੀਤ ਸ਼ਰਮਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੂਰੇ ਪੰਜਾਬ ਭਰ ਵਿਚ ਘਰ-ਘਰ ਸਿਹਤ ਸਹੂਲਤਾਂ ਪ੍ਰਦਾਣ ਕਰਨ ਦੇ ਮਕਸਦ ਨਾਲ 18 ਤੋਂ 22 ਅਪ੍ਰੈਲ ਤੱਕ  ਹਰੇਕ ਬਲਾਕ ਪੱਧਰ ਤੇ ਇਹ ਕੈਂਪ ਲਗਾਏ ਜਾ ਰਹੇ ਹਨ ਅਤੇ ਲੋਕਾਂ ਨੂੰ ਅਪੀਲ ਹੈ ਕਿ ਉਹ ਇਹਨਾਂ ਕੈਂਪਾਂ ਦਾ ਭਰਪੂਰ ਲਾਭ ਲੈਣ। ਇਸ ਪ੍ਰੋਗਰਾਮ ਦਾ ਸੰਚਾਲਨ ਡਿਪਟੀ ਐਮ.ਈ.ਆਈ.ਓ. ਅਮਰਦੀਪ ਸਿੰਘ ਵਲੋਂ ਕੀਤਾ ਗਿਆ। ਇਸ ਕੈਂਪ ਦੌਰਾਣ ਐਸ.ਐਮ.ਉ. ਅਜਨਾਲਾ ਡਾ ਸੁਖਰਾਜ ਸਿੰਘ ਸੰਧੂਡਾ ਗੁਨੀਤ ਕੌਰਡਾ ਤੇਜਿੰਦਰਡਾ ਜਸਕਰਣ ਕੌਰਡਾ ਅਮੋਲਬੀ.ਈ.ਈ. ਰੁਪਿੰਦਰ ਸਿੰੰਘ ਗੋਲਡੀਵਿਸ਼ਾਲ ਸ਼ਰਮਾਂ,ਸੰਦੀਪ ਕੌਰ ਅਤੇ ਸਮੂਹ ਸਟਾਫ ਹਾਜਰ ਸੀ।

Spread the love