ਰੈਂਡਮਾਈਜੇਸ਼ਨ ਕਰਕੇ ਪੋਲਿੰਗ ਪਾਰਟੀਆਂ ਨੂੰ ਬੂਥ ਅਲਾਟਮੈਂਟ ਕੀਤੇ: ਸੋਨਾਲੀ ਗਿਰਿ

SONALI GIRI
ਰੈਂਡਮਾਈਜੇਸ਼ਨ ਕਰਕੇ ਪੋਲਿੰਗ ਪਾਰਟੀਆਂ ਨੂੰ ਬੂਥ ਅਲਾਟਮੈਂਟ ਕੀਤੇ: ਸੋਨਾਲੀ ਗਿਰਿ
ਰੂਪਨਗਰ 18 ਫਰਵਰੀ 2022
ਜ਼ਿਲ੍ਹਾ ਰੂਪਨਗਰ ਵਿੱਚ ਤੀਜੇ ਪੜਾਅ ਦੀ ਪੋਲਿੰਗ ਪਾਰਟੀ ਰੈਂਡਮਾਈਜੇਸ਼ਨ ਸ਼੍ਰੀ ਪੰਧਾਰੀ ਯਾਦਵ, ਆਈ.ਏ.ਐਸ, ਜਨਰਲ ਅਬਜ਼ਰਵਰ ਅਤੇ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰਿ ਦੀ ਨਿਗਰਾਨੀ ਵਿਚ ਕੀਤੀ ਗਈ ਜਿਸ ਤਹਿਤ ਪੋਲਿੰਗ ਪਾਰਟੀਆਂ ਨੂੰ ਬੂਥ ਅਲਾਟਮੈਂਟ ਕੀਤੇ ਗਏ।

ਹੋਰ ਪੜ੍ਹੋ :-ਭਾਸ਼ਾ ਵਿਭਾਗ ਪੰਜਾਬ ਵੱਲੋਂ ਕੈਨੇਡਾ ਵੱਸਦੇ ਸ਼ਾਇਰ ਕਵਿੰਦਰ ਚਾਂਦ ਨਾਲ ਰੂ-ਬੁ-ਰੂ ਸਮਾਗਮ ਰਚਾਇਆ

ਇਸ ਬਾਰੇ ਜਾਣਕਾਰੀ ਦਿੰਦਿਆ ਸ਼੍ਰੀਮਤੀ ਸੋਨਾਲੀ ਗਿਰਿ ਨੇ ਕਿਹਾ ਕਿ 49 ਸ੍ਰੀ ਅਨੰਦਪੁਰ ਸਾਹਿਬ ਕੁੱਲ ਬੂਥ 233 ਰੈਂਡਮਾਈਜ਼ਡ ਕੁੱਲ ਪਾਰਟੀਆਂ 294, 50-ਰੂਪਨਗਰ ਕੁੱਲ ਬੂਥ 228, ਰੈਂਡਮਾਈਜ਼ਡ ਕੁੱਲ ਪਾਰਟੀਆਂ ਰੈਂਡਮਾਈਜ਼ਡ 288 ਅਤੇ 51-ਸ੍ਰੀ ਚਮਕੌਰ ਸਾਹਿਬ ਕੁੱਲ ਬੂਥ 233, ਰੈਂਡਮਾਈਜ਼ਡ ਕੁੱਲ ਪਾਰਟੀਆਂ 300 ਬਣਾਈਆਂ ਗਈਆਂ ਹਨ ਵਿਧਾਨ ਸਭਾ ਚੋਣਾਂ 2022 ਦੀਆਂ ਨਿਰਧਾਰਿਤ ਡਿਊਟੀਆਂ ਨਿਭਾਉਣਗੀਆਂ।
ਉਨ੍ਹਾਂ ਦੱਸਿਆ ਕਿ ਮਾਈਕਰੋ ਆਬਜ਼ਰਵਰਾਂ ਦੀ ਦੂਜਾ ਪੜਾਅ ਦੀ ਰੈਂਡਮਾਈਜ਼ੇਸ਼ਨ 17 ਫਰਵਰੀ ਨੂੰ ਸ਼. ਪੰਧਾਰੀ ਯਾਦਵ, ਆਈ.ਏ.ਐਸ, ਜਨਰਲ ਅਬਜ਼ਰਵਰ ਦੀ ਹਾਜ਼ਰੀ ਵਿੱਚ ਕੀਤੀ ਗਈ ਅਤੇ ਇਸ ਰੈਂਡਮਾਈਜੇਸ਼ਨ ਵਿੱਚ ਮਾਈਕ੍ਰੋ ਅਬਜ਼ਰਵਰਾਂ ਨੂੰ ਬੂਥ ਅਲਾਟ ਕੀਤੇ ਗਏ ਹਨ।
Spread the love