ਬਲਾਕ ਪੱਧਰੀ ਸਾਇੰਸ ਮੇਲੇ ਵਿੱਚ ਸ.ਹ.ਸ ਬਜੀਦਪੁਰ ਦੀ ਪ੍ਰਭਜੋਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ

JOT
ਬਲਾਕ ਪੱਧਰੀ ਸਾਇੰਸ ਮੇਲੇ ਵਿੱਚ ਸ.ਹ.ਸ ਬਜੀਦਪੁਰ ਦੀ ਪ੍ਰਭਜੋਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ
ਸ੍ਰੀ ਚਮਕੌਰ ਸਾਹਿਬ, 24 ਨਵੰਬਰ 2021
ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅਤੇ ਰਾਸ਼ਟਰੀ ਅਵਿਸ਼ਕਾਰ ਅਭਿਆਨ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੇਲਾ ਵਿਖੇ ਬਲਾਕ ਪੱਧਰੀ ਸਾਇੰਸ ਮੇਲਾ ਆਯੋਜਿਤ ਕੀਤਾ ਗਿਆ ਜਿਸ ਵਿੱਚ ਪ੍ਰਭਜੋਤ ਕੌਰ ,(ਸ.ਹ.ਸ ਬਜੀਦਪੁਰ), ਅਕਾਸ਼ਦੀਪ ਸਿੰਘ (ਸਸਸਸ ਲੁਠੇੜੀ), ਜਸਮੀਨ ਕੌਰ (ਸਸਸਸ ਬੇਲਾ) ਨੇ ਕ੍ਮਵਾਰ ਪਹਿਲਾ ਦੂਜਾ ਅਤੇ ਤੀਜਾ ਇਨਾਮ ਹਾਸਲ ਕੀਤਾ।

ਹੋਰ ਪੜ੍ਹੋ :-ਦਿਵਿਆਂਗਜ਼ਨਾਂ ਨੂੰ ਰੋਜ਼ਗਾਰ ਚਲਾਉਣ ਲਈ ਘੱਟ ਵਿਆਜ ਦਰਾਂ ਤੇ ਕਰਜ਼ਾ ਮੁਹੱਈਆ ਕਰਵਾਉਣ ਲਈ ਜ਼ਿਲ੍ਹੇ ਵਿੱਚ 1, 2 ਅਤੇ 3 ਦਸੰਬਰ ਨੂੰ ਲੱਗਣਗੇ ਵਿਸੇਸ਼ ਕੈਂਪ
ਬਲਾਕ ਮੈਂਟਰ ਤੇਜਿੰਦਰ ਸਿੰਘ ਬਾਜ਼ ਨੇ ਦੱਸਿਆ ਕਿ ਇਸ ਮੇਲੇ ਵਿੱਚ ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਇਸ ਸਾਇੰਸ ਮੇਲੇ ਵਿੱਚ 12 ਐਕਟੀਵਿਟੀਆ ਪ੍ਰਦਰਸ਼ਿਤ ਹੋਈਆਂ। ਅਵਤਾਰ ਸਿੰਘ, ਬਲਵੰਤ ਸਿੰਘ, ਅਤੇ ਅਮਰਿੰਦਰ ਸਿੰਘ ਨੇ ਜੱਜਮੈਟ ਦੀ ਭੂਮਿਕਾ ਬਾਖੂਬੀ ਨਿਭਾਈ।
ਸਾਇੰਸ ਮਿਸਟ੍ਰੈਸ ਅਨੀਤਾ ਸ਼ਰਮਾ ਨੇ ਸਾਰੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ ਵਿਸ਼ੇਸ਼ ਇਨਾਮ ਦਿੱਤੇ। ਇਸ ਸਮੇਂ ਹਰਜੀਤ ਕੌਰ, ਅਵਤਾਰ ਸਿੰਘ, ਅਨੀਤਾ ਸ਼ਰਮਾ, ਪ੍ਰਵੀਨ ਜੋਸੀ, ਕਰਮਜੀਤ ਸਿੰਘ ਸੰਧੂ, ਮਨਵਿੰਦਰ ਕੌਰ, ਬਲਵਿੰਦਰ ਕੌਰ, ਪਲਵਿੰਦਰ ਕੌਰ, ਕੁਸ਼ਮ ਵਰਮਾ, ਤਜਿੰਦਰ ਕੌਰ, ਨਰਿੰਦਰ ਕੌਰ ਸੈਣੀ,ਆਦਿ ਹਾਜ਼ਰ ਸਨ।