ਫਾਜਿਲ਼ਕਾ ਦੇ ਸੱਵਛਤਾ ਦੇ ਬੈ੍ਰਡ ਐਂਬਸੈਂਡਰਾਂ ਨੇ ਸ਼ਹਿਰ ਵਿਚ ਕੱਢੀ ਜਾਗਰੂਕਤਾ ਰੈਲੀ

BABITA
ਫਾਜਿਲ਼ਕਾ ਦੇ ਸੱਵਛਤਾ ਦੇ ਬੈ੍ਰਡ ਐਂਬਸੈਂਡਰਾਂ ਨੇ ਸ਼ਹਿਰ ਵਿਚ ਕੱਢੀ ਜਾਗਰੂਕਤਾ ਰੈਲੀ
ਲੋਕਾਂ ਨੂੰ ਆਪਣੇ ਸ਼ਹਿਰ ਦੀ ਸਫਾਈ ਰੱਖਣ ਤੇ ਪਰਾਲੀ ਨਾ ਸਾੜਨ ਲਈ ਕੀਤਾ ਪ੍ਰੇਰਿਤ
ਵਿਦਿਆਰਥੀਆਂ ਦੀ ਸਮਾਜਿਕ ਬਦਲਾਅ ਵਿਚ ਅਹਿਮ ਭੁਮਿਕਾ-ਡਿਪਟੀ ਕਮਿਸ਼ਨਰ

ਫਾਜ਼ਿਲਕਾ, 16 ਨਵੰਬਰ 2021

ਫਾਜ਼ਿਲਕਾ ਦੇ ਰੰਗਲੇ ਬੰਲਗੇ ਦੇ ਗੌਰਵ ਨੂੰ ਮੁੜ ਬਹਾਲ ਕਰਕੇ ਇਸ ਨੂੰ ਇਕ ਸ਼ਾਨਦਾਰ ਸ਼ਹਿਰ ਬਣਾਉਣ ਦੇ ਉਪਰਾਲਿਆਂ ਦੀ ਲੜੀ ਤਹਿਤ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਅੱਜ ਏਥੇ ਮੁੜ ਤੋਂ ਵਿਦਿਆਰਥੀਆਂ ਨਾਲ ਬੈਠਕ ਕੀਤੀ ਅਤੇ ਉਨ੍ਹਾਂ ਦੀ ਜਾਗਰੂਕਤਾ ਰੈਲੀ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ।

ਹੋਰ ਪੜ੍ਹੋ :-ਸਫ਼ਾਈ ਸੇਵਕਾਂ ਨੂੰ ਬਿਹਤਰ ਸਿਹਤ ਸੰਭਾਲ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ: ਅੰਜਨਾ ਪਵਾਰ

ਡਿਪਟੀ ਕਮਿਸ਼ਨਰ ਵਲੋਂ ਸ਼ਹਿਰ ਦੇ ਹਰੇਕ ਸਕੂਲ ਤੋਂ ਦੋ ਬੈਂਡ ਅਬੈਂਸਡਰ ਚੁਣੇ ਗਏ ਹਨ ਜੋ ਸਮਾਜਿਕ ਬਦਲਾਅ ਲਈ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲੇ ਕੇ ਕੰਮ ਕਰਨ ਦੇ ਨਾਲ-ਨਾਲ ਸ਼ਹਿਰ ਵਿੱਚ ਸੁਧਾਰ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਆਪਣੇ ਸੁਝਾਅ ਵੀ ਦੇਣਗੇ।
ਬੈਠਕ ਦੌਰਾਨ ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ ਵਲੋਂ ਪਿਛਲੀ ਮੀਟਿੰਗ ਦੌਰਾਨ ਦੱਸੇ ਅਨੁਸਾਰ ਆਪਣੇ ਬਜ਼ੁਰਗਾਂ ਨਾਲ ਬਿਤਾਏ ਸਮੇਂ ਦੇ ਤਜਰਬੇ ਸਾਂਝੇ ਕੀਤੇ। ਬੱਚਿਆਂ ਨੇ ਕਿਹਾ ਕਿ ਮਾਪੇ ਆਪਣੇ ਬੱਚਿਆਂ ਨੂੰ ਵੱਧ ਸਮਾਂ ਦੇਣ ਅਤੇ ਬੱਚਿਆਂ ਅਤੇ ਮਾਪਿਆਂ ਵਿਚਕਾਰ ਮੋਬਾਈਲ ਨਾ ਆਵੇ।ਬੱਚਿਆਂ ਨੇ ਇਹ ਵੀ ਕਿਹਾ ਕਿ ਸਵੱਛ ਫਾਜ਼ਿਲਕਾ ਸਬੰਧੀ ਲਏ ਪ੍ਰਣ ਤਹਿਤ ਉਨ੍ਹਾਂ ਵਲੋਂ ਆਪਣੇ, ਆਪਣੇ ਪਰਿਵਾਰ ਅਤੇ ਆਪਣੇ ਸਹਿਪਾਠੀਆਂ ਦੇ ਰੋਜ਼ਮਰਾ ਦੇ ਕਾਰ-ਵਿਹਾਰ ਵਿੱਚ ਬਦਲਾਅ ਲਈ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਇਨ੍ਹਾਂ ਬ੍ਰਾਂਡ ਅਬੈਂਸਡਰਾਂ ਨੂੰ ਇਹ ਵੀ ਕਿਹਾ ਕਿ ਉਹ ਪਰਾਲੀ ਨਾ ਸਾੜਨ ਪ੍ਰਤੀ ਜਨ ਜਾਗਰੂਕਤਾ ਲਈ ਕੰਮ ਕਰਨ।

ਇਸ ਤੋਂ ਬਾਅਦ ਵਿਦਿਆਰਥੀ ਸ਼ਹਿਰ ਦੇ ਬਜ਼ਾਰਾਂ ਵਿੱਚ ਗਏ ਅਤੇ ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਫਾਜ਼ਿਲਕਾ ਸ਼ਹਿਰ ਸਾਡਾ ਆਪਣਾ ਹੈ ਅਤੇ ਇਸ ਨੂੰ ਸਾਫ ਸੁੱਥਰਾ ਰੱਖਣਾ ਸਾਡੀ ਸਭ ਦੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ। ਬੱਚਿਆਂ ਨੇ ਰਾਹਗੀਰਾਂ ਅਤੇ ਦੁਕਾਨਦਾਰਾਂ ਨੂੰ ਪਾਲੀਥੀਨ ਦੀ ਵਰਤੋਂ ਬੰਦ ਕਰਨ, ਖਰੀਦਦਾਰੀ ਲਈ ਆਉਂਦੇ ਸਮੇਂ ਆਪਣੇ ਘਰ ਤੋਂ ਕੱਪੜੇ ਦਾ ਥੈਲਾ ਲੈ ਕੇ ਆਉਣ ਅਤੇ ਘਰ ਦਾ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਕਰਕੇ ਨਗਰ ਕੌਂਸਲ ਦੇ ਡਸਟਬੀਨ ਵਿੱਚ ਪਾਉਣ ਦੀ ਅਪੀਲ ਕੀਤੀ।
ਇਸ ਮੌਕੇ ਡਿਸਟ੍ਰਿਕ ਡਿਵੈਲਪਮੈਂਟ ਫੈਲੋ ਸਿਧਾਰਥ ਤਲਵਾਰ, ਸਿੱਖਿਆ ਵਿਭਾਗ ਦੇ ਨੋਡਲ ਅਫਸਰ ਵਿਜੈ ਕੁਮਾਰ, ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਸ੍ਰੀ ਨਰੇਸ਼ ਖੇੜਾ ਵੀ ਹਾਜਰ ਸਨ।

Spread the love