ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਨੇੜੇ ਰਾਵੀ ਦਰਿਆ ਨੇੜਿਓ ਸੜਕ ਵਿੱਚ ਪਏ ਪਾੜ ਨੂੰ ਪੂਰਨ ਲਈ ਮੁਹਿੰਮ ਕੀਤੀ ਤੇਜ਼

Border Town Dera Baba Nanak, River Ravi
ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਨੇੜੇ ਰਾਵੀ ਦਰਿਆ ਨੇੜਿਓ ਸੜਕ ਵਿੱਚ ਪਏ ਪਾੜ ਨੂੰ ਪੂਰਨ ਲਈ ਮੁਹਿੰਮ ਕੀਤੀ ਤੇਜ਼
ਰਾਵੀ ਦਰਿਆ ਨੇੜਲੇ ਪਿੰਡਾਂ ਦੇ ਲੋਕਾਂ ਤੇ ਪਸੂਆਂ ਦੀ ਸਹੂਲਤ ਲਈ 4 ਰਾਹਤ ਕੇਂਦਰ ਸਥਾਪਿਤ
ਜਿਲਾ ਪਰਸ਼ਾਸਨ ਵਲੋ ਹੜ ਵਰਗੀ ਕਿਸੇ ਵੀ ਸੰਭਾਵਿਤ ਖਤਰੇ ਵਾਲੀ ਸਥਿਤੀ ਨਾਲ ਨਜਿੱਠਣ ਲਈ ਕੀਤੇ ਪੁਖਤਾ ਪਰਬੰਧ
ਗੁਰਦਾਸਪੁਰ, 17 ਅਗਸਤ 2022
ਬੀਤੀ ਰਾਤ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ, ਰਾਵੀ ਦਰਿਆ ਦੇ ਨੇੜੇ ਕੱਸੋਵਾਲ ਪੁਲ ਨੇੜਿਉਂ ਸੜਕ ਵਿੱਚ ਪਾੜ ਨੂੰ ਭਰਨ ਲਈ ਰਾਤ ਤੋਂ ਹੀਸਬੰਧਤ ਵਿਭਾਗਾਂ ਵਲੋ ਯਤਨ ਆਰੰਭ  ਕਰ ਦਿੱਤੇ ਸਨ, ਜਿਨ੍ਹਾਂ ਨੂੰ ਹੋਰ ਤੇਜ਼ ਕੀਤਾ ਗਿਆ ਹੈ। ਲੇਬਰ, ਜੀਸੀਬੀ ਮਸ਼ੀਨਾਂ, ਕਿਸ਼ਤੀਆਂ,ਟਰੈਕਟਰ-ਟਰਾਲੀਆ, ਵੱਡੀ ਕਰੇਨ, ਸੀਮਿੰਟ ਦੇ ਪਿੱਲਰ ਸਮੇਤ ਲੋੜੀਦੇ ਪਰਬੰਧ ਕੀਤੇ ਗਏ ਹਨ ਤੇ ਪਾੜ ਨੂੰ ਪੂਰਨ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ।

ਹੋਰ ਪੜ੍ਹੋ – 34 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਉਪਰੰਤ ਜ਼ਿਲ੍ਹਾ ਮਾਲ ਅਫ਼ਸਰ ਮੁਕੇਸ਼ ਕੁਮਾਰ ਹੋਏ ਸੇਵਾਮੁਕਤ

ਇਸ ਮੌਕੇ ਗੱਲਬਾਤ ਕਰਦਿਆਂ ਜਨਾਬ ਮੁਹੰਮਦ  ਇਸ਼ਫਾਕ , ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਦੱਸਿਆ ਕਿ ਉਨਾਂ ਨੇ ਬੀਤੀ ਰਾਤ ਹੀ ਮੌਕੇ ਤੇ ਜਾ ਕੇ ਸਾਰੀ ਸਥਿਤੀ ਦਾ ਜਾਇਜਾ ਲਿਆ ਸੀ ਅਤੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਸੀ ਇਸ ਪਾੜ ਨੂੰ ਭਰਨ ਲਈ ਯਤਨ ਤੇਜ਼ ਕੀਤੇ ਜਾਣ ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕਿਸੇ ਵੀ ਸੰਭਾਵਿਤ ਹੜ ਵਰਗੀ ਖਤਰੇ ਵਾਲੀ  ਸਥਿਤੀ ਨਾਲ ਨਜਿੱਠਣ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਰਾਵੀ ਦਰਿਆ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਰਾਵੀ ਦਰਿਆ ਨੇੜੇ ਨੀਵੇਂ ਖੇਤਾਂ/ਥਾਵਾਂ ਵਿੱਚ ਜਾਣ ਤੋਂ ਗੁਰੇਜ ਕਰਨ ।
ਉਨ੍ਹਾਂ ਅੱਗੇ ਦੱਸਿਆ ਕਿ ਕੱਸੋਵਾਲ ਪੁਲ ਦੇ ਨੇੜਲੇ ਪਿੰਡਾਂ ਦੇ ਲੋਕਾਂ ਅਤੇ ਪਸ਼ੂਆਂ ਆਦਿ ਦੀ ਸਹੂਲਤ ਲਈ ਵੱਖ-ਵੱਖ 4 ਰਾਹਤ ਕੇਂਦਰ ਸਥਾਪਤ ਕੀਤੇ ਗਏ ਹਨ । ਜਿੰਨ੍ਹਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਲੀ ਸੂਰਤ ਮੱਲ੍ਹੀ ਵਿੱਚ ਸਥਾਪਤ ਰਾਹਤ ਕੇਂਦਰ ਦੇ ਨੋਡਲ ਅਫ਼ਸਰ ਪ੍ਰਿੰਸੀਪਲ ਤਜਿੰਦਰ ਕੌਰ ਨੂੰ ਬਣਾਇਆ ਗਿਆ ਹੈ। ਜਿਨ੍ਹਾਂ ਦਾ ਮੋਬਾਇਲ ਨੰਬਰ  94640-71386 ਹੈ । ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਸ਼ਾਹਪੁਰ ਜਾਜ਼ਨ ਵਿਖੇ ਬਣਾਏ ਰਾਹਤ ਕੇਂਦਰ ਦਾ ਨੋਡਲ ਅਫ਼ਸਰ ,ਪ੍ਰਿੰਸੀਪਲ ਵਰਿੰਦਰ ਸਿੰਘ ਕਾਹਲੋਂ, ਜਿਨ੍ਹਾਂ ਦਾ ਮੋਬਾਇਲ ਨੰਬਰ  95015-11966 ਹੈ । ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਡੇਰਾ ਬਾਬਾ ਨਾਨਕ (ਲੜਕੇ) ਵਿੱਚ ਸਥਾਪਤ ਰਾਹਤ ਕੇਂਦਰ ਦੇ ਨੋਡਲ ਅਫ਼ਸਰ ਵੀ ਪ੍ਰਿੰਸੀਪਲ ਸ਼ਾਹਪੁਰ ਜਾਜ਼ਨ ਸਕੂਲ ਨੂੰ ਬਣਾਇਆ ਗਿਆ ਹੈ । ਇਸ ਤਰ੍ਹਾ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਤਲਵੰਡੀ ਰਾਮਾ ਵਿਖੇ ਬਣਾਏ ਰਾਹਤ ਕੇਂਦਰ ਦਾ ਨੋਡਲ ਅਫ਼ਸਰ ਪ੍ਰਿੰਸੀਪਲ ਕੋਟ ਸੂਰਤ ਮੱਲ੍ਹੀ ਨੂੰ ਬਣਾਇਆ ਗਿਆ ਹੈ, ਜਿਨ੍ਹਾਂ ਦਾ ਮੋਬਾਇਲ ਨੰਬਰ : 98154-02022 ਹੈ ।
ਡਿਪਟੀ ਕਮਿਸ਼ਨ ਨੇ ਦੱਸਿਆ ਕਿ ਇਨ੍ਹਾਂ ਰਾਹਤ ਕੇਂਦਰਾਂ ਵਿੱਚ ਲਾਅ ਐਂਡ ਆਡਰ ਅਤੇ ਆਵਜਾਈ ਮੈਨੇਜ਼ਮੈਂਟ ਲਈ ਡੀ.ਐਸ.ਪੀ ਡੇਰਾ ਬਾਬਾ ਨਾਨਕ  ਦੀ ਡਿਊਟੀ ਲਗਾਈ ਗਈ ਹੈ । ਹੜ੍ਹ ਪ੍ਰਭਾਵਿਤ ਵਿਅਕਤੀਆਂ ਨੂੰ ਹੜ੍ਹ ਵਾਲੇ ਸਥਾਨ ਤੋਂ ਰਾਹਤ ਕੇਂਦਰ ਤੱਕ ਪਹੁੰਚਉਣ ਲਈ ਆਰ.ਟੀ.ਏ .ਗੱਡੀਆ ਦਾ ਪ੍ਰਬੰਧ ਕਰਨਗੇ । ਇਨ੍ਹਾਂ ਰਾਹਤ ਕੇਂਦਰ ਵਿੱਚ ਬੈਡ ਆਦਿ ਦਾ ਪ੍ਰਬੰਧ ਕਰਨ ਲਈ ਬੀ.ਡੀ.ਪੀ.ਓ. ਡੇਰਾ ਬਾਬਾ ਨਾਨਕ ਦੀ ਡਿਊਟੀ ਲਗਾਈ ਗਈ ਹੈ ।
ਉਨਾ ਅੱਗੇ ਦੱਸਿਆ ਕਿ  ਭੋਜਣ ਦਾ ਪ੍ਰਬੰਧ ਅਤੇ ਤਿਆਰੀ ਸਹਾਇਕ ਫੂਡ ਸਪਲਾਈ ਅਫਸਰ ਡੇਰਾ ਬਾਬਾ ਨਾਨਕ ਅਤੇ ਐਸ ਐਮ ੳ ਸੀ ਐਚ ਸੀ ਡੇਰਾ ਬਾਬਾ ਨਾਨਕ ਦਵਾਈਆਂ ਦਾ ਪ੍ਰਬੰਧ ਕਰਨਗੇ, ਪੀਣ ਯੋਗ ਪਾਣੀ ਦਾ ਸਮੁੱਚਾ ਪ੍ਰਬੰਧ ਕਰਨ ਲਈ ਉਪ ਮੰਡਲ ਇੰਜ: ਵਾਟਰ ਸਪਲਾਈ/ ਸੀਵਰੇਜ ਬੋਰਡ,   ਇਵੈਕਿਉ ਕੇਂਦਰ ਤੇ ਟੈਪਰੇਰੀ ਟਾਈਲਟਾਂ ਅਤੇ ਸਾਫ ਸਫਾਈ ਦਾ ਪ੍ਰਬੰਧ, ਉਪ ਮੰਡਲ ਇੰਜ: ਸੈਨੀਟੇਸ਼ਨ ਕਰਨਗੇ। ਬਿਜਲੀ ਸਪਲਾਈ ਸਬੰਧੀ  ਐਸ ਡੀ ੳ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਡੇਰਾ ਬਾਬਾ ਨਾਨਕ, ਟੈਲੀਫੋਨ, ਫੈਕਸ, ਫੋਟੋ ਸਟੇਟ ਮਸ਼ੀਨ ਦਾ ਪ੍ਰਬੰਧ ਭਾਰਤ ਸੰਚਾਰ ਨਿਗਮ ਲਿਮਟਿਡ, ਪਸ਼ੂਆਂ ਲਈ ਸੁੱਕਾ ਅਤੇ ਹਰਾ ਚਾਰਾ, ਦਵਾਈਆਂ ਅਤੇ ਹੜਾ ਦੌਰਾਨ ਮਰੇ ਪਸ਼ੂਆਂ ਨੂੰ ਦਫਨਾਉਣ ਦਾ ਪ੍ਰਬੰਧ ਵੈਟਰਨਰੀ ਅਫਸਰ ਡੇਰਾ ਬਾਬਾ ਨਾਨਕ ਦੀ ਡਿਊਟੀ ਲਗਾਈ  ਗਈ ਹੈ।
ਡਿਪਟੀ  ਕਮਿਸ਼ਨਰ ਨੇ ਅੱਗੇ ਦੱਸਿਆ  ਕਿ ਐਮਰਜੈਸੀ ਹਾਲਤਾਂ  ਨਾਲ  ਨਿਪਟਣ ਲਈ  ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ  ਡੇਰਾ ਬਾਬਾ ਨਾਨਕ , ਹੜ੍ਹ ਪ੍ਰਭਾਵਿਤ ਪਿੰਡਾਂ ਵਿਚੋ  ਹੜ੍ਹ ਵਾਲੇ  ਪਾਣੀ ਨੂੰ ਡਰੇਨ ਅਊਟ ਕਰਨ ਲਈ  ਡਰੇਨਜ, ਪੰਚਾਇਤ  ਵਿਭਾਗ  ਅਤੇ ਸ਼ਹਿਰਾਂ ਵਿਚ ਹੜ੍ਹ ਪ੍ਰਭਾਵਿਤ  ਏਰੀਏ  ਵਿਚੋ  ਪਾਣੀ ਨੂੰ  ਡਰੇਨ ਆਊਟ  ਕਰਨ ਲਈ ਕਾਰਜ ਸਾਧਕ ਅਫਸਰ  ਨਗਰ ਕੋਸਲ ਡੇਰਾ ਬਾਬਾ  ਨਾਨਕ  ਦੀ  ਡਿਊਟੀ ਲਗਾਈ  ਗਈ  ਹੈ । ਉਨਾ ਨੇ ਤੰਦਰੁਸਤ  ਵਿਅਕਤੀਆਂ  ਰਾਹੀ  ਪਿੰਡਾਂ ਵਿਚ ਠੀਕਰੀ ਪਹਿਰਾ ਲਗਾਉਣ ਲਈ ਹੁਕਮ  ਵੀ  ਦਿੱਤੇ।
ਡਿਪਟੀ  ਕਮਿਸ਼ਨਰ ਨੇ  ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਜ਼ਰੂਰਤ ਪੈਣ ਤੇ ਇਨ੍ਹਾਂ ਰਾਹਤ ਕੇਂਦਰਾਂ ਨਾਲ ਰਾਬਤ ਕਾਇਮ ਕੀਤਾ ਜਾ ਸਕਦਾ ਹੈ ।
Spread the love