ਬਲਾਕ ਪੱਧਰੀ ਸਾਇੰਸ, ਗਣਿਤ, ਅੰਗਰੇਜ਼ੀ ਤੇ ਸਮਾਜਿਕ ਸਿੱਖਿਆ ਵਿਸ਼ਿਆਂ ਦੇ ਆਨਲਾਈਨ ਕੁਇਜ਼ ਕਰਵਾਏ

ਬਲਾਕ ਪੱਧਰੀ ਸਾਇੰਸ, ਗਣਿਤ, ਅੰਗਰੇਜ਼ੀ ਤੇ ਸਮਾਜਿਕ ਸਿੱਖਿਆ ਵਿਸ਼ਿਆਂ ਦੇ ਆਨਲਾਈਨ ਕੁਇਜ਼ ਕਰਵਾਏ
ਬਲਾਕ ਪੱਧਰੀ ਸਾਇੰਸ, ਗਣਿਤ, ਅੰਗਰੇਜ਼ੀ ਤੇ ਸਮਾਜਿਕ ਸਿੱਖਿਆ ਵਿਸ਼ਿਆਂ ਦੇ ਆਨਲਾਈਨ ਕੁਇਜ਼ ਕਰਵਾਏ
ਸ਼੍ਰੀ ਚਮਕੌਰ ਸਾਹਿਬ, 10 ਫ਼ਰਵਰੀ 2022
ਰਾਸ਼ਟਰੀ ਅਵਿਸ਼ਕਾਰ ਅਭਿਆਨ ਤਹਿਤ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅਤੇ ਬਲਾਕ ਨੋਡਲ ਅਫ਼ਸਰ ਪ੍ਰਿੰਸੀਪਲ ਬਲਵੰਤ ਸਿੰਘ ਜੀ ਦੀ ਰਹਿਨੁਮਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਕੜੌਨਾ ਕਲਾ ਵਿਖੇ ਸਾਇੰਸ, ਗਣਿਤ, ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਵਿਸ਼ਿਆਂ ਦੇ ਆਨਲਾਈਨ ਕੁਇਜ਼ ਮੁਕਾਬਲੇ ਕਰਵਾਏ ਗਏ।

ਹੋਰ ਪੜ੍ਹੋ :-ਬੰਦੀ ਸਿੱਖਾਂ ‘ਚੋਂ ਮੇਰੀ ਰਿਹਾਈ ਭਾਜਪਾ ਦੀ ਕੇਂਦਰ ਸਰਕਾਰ ਸਦਕਾ ਹੋਈ : ਲਾਲ ਸਿੰਘ

ਬਲਾਕ ਮੈਂਟਰ ਸਾਇੰਸ ਅਤੇ ਗਣਿਤ, ਸ. ਤੇਜਿੰਦਰ ਸਿੰਘ ਬਾਜ਼ ਅਤੇ ਕੰਵਲਜੀਤ ਸਿੰਘ ਨੇ ਦੱਸਿਆ ਕਿ ਇਸ ਕੁਇਜ਼ ਮੁਕਾਬਲੇ ਵਿੱਚ ਮਿਡਲ (ਛੇਵੀਂ ਤੋਂ ਅੱਠਵੀਂ) ਦੀਆਂ 23 ਟੀਮਾਂ ਨੇ ਭਾਗ ਲਿਆ ਅਤੇ ਹਾਈ (ਨੌਵੀਂ ਅਤੇ ਦਸਵੀਂ) ਦੀਆਂ 12 ਟੀਮਾਂ ਨੇ ਭਾਗ ਲਿਆ।
ਇਸ ਕੁਇਜ਼ ਮੁਕਾਬਲੇ ਵਿੱਚ ਮਿਡਲ ਸੈਕਸ਼ਨ ਵਿੱਚੋਂ ਸਰਕਾਰੀ ਮਿਡਲ ਸਕੂਲ ਭੂਰੜੇ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਕੜੌਨਾ ਕਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੇਲਾ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।
ਹਾਈ ਸੈਕਸ਼ਨ ਵਿੱਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਕੜੌਨਾ ਕਲਾ, ਸਰਕਾਰੀ ਹਾਈ ਸਕੂਲ ਬਜੀਦਪੁਰ ਅਤੇ ਸਰਕਾਰੀ ਹਾਈ ਸਕੂਲ ਸੰਧੂਆਂ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।
ਬਲਾਕ ਮੈਂਟਰ ਸਾਇੰਸ ਸ੍ਰੀ ਚਮਕੌਰ ਸਾਹਿਬ ਤੇਜਿੰਦਰ ਸਿੰਘ ਬਾਜ਼ ਨੇ ਜੇਤੂਆ ਨੂੰ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਸਾਰੇ ਵਿਦਿਆਰਥੀਆਂ ਪੂਰੀ ਮਿਹਨਤ ਨਾਲ ਭਾਗ ਲਿਆ।ਅੰਤ ਵਿੱਚ ਸਪਨਾ ਸਾਇੰਸ ਮਿਸਟ੍ਰੈਸ,ਮੰਜੂ ਰਾਣੀ ਮੈਥ ਮਿਸਟ੍ਰੈਸ ਅਤੇ ਰਣਧੀਰ ਸਿੰਘ ਐੱਸ ਐੱਸ ਮਾਸਟਰ ਦਾ ਧੰਨਵਾਦ ਕੀਤਾ।