ਬਲੱਡ ਪ੍ਰੈਸ਼ਰ ਹੈ ਇਕ ਸਾਈਲੈਂਟ ਕਿਲਰ- ਡਾ ਨੀਲੂ ਚੁੱਘ

Dr. Neelu Chugh District TB Officer
ਬਲੱਡ ਪ੍ਰੈਸ਼ਰ ਹੈ ਇਕ ਸਾਈਲੈਂਟ ਕਿਲਰ- ਡਾ ਨੀਲੂ ਚੁੱਘ
ਖਾਣ ਪੀਣ ਅਤੇ ਰਹਿਣ ਸਹਿਣ ਦੀਆਂ ਆਦਤਾਂ ਬਦਲ ਕੇ ਵੀ ਬਲੱਡ ਪ੍ਰੈਸ਼ਰ ਤੋਂ ਬਚਿਆ ਜਾ ਸਕਦਾ ਹੈ- ਅਨਿਲ ਧਾਮੂ
ਫਾਜ਼ਿਲਕਾ 17 ਮਈ 2022
ਅਜ਼ਾਦੀ ਦੇ ਅੰਮ੍ਰਿਤ ਮਹੌਤਸਵ ਦੇ ਤਹਿਤ ਅੱਜ ਸਿਵਲ ਸਰਜਨ ਫਾਜਿਲਕਾ ਡਾ ਤੇਜਵੰਤ ਢਿੱਲੋਂ ਦੀ ਯੋਗ ਅਗਵਾਈ ਹੇਠ ਜਿਲਾ ਹਸਪਤਾਲ ਫਾਜ਼ਿਲਕਾ ਵਿਖੇ ਜ਼ਿਲ੍ਹਾ ਪੱਧਰੀ ਵਿਸ਼ਵ ਹਾਈਪਰਟੈਨਸ਼ਨ ਦਿਵਸ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਸੀਨੀਅਰ ਮੈਡੀਕਲ ਅਫਸਰ ਡਾ ਹਰਕੀਰਤ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।

ਹੋਰ ਪੜ੍ਹੋ :-ਫਾਜਿ਼ਲਕਾ ਵਿਚ ਫਸਲੀ ਵਿਭਿੰਨਤਾ ਨੂੰ ਹੋਰ ਉਤਸਾਹਿਤ ਕਰਨ ਹਿੱਤ ਬੈਠਕ

ਡਾ ਨੀਲੂ ਚੁੱਘ ਜੋ ਕਿ ਜ਼ਿਲ੍ਹਾ ਟੀ ਬੀ ਅਫ਼ਸਰ ਦੇ ਤੌਰ ਤੇ ਵੀ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਇਸ ਦਿਨ ਦੀ ਸ਼ੁਰੂਆਤ 85 ਦੇਸ਼ਾਂ ਦੀ ਵਿਸ਼ਵ ਹਾਈਪਰਟੈਨਸ਼ਨ ਲੀਗ ਵਲੋ 2005 ਵਿਚ ਕੀਤੀ ਗਈ ਸੀ। ਇਸਦਾ ਮੁੱਖ ਉਦੇਸ਼ ਸੀ ਪੂਰੀ ਦੁਨੀਆ ਵਿੱਚੋਂ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ 2025 ਤੱਕ 25% ਤੱਕ ਘਟਾਉਣਾ। ਕਿਉਂ ਕਿ ਦੁਨੀਆ ਦੀ 50% ਤੋਂ ਵੱਧ ਆਬਾਦੀ ਨੂੰ ਅਜੇ ਤੱਕ ਹਾਈਪਰਟੈਨਸ਼ਨ ਬਾਰੇ ਕੋਈ ਪਤਾ ਨਹੀਂ ਉਹ ਇਸ ਰੋਗ ਨਾਲ ਪੀੜਿਤ ਹੀ ਜੀਵਨ ਜੀ ਰਹੇ ਹਨ। ਇਸ ਕਰਕੇ ਇਸ ਦਿਨ ਲੋਕਾਂ ਨੂੰ ਜਾਗਰੂਕ ਕਰਨ ਲਈ ਹਰ ਤਰ੍ਹਾਂ ਦੀਆਂ ਐਕਟੀਵਿਟੀ ਕਰ ਕੇ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚਾਇਆ ਜਾਂਦਾ ਹੈ।
2002 ਦੀ ਵਿਸ਼ਵ ਸਿਹਤ ਸੰਸਥਾ ਵਲੋਂ ਜਾਰੀ ਰਿਪੋਰਟ ਅਨੁਸਾਰ ਹਾਈਪਰਟੈਨਸ਼ਨ ਮੌਤਾਂ ਦਾ ਇਕ ਬਹੁਤ ਵੱਡਾ ਕਾਰਣ ਹੈ ਇਸੇ ਕਰਕੇ ਇਸਨੂੰ ਸਾਈਲੈਂਟ ਕਿਲਰ ਕਿਹਾ ਜਾਂਦਾ ਹੈ। ਇਸ ਦੀਆਂ ਆਮ ਨਿਸ਼ਾਨੀਆਂ ਜਿਵੇਂ ਕਿ ਚੱਕਰ ਆਉਣੇ, ਪਿਸ਼ਾਬ ਵਿੱਚ ਖੂਨ ਆਉਣਾ, ਹਰ ਸਮੇਂ ਸਿਰ ਦਰਦ ਰਹਿਣਾ, ਨੱਕ ਤੋਂ ਖੂਨ ਆਉਣਾ  ਛਾਤੀ ਵਿਚ ਦਰਦ ਹੋਣਾ, ਸਾਹ ਲੈਣ ਵਿਚ ਤਕਲੀਫ ਹੋਣਾ ਦੇ ਨਾਲ ਨਾਲ ਹਰ ਵੇਲੇ ਥਕਾਨ ਮਹਿਸੂਸ ਕਰਨਾ,ਨਿਗ੍ਹਾ ਵਿੱਚ ਫ਼ਰਕ ਪੈ ਜਾਣਾ ਅਤੇ ਦਿਲ ਦੀਆਂ ਧੜਕਨਾਂ ਦਾ ਇਕ ਦਮ ਤੇਜ਼ ਹੋ ਜਾਣਾ। ਜੇ ਉਪਰੋਕਤ ਨਿਸ਼ਾਨੀਆਂ ਹੋਣ ਤਾਂ ਤੁਰੰਤ ਨਜ਼ਦੀਕੀ ਸਰਕਾਰੀ ਹਸਪਤਾਲ ਵਿਚ ਜਾ ਕੇ ਅਪਣਾ ਪੂਰਾ ਚੈਕ ਅਪ ਕਰਾਇਆ ਜਾਵੇ।
ਡਾ ਚੁੱਘ ਨੇ ਕਿਹਾ ਕਿ ਸਾਨੂੰ 40 ਸਾਲ ਤੋਂ ਓਪਰ ਵਾਲਿਆਂ ਨੂੰ  ਅਪਣਾ ਬਲੱਡ ਪ੍ਰੈਸ਼ਰ ਘੱਟੋ-ਘੱਟ ਮਹੀਨੇ ਵਿਚ ਇਕ ਵਾਰ ਜਰੂਰ ਚੈਕ ਕਰਾਉਣਾ ਚਾਹੀਦਾ ਹੈ। ਜੇ ਵਧਦਾ ਹੋਵੇ ਜਾਂ ਬਹੁਤ ਘਟਦਾ ਹੋਵੇ ਤਾਂ ਦੋਨਾਂ ਹਾਲਤਾਂ ਵਿੱਚ ਤੁਰੰਤ ਦਵਾਈ ਸ਼ੁਰੂ ਕਰ ਦੇਣੀ ਚਾਹੀਦੀ ਹੈ।
ਇਸ ਮੌਕੇ ਤੇ ਜਿਲਾ ਮਾਸ ਮੀਡੀਆ ਅਫਸਰ ਅਨਿਲ ਧਾਮੂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਸੀਂ ਆਪਣੀ ਰੋਜ਼ਾਨਾ ਦੀ ਖੁਰਾਕ ਵਿੱਚ ਨਮਕ ਦੀ ਮਾਤਰਾ ਘੱਟ ਕਰਕੇ, ਸ਼ਰੀਰਕ ਤੌਰ ਐਕਟਿਵ ਹੋ ਕੇ ਜਿਵੇਂ ਨਿਯਮਿਤ ਤੌਰ ਤੇ ਸੈਰ ਜਾਂ ਕਸਰਤ ਕਰਨ ਨਾਲ, ਸਵੇਰੇ ਸ਼ਾਮ ਖਾਣਾ ਖਾਣ ਤੋਂ ਬਾਅਦ 30 ਮਿੰਟਾਂ ਲਈ ਪੈਦਲ ਚੱਲਣਾ, ਸ਼ਰਾਬ ਅਤੇ ਤੰਬਾਕੂ ਨੋਸ਼ੀ ਤੋਂ ਪਰਹੇਜ਼ ਕਰਕੇ ਅਤੇ ਫਾਸਟ ਫੂਡ ਨੂੰ ਛੱਡ ਕੇ ਵੀ ਅਪਣੇ ਆਪ ਨੂੰ ਬਲੱਡ ਪ੍ਰੈਸ਼ਰ ਤੋਂ ਬਚਾ ਸਕਦੇ ਹਾਂ। ਇਸ ਮੌਕੇ ਤੇ ਸਮੂਹ ਡਾਕਟਰ ਅਤੇ ਪੈਰਾ ਮੈਡੀਕਲ ਸਟਾਫ ਹਾਜਿਰ ਸਨ।
Spread the love