50 ਖੂਨ ਦਾਨੀਆਂ ਨੇ ਖੂਨ ਦਾਨ ਕੀਤਾ
ਬਰਨਾਲਾ, 18 ਦਸੰਬਰ
ਨਹਿਰੂ ਯੁਵਾ ਕੇਂਦਰ ਵੱਲੋਂ ਦਸ਼ਮੇਸ਼ ਯੁਵਕ ਸੇਵਾਵਾਂ ਕਲੱਬ ਪਿੰਡ ਬਦਰਾ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ। ਕਲੱਬ ਪ੍ਰਧਾਨ ਮਨਪ੍ਰੀਤ ਕੌਰ ਨੇ ਕਿਹਾ ਕਿ ਹਰੇਕ ਤੰਦਰੁਸਤ ਇਨਸਾਨ ਨੂੰ ਸਾਲ ਵਿਚ ਚਾਰ ਵਾਰ ਖੂਨਦਾਨ ਕਰਨਾ ਚਾਹੀਦਾ ਹੈ। ਇਸ ਨਾਲ ਕਿਸੇ ਵੀ ਤਰਾਂ ਦੀ ਸਰੀਰਕ ਕਮਜੋਰੀ ਨਹੀਂ ਹੁੰਦੀ ਸਗੋਂ ਖੂਨਦਾਨ ਕਰਨ ਵਾਲਾ ਵਿਅਕਤੀ ਕਈ ਬਿਮਾਰੀਆਂ ਤੋਂ ਬਚਦਾ ਹੈ।
ਹੋਰ ਪੜ੍ਹੋ – ਰਾਸ਼ਟਰੀ ਗੋਕਲ ਮਿਸ਼ਨ ਅਧੀਨ ਨੀਲੀ ਰਾਵੀ ਨਸਲ ਮੱਝ ਸੁਧਾਰ ਸਬੰਧੀ ਪਿੰਡ ਮੇਘਾ ਰਾਏ ਉਤਾੜ ਵਿਖੇ ਕੈਂਪ ਦਾ ਆਯੋਜਨ
ਸਕੱਤਰ ਮਨਦੀਪ ਸਿੰਘ ਨੇ ਕਿਹਾ ਕਿ ਹਰੇਕ 18 ਸਾਲ ਤੋਂ ਵੱਧ ਅਤੇ 45 ਕਿਲੋ ਭਾਰ ਤੋਂ ਵੱਧ ਦਾ ਵਿਅਕਤੀ ਖੂਨਦਾਨ ਕਰ ਸਕਦਾ ਹੈ। ਉਸਨੂੰ ਕਾਲਾ ਪੀਲੀਆ ਅਤੇ ਏਡਜ਼ ਦੀ ਬਿਮਾਰੀ ਨਾਲ ਪੀੜਿਤ ਨਾ ਹੋਵੇ। ਖਜਾਨਚੀ ਅਰਸ਼ਪ੍ਰੀਤ ਸਿੰਘ ਨੇ ਕਿਹਾ ਕਿ ਤੁਹਾਡੇ ਕੀਤੇ ਹੋਏ ਖੂਨਦਾਨ ਨਾਲ ਕਿਸੇ ਲੋੜਵੰਦ ਮਰੀਜ਼ ਦੀ ਜਾਨ ਬਚਾਈ ਜਾ ਸਕਦੀ ਹੈ ਜਿਸਨੂੰ ਖੂਨ ਦੀ ਜ਼ਰੂਰਤ ਹੁੰਦੀ ਹੈ। ਉਸਦੀ ਜਾਨ ਸਿਰਫ ਤੇ ਸਿਰਫ ਮਨੁੱਖ ਦੁਆਰਾ ਦਿੱਤੇ ਖੂਨ ਨਾਲ ਹੀ ਬਚ ਸਕਦੀ ਹੈ ਕਿਉਂਕਿ ਚਾਹੇ ਸਾਇੰਸ ਨੇ ਤਰੱਕੀ ਕਰ ਲਈ ਪਰ ਖੂਨ ਦਾ ਕੋਈ ਵੀ ਬਦਲ ਨੇ ਬਣ ਸਕਿਆ।
ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰ ਜੀਵਨ ਸਿੰਘ ਨੇ ਕਿਹਾ ਕਿ ਨਹਿਰੂ ਯੁਵਾ ਕੇਂਦਰ ਬਰਨਾਲਾ ਵਲੋ ਵੱਖ ਵੱਖ ਸਮੇਂ ਤੇ ਇਸ ਤਰ੍ਹਾਂ ਦੇ ਖੂਨਦਾਨ ਕੈਂਪ ਲਗਾਏ ਜਾਂਦੇ ਹਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਅਤੇ ਹੋਰ ਮਾੜੀਆਂ ਆਦਤਾਂ ਤੋਂ ਦੂਰ ਰੱਖਣ ਦੇ ਉਪਰਾਲੇ ਕੀਤੇ ਜਾਂਦੇ ਹਨ। ਓਹਨਾ ਦਸਿਆ ਕਿ ਇਸ ਕੈਂਪ ਵਿਚ ਲਗਭਗ 50 ਖੂਨਦਾਨੀਆਂ ਨੇ ਖੂਨ ਦਾਨ ਕੀਤਾ।