ਖਾਟੀ ਧਾਮ ਦੇ ਸਹਿਯੋਗ ਲਈ ਕੀਤਾ ਕੋਟਿਨ-ਕੋਟ ਧੰਨਵਾਦ
ਲੁਧਿਆਣਾ, 17 ਨਵੰਬਰ 2021
‘ਬ੍ਰਾਹਮਣ ਮੰਡਲ ਖਾਟੀ ਧਾਮ’ ਫਗਵਾੜਾ ਦਾ ਇੱਕ ਵਫਦ ਪੰਡਿਤ ਅਸ਼ਵਨੀ ਸ਼ਰਮਾ (ਕਾਕੂ) ਅਤੇ ਪੰਡਿਤ ਰਾਜਨ ਸ਼ਰਮਾ ਦੇ ਨਾਲ ਪੰਡਿਤ ਸੁਨੀਲ ਪਰਾਸ਼ਰ ਦੀ ਅਗਵਾਈ ਵਿੱਚ, ਅਗਮ ਪਰਾਸ਼ਰ, ਤੇਜਸਵੀ ਭਾਰਦਵਾਜ ਅਤੇ ਯੋਗੇਸ਼ ਪ੍ਰਭਾਕਰ, ਕੈਬਨਿਟ ਮੰਤਰੀ ਸ਼੍ਰੀ ਭਾਰਤ ਭੂਸ਼ਣ ਆਸ਼ੂ ਨਾਲ ਮੁਲਾਕਾਤ ਕੀਤੀ।
ਹੋਰ ਪੜ੍ਹੋ :-ਈ.ਐਸ.ਆਈ. ਯੋਗਦਾਨ ਨੂੰ ਭਰਨ ਤੇ ਜਮ੍ਹਾਂ ਕਰਨ ਲਈ ਸਮਾਂ ਸੀਮਾਂ ‘ਚ ਛੋਟ
ਉਨ੍ਹਾਂ ਕੈਬਨਿਟ ਮੰਤਰੀ ਆਸ਼ੂ ਦਾ ਧੰਨਵਾਦ ਕਰਦਿਆਂ ਕਿਹਾ ਮੁੱਖ ਮੰਤਰੀ ਸ.ਚਰਨਜੀਤ ਸਿੰਘ ਚੰਨੀ ਵੱਲੋਂ ‘ਖਾਟੀ’ ਧਾਮ ਲਈ 10 ਕਰੋੜ ਰੁਪਏ ਦੇ ਐਲਾਨ ਲਈ ਉਨ੍ਹਾਂ ਦਾ ਵੱਡਾ ਸਹਿਯੋਗ ਰਿਹਾ ਹੈ ਅਤੇ ਕਿਹਾ ਕਿ ਇਸ ਦਾ ਸਿਹਰਾ ਸ੍ਰੀ ਆਸ਼ੂ ਨੂੰ ਜਾਂਦਾ ਹੈ, ਜਿਹੜੇ ਪਿਛਲੇ ਕਈ ਸਾਲਾਂ ਤੋਂ ਇਸ ਪਵਿੱਤਰ ਅਸਥਾਨ ਨਾਲ ਜੁੜੇ ਹੋਏ ਹਨ। ਇਸ ਪਵਿੱਤਰ ਸਥਾਨ ਨੂੰ ਸਰਵਉੱਚ ਸਥਾਨ ਬਣਾਉਣ ਲਈ ਉਨ੍ਹਾਂ ਦੀ ਸੰਸਥਾ ਵੱਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਕਿਉਂਕਿ ਇਹ ਇਤਿਹਾਸਕ ਸਥਾਨ ਹੈ।
28 ਨਵੰਬਰ, 2021 ਨੂੰ ‘ਖਾਟੀ ਧਾਮ’ ਵਿਖੇ ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ, ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਅਤੇ ਹੋਰ ਮੰਤਰੀ ਇੱਕ ਵਿਸ਼ੇਸ਼ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਸ੍ਰੀ ਆਸ਼ੂ ਜੀ ਨੇ ਵਿਸ਼ਵਾਸ ਦਿਵਾਇਆ ਕਿ ਉਹ ਬ੍ਰਾਹਮਣਾਂ ਦੀ ਭਲਾਈ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ ਅਤੇ ਸਮੂਹ ਬ੍ਰਾਹਮਣ ਸਭਾਵਾਂ ਨੂੰ ਇੱਕ ਮੰਚ ‘ਤੇ ਇਕੱਠੇ ਹੋ ਕੇ ਸਮਾਜ ਭਲਾਈ ਦੇ ਕਾਰਜਾਂ ਵਿੱਚ ਜੁੱਟ ਜਾਣ ਦਾ ਸੱਦਾ ਦਿੱਤਾ।
ਕੈਬਨਿਟ ਮੰਤਰੀ ਸ੍ਰੀ ਆਸ਼ੂ ਦੇ ਯਤਨਾਂ ਸਦਕਾ ਮੁੱਖ ਮੰਤਰੀ ਨੇ ‘ਖਾਟੀ ਧਾਮ’ ਦੇ ਸੁੰਦਰੀਕਰਨ ਲਈ 10 ਕਰੋੜ ਰੁਪਏ ਜਾਰੀ ਕੀਤੇ, ਸੰਸਕ੍ਰਿਤ ਕਾਲਜ ਲਈ ਵੀਹ ਏਕੜ ਜ਼ਮੀਨ ਐਕਵਾਇਰ ਕਰਨ ਦਾ ਵਾਅਦਾ ਵੀ ਕੀਤਾ, ਪਟਿਆਲਾ ਵਿਖੇ ਪਰਸ਼ੂਰਾਮ ਕੁਰਸੀ ਲਈ ਵੀ ਲੋੜੀਂਦੀ ਰਾਸ਼ੀ ਦਿੱਤੀ ਜਾਵੇਗੀ।