ਰੂਪਨਗਰ, 15 ਮਾਰਚ 2022
ਜ਼ਿਲ੍ਹਾ ਕਚਹਿਰੀ ਦੀ ਇਮਾਰਤ ਵਿੱਚ ਖੂਨਦਾਨ ਕੈਂਪ ਦਾ ਆਯੋਜਨ ਲਾਈਫ ਲਾਈਨ ਬਲੱਡ ਡੋਨਰ ਸੁਸਾਇਟੀ (ਰਜਿ:) ਰੂਪਨਗਰ ਵੱਲੋਂ ਬਾਰ ਐਸੋਸਸੀਏਸ਼ਨ, ਰੂਪਨਗਰ ਦੇ ਤਾਲਮੇਲ ਨਾਲ ਲਗਾਇਆ ਗਿਆ ਜਿਸ ਵਿੱਚ ਜ਼ਿਲ੍ਹਾ ਕਚਹਿਰੀ ਦੇ ਜੱਜ ਸਾਹਿਬਾਨ ਸ੍ਰੀ ਬਰਿੰਦਰ ਸਿੰਘ ਰਮਾਣਾ, ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ, ਸ੍ਰੀਮਤੀ ਗੁਰਮੀਤ ਕੌਰ, ਪ੍ਰਿੰਸੀਪਲ ਜੱਜ ਫੈਮਿਲੀ ਕੋਰਟ, ਸ੍ਰੀ ਮਾਨਵ, ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਸਟਾਫ ਦੇ ਮੈਂਬਰਾਂ ਵੱਲੋਂ ਖੂਨਦਾਨ ਕੀਤਾ ਗਿਆ।
ਹੋਰ ਪੜ੍ਹੋ :-ਸਟੇਟ ਰੈੱਡ ਕਰਾਸ ਵਲੋਂ ਹੋਲਾ ਮੁਹੱਲਾ ਸ਼੍ਰੀ ਅਨੰਦਪੁਰ ਸਾਹਿਬ ‘ਚ 12 ਸਥਾਨਾਂ ‘ਤੇ ਫਸਟ ਏਡ ਪੋਸਟਾਂ ਤੇ ਐਬੂਲੈਸਾਂ ਦੀ ਸੇਵਾ
ਇਸ ਮੌਕੇ ਤੇ ਸ੍ਰੀਮਤੀ ਹਰਪ੍ਰੀਤ ਕੌਰ ਜੀਵਨ, ਜ਼ਿਲ੍ਹਾ ਅਤੇ ਸੈਸ਼ਨ ਜੱਜ, ਰੂਪਨਗਰ ਦੁਆਰਾ ਉੱਥੇ ਮੌਜੂਦ ਵਿਅਕਤੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਗਿਆ ਕਿ ਖੂਨਦਾਨ ਇੱਕ ਮਹਾਂ ਦਾਨ ਹੈ, ਇਸ ਨਾਲ ਕਈ ਜ਼ਰੂਰਤਮੰਦ ਵਿਅਕਤੀਆਂ ਦੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਉਨ੍ਹਾਂ ਨੇ ਖੂਨਦਾਨ ਕੈਂਪ ਵਿੱਚ ਮੌਜੂਦ ਵਿਅਕਤੀਆਂ ਨੂੰ ਅੱਗੇ ਤੋਂ ਵੀ ਖੂਨਦਾਨ ਕਰਨ ਲਈ ਪ੍ਰੇਰਿਆ।