ਅੰਮ੍ਰਿਤਸਰ 22 ਅਪ੍ਰੈਲ 2022
ਪੰਜਾਬ ਸਰਕਾਰ ਦੇ ਆਦੇਸ਼ਾਂ ਅਨੂਸਾਰ ਸਿਵਲ ਸਰਜਨ ਅੰਮ੍ਰਿਤਸਰ ਡਾ ਚਰਨਜੀਤ ਸਿੰਘ ਦੀ ਪ੍ਰਧਾਨਗੀ ਹੇਠਾਂ, ਸ਼ੀਨੀਅਰ ਮੈਡੀਕਲ ਅਫਸਰ ਡਾ ਰਾਜ ਕੁਮਾਰ ਵਲੋਂ 75ਵਾਂ ਆਜਾਦੀ ਕਾ ਮਹੋਸਤਵ ਤਹਿਤ ਸ਼ੀ.ਐਚ.ਸੀ. ਲੋਪੋਕੇ ਵਿਖੇ ਬਲਾਕ ਪੱਧਰੀ ਸਿਹਤ ਮੇਲਾ ਲਗਾਇਆ ਗਿਆ। ਇਸ ਮੇਲੇ ਦੌਰਾਣ ਐਮ.ਐਲ.ਏ. ਹਲਕਾ ਅੰਮ੍ਰਿਤਸਰ ਈਸਟ ਸ਼੍ਰੀਮਤੀ ਜੀਵਨ ਜੋਤ ਕੌਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਸਿਹਤ ਮੇਲੇ ਦਾ ਰਸਮੀਂ ਤੌਰ ਤੇ ਉਦਘਾਟਨ ਕੀਤਾ।
ਹੋਰ ਪੜ੍ਹੋ :-ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਪੁੱਜਾ ਅਮਰੀਕੀ ਵਫ਼ਦ
ਇਸ ਮੌਕੇ ਤੇ ਉਹਨਾਂ ਨੇ ਸਿਹਤ ਵਿਭਾਗ ਦੇ ਕੋਵਿਡ ਦੌਰਾਣ ਕੀਤੇ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਸਿਹਤ ਕਰਮਚਾਰੀਆਂ ਦੀ ਹੋਂਸਲਾ ਅਫਜਾਈ ਕੀਤੀ। ਉਹਨਾਂ ਕਿਹਾ ਕਿ ਅਜਿਹੇ ਕੈਂਪਾਂ ਨਾਲ ਆਮ ਜਨਤਾਂ ਨੂੰ ਇਕੋ ਹੀ ਛੱਤ ਹੇਠਾਂ ਸਾਰੀਆਂ ਸਹੂਲਤਾਂ ਦਾ ਲਾਭ ਮਿਲਣਾਂ ਸਰਕਾਰ ਦਾ ਇਕ ਵਧੀਆ ਉਪਰਾਲਾ ਹੈ ਅਤੇ ਸਿਹਤ ਵਿਭਾਗ ਨੇ ਇਸ ਨੂੰ ਬਾਖੂਬੀ ਨਿਭਾਇਆ ਹੈ।ਸਿਵਲ ਸਰਜਨ ਅੰਮ੍ਰਿਤਸਰ ਡਾ ਚਰਨਜੀਤ ਸਿੰਘ ਨੇ ਇਸ ਅਵਸਰ ਤੇ ਜਾਣਕਾਰੀ ਦਿੱਤੀ ਕਿ ਇਸ ਕੈਂਪ ਵਿਚ ਵੱਖ-ਵੱਖ 11 ਸਟਾਲ ਲਗਾਏ ਗਏ।ਜਿਨ੍ਹਾਂ ਵਿੱਚ ਹੈਂਡੀਕੈਪ ਸਰਟੀਫਿਕੇਟ,ਆਯੂਸ਼ਮਾਨ ਭਾਰਤ ਸਿਹਤ ਬੀਮਾਂ ਯੋਜਨਾਂ ਕਾਰਡ, ਅੱਖਾਂ ਦੀ ਜਾਂਚ ਕੈਂਪ, ਦੰਦਾਂ ਦੀ ਸੰਭਾਲ ਕੈਂਪ, ਬੱਚਿਆਂ ਦੀਆਂ ਬੀਮਾਰੀਆਂ ਸੰਬਧੀ, ਹੋਮੀਉਪੈਥਿਕ ਮੈਡੀਸਨ, ਆਯੁਰਵੈਦਿਕ ਮੈਡੀਸਨ, ਟੈਲੀ ਮੈਡੀਸਨ, ਫੈਮਲੀ ਪਲੈਨਿੰਗ ਕੈਂਪ, ਲੈਬ ਟੈਸਟ, ਈਸੀਜੀ, ਐਕਸ-ਰੇ ਆਦਿ।
ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੂਰੇ ਪੰਜਾਬ ਭਰ ਵਿਚ ਘਰ-ਘਰ ਸਿਹਤ ਸਹੂਲਤਾਂ ਪ੍ਰਦਾਣ ਕਰਨ ਦੇ ਮਕਸਦ ਨਾਲ ਮਿਤੀ 18 ਤੋਂ 22 ਅਪ੍ਰੈਲ ਤੱਕ ਹਰੇਕ ਬਲਾਕ ਪੱਧਰ ਤੇ ਇਹ ਕੈਂਪ ਲਗਾਏ ਗਏ ਹਨ। ਇਸ ਪ੍ਰੋਗਰਾਮ ਦਾ ਸੰਚਾਲਨ ਡਿਪਟੀ ਐਮ.ਈ.ਆਈ.ਓ. ਅਮਰਦੀਪ ਸਿੰਘ ਵਲੋਂ ਕੀਤਾ ਗਿਆ।ਇਸ ਕੈਂਪ ਦੌਰਾਣ ਡਾ ਗੁਨੀਤ ਕੌਰ, ਡਾ ਮਨਿੰਦਰ, ਡਾ ਸਪਨਾਂ, ਡਾ ਰਮਨ ਕਾਲਰਾ, ਡਾ ਧਰਮਿੰਦਰ ਸਿੰਘ, ਡਾ ਜਸਬੀਰ ਕੌਰ, ਡਾ ਵਿਕਰਮ ਸਿੰਘ, ਡਾ ਗੁਰਬੀਰ ਸਿੰਘ , ਡਾ ਅਮਿਤ ਮਹਾਜਨ ਬੀ.ਈ.ਈ. ਅਮਰਪ੍ਰੀਤ ਸਿੰਘ, ਗੁਦੇਵ ਸਿੰਘ,ਸਿਮਨਰਨਜੀਤ ਕੌਰ,ਰਾਜਬੀਰ ਸਿੰਘ, ਪਵਨ ਕੁਮਾਰ ਅਤੇ ਸਮੂਹ ਸਟਾਫ ਹਾਜਰ ਸੀ।